ਗਜ਼ਲ \ ਇੰਦਰਜੀਤ ਕਮਲ - Inderjeet Kamal

Latest

Thursday, 22 January 2015

ਗਜ਼ਲ \ ਇੰਦਰਜੀਤ ਕਮਲ



ਬਹੁਤ ਵਜਾ ਲਏ ਟੱਲ ਵੇ ਲੋਕੋ |
ਕੋਈ ਨਾ ਸੁਣਦਾ ਗੱਲ ਵੇ ਲੋਕੋ |
ਆਪਣੇ  ਹੱਥੀਂ  ਕਰਨਾ  ਪੈਂਦਾ ,
ਆਪਣਾ ਮਸਲਾ ਹੱਲ ਵੇ ਲੋਕੋ |
ਕਿਸੇ ਦੇ ਅੱਗੇ ਝੁਕ ਕੇ  ਵੇਖੋ ,
ਫਿਰੇ ਲਹੁਣ ਨੂੰ ਖੱਲ ਵੇ ਲੋਕੋ |
ਜਿਹੜਾ ਜ਼ਰਾ ਸ਼ਰਾਫਤ ਵਰਤੇ ,
ਕਹਿਣ ਖਿਲਾਰੇ ਝੱਲ ਵੇ ਲੋਕੋ |
ਆਪਣੀ ਖੱਲ ਬਚਾਵਣ ਖਾਤਰ ,
ਸਿੱਖਣੇ  ਪੈਣੇ  ਵੱਲ  ਵੇ  ਲੋਕੋ |
ਕੌੜਾ  ਸੱਚ   ਬੋਲਕੇ   ਵੇਖੋ ,
ਮੱਚਦੀ ਹੈ ਤੜਥੱਲ ਵੇ ਲੋਕੋ |
ਚਮਤਕਾਰ ਦੀ ਘੜੋ ਕਹਾਣੀ
ਡੇਰਾ  ਪੈਂਦਾ  ਚੱਲ  ਵੇ  ਲੋਕੋ |









No comments:

Post a Comment