ਅਸੀਂ ਰਾਤ
ਸਾਉਣ ਦੀ ਤਿਆਰੀ ਕਰ ਰਹੇ ਸਾਂ ਕਿ ਬੜੇ ਜੋਰ ਦੀ ਆਵਾਜ਼ ਆਈ
ਮੈਂ ਆਪਣੀ ਘਰਵਾਲੀ ਨੂੰ ਕਿਹਾ ,
" ਮੈਨੂੰ ਪਹਿਲਾਂ ਸ਼ੱਕ ਸੀ ਕਿ ਪੰਜਾਬ ਵਾਲੇ ਸ਼ਰਾਰਤ ਕਰਨਗੇ !"
ਮੈਂ ਆਪਣੀ ਘਰਵਾਲੀ ਨੂੰ ਕਿਹਾ ,
" ਮੈਨੂੰ ਪਹਿਲਾਂ ਸ਼ੱਕ ਸੀ ਕਿ ਪੰਜਾਬ ਵਾਲੇ ਸ਼ਰਾਰਤ ਕਰਨਗੇ !"
ਉਹ ਕਹਿੰਦੀ
,
" ਇਹਦੇ ਚ
ਪੰਜਾਬ ਵਾਲਿਆਂ ਦਾ ਕੀ ਕਸੂਰ ਏ ?"
ਮੈਂ ਕਿਹਾ ,
" ਪੰਜਾਬ ਚ
ਨਸ਼ਿਆਂ ਦਾ ਬੜਾ ਜੋਰ ਏ , ਇਹ ਉੱਥੋਂ ਹੀ ਤੋਂ ਹੋਕੇ ਆਇਆ ਏ |
ਲਗਦਾ
ਉਹਨਾਂ ਚੰਗਾ ਟੱਲੀ ਕਰਕੇ ਭੇਜਿਆ ਏ , ਤਾਂ ਹੀ ਤਾਂ ਇੰਨਾ ਬੁੜਕ ਰਿਹਾ ਏ |"
ਇੰਨੇ ਚਿਰ
ਨੂੰ ਫਿਰ ਬੜੇ ਜੋਰ ਦੀ ਆਵਾਜ਼ ਆਈ ਤੇ ਮੇਰੀ ਘਰਵਾਲੀ ਮੁਸਕਰਾਉਂਦੀ ਹੋਈ
ਉੱਠਕੇ
ਬਾਹਰ ਨੂੰ ਜਾਨ ਲੱਗੀ ਤਾਂ ਮੈਂ ਪੁੱਛਿਆ ,
" ਕਿਧਰ ਚੱਲੀ
ਏਂ ?"
ਕਹਿੰਦੀ ,
" ਵੇਖਾਂ
ਬਾਹਰ ਕੋਈ ਸਮਾਨ ਤਾਂ ਨਹੀਂ ਪਿਆ , ਕਿਤੇ ਨੁਕਸਾਨ ਹੀ ਨਾ ਕਰ ਦੇਵੇ |"
ਵਾਪਸ ਆ ਕੇ
ਕਹਿੰਦੀ ,
"
ਲਗਦਾ ਨਹੀਂ ਕੁਝ ਹੋਵੇ |"
ਮੈਂ ਕਿਹਾ ,
"
ਆਇਆ ਹੈ ਤਾਂ ਕੁਝ ਕਰਕੇ ਜਾਊ | ਉਂਝ ਜੋ ਵੀ
ਹੋਊ ਚੰਗਾ ਹੀ ਹੋਊ |"
ਉਹਦੇ ਰੌਲੇ
ਚ ਕੋਈ ਕਮੀ ਨਾ ਆਈ , ਪਰ ਮੈਨੂੰ ਪੂਰੀ ਨੀਂਦ ਆਈ ਹੋਈ ਸੀ
ਅਧੀ ਰਾਤ
ਤੋਂ ਬਾਦ ਗੱਜਦਾ ਗੱਜਦਾ ਵਰ੍ਹ ਹੀ ਪਿਆ ਤੇ ਸਵੇਰੇ ਤੱਕ ਬੱਲੇ ਬੱਲੇ ਹੋ ਗਈ
ਮੌਸਮ ਵੀ
ਵਧੀਆ ਹੋ ਗਿਆ ਤੇ ਠੰਡ ਵੀ ਗਿੱਲੀ ਹੋ ਗਈ
ਜਿਉਂਦੇ
ਵੱਸਦੇ ਰਹੋ ਦੋਸਤੋ ਦੋਸਤੋ
ਕਣਕ ਤੇ
ਲੋਕ ਦੋਵੇਂ ਤੰਦਰੁਸਤ ਹੋਣਗੇ !
ਗਿੱਲੀ ਠੰਡ
ਮੁਬਾਰਕ ਹੋਏ !!
No comments:
Post a Comment