ਸਾਡੇ ਇੱਕ ਦਰਸ਼ਨ ਨਾਂ ਦਾ ਬੰਦਾ ਹੁੰਦਾ ਸੀ ਜੋ ਕਿਸੇ ਕਾਰਣ ਪਾਗਲ ਹੋ ਗਿਆ |ਮੈਂ ਵੇਖਿਆ ਉਹ ਠੀਕ ਚਾਰ ਵਜੇ ਵੱਡੀ ਮੰਡੀ ਵਾਲੇ ਬਜਾਰ ਵਿੱਚ ਦੀ ਲੰਘਦਾ ਸੀ ਤੇ ਲੋਕ ਉਹਨੂੰ ਛੇੜਦੇ ਸਨ |
ਕੋਈ ਕਹਿੰਦਾ ,” ਦਰਸ਼ੁ ਮਾਮਾ !”
ਅੱਗੋਂ ਜਵਾਬ ਆਉਂਦਾ
“ਬੰਨ੍ਹ ਗਾਨਾ ਫੇਰ ਨਾ ਦੀਵੀਂ ਲਾਮ੍ਹਾ !”
“ਬੰਨ੍ਹ ਗਾਨਾ ਫੇਰ ਨਾ ਦੀਵੀਂ ਲਾਮ੍ਹਾ !”
ਲੋਕ ਹੋਰ ਤਰ੍ਹਾਂ ਵੀ ਛੇੜਦੇ ਸਨ ਤੇ ਅੱਗੋਂ ਚੋਂਦੀਆਂ ਚੋਂਦੀਆਂ ਗਾਲ੍ਹਾਂ ਸੁਣਦੇ ਸਨ |ਇੱਕ ਦਿਨ ਮੈਂ ਦੁਕਾਨਦਾਰਾਂ ਨੂੰ ਸਮਝਾਇਆ ਕਿ ਉਹ ਤਾਂ ਪਾਗਲ ਹੈ ਤੁਸੀਂ ਕਿਓਂ ਉਹਨੂੰ ਤੰਗ ਕਰਦੇ ਹੋ
? ਦੁਕਾਨਦਾਰਾਂ ਦਾ ਜਵਾਬ ਸੀ ਕਿ ਅਗਰ ਇਹਨੂੰ ਇਹਦੀ ਖੁਰਾਕ ਵੇਲੇ ਸਿਰ ਮਿਲ ਜਾਵੇ ਤਾਂ ਇਹ ਛੇਤੀ ਹੀ ਵਾਪਿਸ ਮੁੜ ਜਾਂਦਾ ਹੈ ਨਹੀਂ ਤਾਂ ਬਹੁਤ ਗੰਦ ਬਕਦਾ ਹੈ |
ਮੈਂ ਇਹ ਸਭ ਵੇਖਣ ਵਾਸਤੇ ਅਗਲੇ ਦਿਨ ਦਾ ਵਕਤ ਪੱਕਾ ਕਰ ਲਿਆ ਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹਨੂੰ ਕੁਝ ਨਾ ਕਹਿਣ | ਦੂਸਰੇ ਦਿਨ ਮੈਂ ਇੱਕ ਦੁਕਾਨ ਤੇ ਜਾ ਕੇ ਬੈਠ ਗਿਆ ਪੂਰੇ ਚਾਰ ਵਜੇ ਦਰਸ਼ਨ ਆਇਆ ਪਰ ਬਜਾਰ ਦੇ ਕਿਸੇ ਵੀ ਬੰਦੇ ਨੇ ਕੁਝ ਨਾ ਕਿਹਾ ਬਜਾਰ ਦਾ ਇੱਕ ਚੱਕਰ ਲਾਕੇ ਵਾਪਸ ਆਕੇ ਅਸੇਪਾਸੇ ਵੇਖ ਕੇ ਕਹਿੰਦਾ ,
“ ਅੱਜ ਨਹੀਂ ਕੋਈ ਸਾਕ ਕਰਦਾ ..... ਅੱਜ ਨਹੀਂ ਕੋਈ ਆਪਣੀ ਭੈਣ ਤੋਰਦਾ ... ਸਾਲੇ ਕਿੱਥੇ ਮਰ ਗਏ ਸਾਰੇ !! “
“ ਅੱਜ ਨਹੀਂ ਕੋਈ ਸਾਕ ਕਰਦਾ ..... ਅੱਜ ਨਹੀਂ ਕੋਈ ਆਪਣੀ ਭੈਣ ਤੋਰਦਾ ... ਸਾਲੇ ਕਿੱਥੇ ਮਰ ਗਏ ਸਾਰੇ !! “
ਜਦੋਂ ਕੋਈ ਵੀ ਦੁਕਾਨਦਾਰ ਨਾ ਬੋਲਿਆ ਤਾਂ ਉਹਨੇ ਚੋਂਦੀਆਂ ਚੋਂਦੀਆਂ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ |
ਮੈਂ ਸਮਝ ਗਿਆ ਕਿ ਇਹਨੂੰ ਗਾਲ੍ਹਾਂ ਦੀ ਲਤ ਲਗ ਚੁੱਕੀ ਹੈ |
ਚਸਕਾ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ |
No comments:
Post a Comment