ਕਿਸੇ ਵੀ ਧਰਮ ਦੀ ਤਰੱਕੀ ਵਾਸਤੇ ਉਸ ਵਿੱਚ ਲਚਕੀਲਾਪਣ ਜ਼ਰੂਰੀ ਹੈ |
ਗੱਲ ਬਹੁਤ ਪੁਰਾਣੀ ਹੈ ਬੱਸ ਐਂਵੇ ਹੀ ਯਾਦ ਆ ਗਈ ਤੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ
ਅਸੀਂ ਨਵੇਂ ਨਵੇਂ ਪੰਜਾਬ ਤੋਂ ਯਾਮੁਨਾਨਗਰ ਆਏ ਸਾਂ
ਤੇ ਮੇਰੇ ਇੱਕ ਮਿੱਤਰ ਪਿਆਰੇ ਨੇ ਆਪਣੇ ਘਰ ਕਿਸੇ ਸੁੱਖ ਮੁਤਾਬਿਕ ਗੁਰੂਗ੍ਰੰਥ ਸਾਹਿਬ ਦਾ ਪਾਠ
ਕਰਵਾਉਣ ਦਾ ਮਨ ਬਣਾਇਆ ,ਪਰ ਜਦੋਂ ਉਹ ਸਭਾ ਵਾਲਿਆਂ ਕੋਲ ਗਿਆ ਤਾਂ ਇੱਕ ਵਿਅਕਤੀ ਨੇ ਇਹ ਕਹਿ ਕੇ ਮਨ੍ਹਾਂ
ਕਰ ਦਿੱਤਾ
ਕਿ ਤੁਸੀਂ ਹਿੰਦੂ ਹੋ ਤੇ ਉੱਥੇ ਸਿਗਰਟ ਬੀੜੀ ਪੀਣ ਵਾਲੇ ਵੀ ਆ ਸਕਦੇ ਹਨ |
ਉਹਨੇ ਮੈਨੂੰ ਆ ਕੇ ਦੱਸਿਆ , ਮੈਂ ਨਾਸਤਿਕ ਹੋਣਦੇ ਬਾਵਜੂਦ ਵੀ ਉਹਦੇ ਨਾਲ ਗਿਆ ਤੇ ਉਸ ਵਿਅਕਤੀ ਨਾਲ ਗੱਲ
ਕੀਤੀ,
ਮੈਂ ਉਹਨੂੰ ਦੱਸਿਆ ਕਿ ਇਸ ਪਰਿਵਾਰ ਦੀ ਗੁਰੂਗ੍ਰੰਥ ਸਾਹਿਬ ਵਿੱਚ ਸ਼ਰਧਾ ਹੈ , ਇਹਨਾਂ ਦੇ ਘਰ ਵਿੱਚ ਕੋਈ ਵੀ ਕਿਸੇ
ਕਿਸਮ ਦਾ ਨਸ਼ਾ ਨਹੀਂ
ਕਰਦਾ ਤੇ ਇਹ ਆਪਣੀ ਕਿਸੇ ਸੁੱਖ ਨੂੰ ਪੂਰੀ ਕਰਨ ਵਾਸਤੇ ਪਾਠ ਕਰਵਾਉਣਾ ਚਾਹੁੰਦੇ ਹਨ |
ਜਦੋਂ ਉਹਨੇ ਉਹੋ ਪੁਰਾਣੀ ਗੱਲ ਕਹਿ ਕੇ ਮਨ੍ਹਾਂ ਕੀਤਾ ਤਾਂ ਮੈਂ ਉਹਦੇ ਨਾਲ ਪੂਰੀ ਬਹਿਸ ਕੀਤੀ , ਮੇਰੇ ਵਿੱਚ ਵੀ ਜਵਾਨੀ
ਦਾ ਜੋਸ਼ ਸੀ |
ਮੈਂ ਕਿਹਾ ,
“ਯਾਰ ਤੁਸੀਂ ਸਿੱਖਾ ਵਾਲੀ ਬਾਣੀ ਦਾ ਹਿੱਸਾ ਰਹਿਣ ਦਿਓ ਬਾਕੀ ਭੇਜ ਦਿਓ “
ਤੇ ਉਹਨੂੰ ਕਈ ਤਰ੍ਹਾਂ ਦੇ ਕਿੱਸੇ ਸੁਣਾ ਕੇ ਮਨਾਇਆ
ਅਖੀਰ ਉਸ ਦੋਸਤ ਦੀ ਇੱਛਾ ਪੂਰੀ ਹੋ ਗਈ
No comments:
Post a Comment