ਤਵੀਤ ਘੋਲ ਕੇ ਪਿਆਉਣ ਲੱਗੀ ਸੀ \ ਇੰਦਰਜੀਤ ਕਮਲ - Inderjeet Kamal

Latest

Wednesday, 14 January 2015

ਤਵੀਤ ਘੋਲ ਕੇ ਪਿਆਉਣ ਲੱਗੀ ਸੀ \ ਇੰਦਰਜੀਤ ਕਮਲ

ਸਾਡੇ ਪਿੰਡ ਦੇ ਘਸੀਟੇ ਦਾ ਵਿਆਹ ਸ਼ਹਿਰ ਦੀ ਇੱਕ ਪੜੀ ਲਿਖੀ ਕੁੜੀ ਨਾਲ ਹੋ ਗਿਆ | ਮੈਂ ਖੁਸ਼ ਵੀ ਬਹੁਤ ਸੀ ਤੇ ਹੈਰਾਨ ਵੀ , ਬਈ ਇਹੋ ਜਿਹੇ ਅਨਪੜ੍ਹ ਨੂੰ ਪੜ੍ਹੀ ਲਿਖੀ ਸ਼ਹਿਰ ਦੀ ਕੁੜੀ ਕਿਵੇਂ ਮਿਲ ਗਈ ? 
ਚਲੋ ਅਗਲੇ ਦਾ ਘਰ ਵੱਸਦਾ ਹੋਇਆ | ਥੋੜੇ ਦਿਨਾ ਬਾਦ ਜਦੋਂ ਨੂੰਹ ਨੂੰ ਜਦੋਂ ਚੌਂਕੇ ਚੁੱਲ੍ਹੇ ਦਾ ਕੰਮ ਕਰਨ ਲਾਇਆ | ਘਸੀਟੇ ਨੇ ਉਸੇ ਦਿਨ ਸ਼ਾਮ ਨੂੰ ਵਹੁਟੀ ਕੁੱਟ ਕੁੱਟ ਘਰੋਂ ਕਢਤੀ | ਮੈਨੂੰ ਹੋਰ ਵੀ ਹੈਰਾਨੀ ਹੋਈ 
ਮੈਂ ਪਤਾ ਕਰਨ ਉਹਨਾ ਦੇ ਘਰ ਗਿਆ ਤਾਂ ਘਸੀਟਾ ਵਕੀਲ ਕੋਲੋਂ ਤਲਾਕ ਦੇ ਕਾਗਜ਼ ਤਿਆਰ ਕਰਵਾ ਰਿਹਾ ਸੀ 
ਮੈਂ ਪੁਛਿਆ," ਘਸੀਟਿਆ ਕੀ ਭਾਣਾ ਵਰਤ ਗਿਆ ? "
ਕਹਿੰਦਾ," ਭਾਣੇ ਵਰਗਾ ਭਾਣਾ ਉਹ ਤਾਂ ਉਹ ਤਾਂ ਮੈਨੂੰ ਆਪਣੇ ਵੱਸ ਚ ਕਰਨ ਲੱਗੀ ਸੀ | "
ਮੈਂ ," ਕਿਹਾ ਹੋਇਆ ਕੀ ?"
ਕਹਿੰਦਾ ," ਮੈਨੂੰ ਚਾਹ ਚ ਤਵੀਤ ਘੋਲ ਕੇ ਪਿਆਉਣ ਲੱਗੀ ਸੀ |"
ਮੈਂ ਸੋਚਿਆ ਇੱਕ ਪੜ੍ਹੀ ਲਿਖੀ ਕੁੜੀ ਨੇ ਅੰਧਵਿਸ਼ਵਾਸ ਚ ਪੈ ਕੇ ਆਪਣਾ ਘਰ ਬਰਬਾਦ ਕਰ ਲਿਆ | ਪਰ ਫਿਰ ਵੀ ਮੈਂ ਗੱਲ ਦੀ ਤਹਿ ਤੱਕ ਜਾਣਾ ਚਾਹਿਆ | ਅਖੀਰ ਮੈਂ ਜਦੋਂ ਨਤੀਜੇ ਤੇ ਪਹੁੰਚਿਆ, ਤਾਂ ਮੈਂ ਘਸੀਟੇ ਦੇ ਘਰ ਜਾ ਕੇ ਉਹਨਾ ਦਾ ਸਾਰਾ ਟੱਬਰ ਇੱਕਠਾ ਕਰਕੇ ਉਹਨਾ ਨੂੰ ਸਮਝਾਇਆ ਕਿ ਉਹਨਾ ਦੀ ਨੂੰਹ ਚਾਹ ਵਿੱਚ ਕੋਈ ਤਵੀਤ ਨਹੀਂ ਘੋਲ ਕੇ ਪਿਆ ਰਹੀ , ਸਗੋਂ ਉਹ ਘਸੀਟੇ ਨੂੰ ਟੀ ਬੈਗ ਵਾਲੀ ਚਾਹ ਬਣਾ ਕੇ ਦੇ ਰਹੀ ਸੀ |ਘਸੀਟੇ ਨੇ ਟੀ ਬੈਗ ਨੂੰ ਤਵੀਤ ਸਮਝ ਲਿਆ |"
ਜਦੋਂ ਉਹਨਾ ਨੂੰ ਸਾਰੀ ਗੱਲ ਸਮਝ ਆਈ ਤਾਂ ਘਸੀਟਾ ਸਹੁਰੇ ਜਾ ਕੇ ਮੁਆਫੀ ਮੰਗ ਕਈ ਪ੍ਰਕਾਰ ਦੇ ਵਾਦੇ ਕਰਕੇ ਬੜੀ ਮੁਸ਼ਕਿਲ ਨਾਲ ਆਪਣੀ ਵਹੁਟੀ ਲੈ ਕੇ ਆਇਆ

No comments:

Post a Comment