ਦੋ ਬੰਦੇ ਮੇਰੇ ਲੋਕ ਆਏ ਦੋ
ਬੰਦੇ ਮੇਰੇ ਲੋਕ ਆਏ |ਕਹਿੰਦੇ , 
 " ਉਹਨਾਂ ਦੇ ਮੁੰਡੇ
ਵਿੱਚ ਇੱਕ ਚੁੜੇਲ ਆ ਗਈ ਹੈ "
ਮੈ ਕਿਹਾ ,
" ਉਹਨੂੰ ਲੈਕੇ ਆਓ
"
ਕਹਿੰਦੇ ,
" ਲਿਆਉਣ ਦੇ ਕਾਬਿਲ
ਨਹੀਂ ਹੈ , ਤੁਹਾਨੂੰ ਹੀ ਜਾਣਾ ਪੈਣਾ ਏ | ਦੋ ਦਿਨ ਹੋ ਗਏ ਨੇ ਉਹ ਕੁਝ 
ਵੀ ਖਾ ਪੀ ਨਹੀਂ ਰਿਹਾ |"
ਮੈਂ ਉਹਨਾਂ ਤੋਂ ਪਤਾ ਲੈਕੇ
ਉਹਨਾਂ ਦੇ ਘਰ ਪਹੁੰਚਣ ਦਾ ਵਕਤ ਤਹਿ ਕਰ ਦਿੱਤਾ |
ਦੁਪਹਿਰ ਨੂੰ ਮੈਂ ਉਹਨਾਂ ਦੇ
ਘਰ ਪਹੁੰਚਿਆ ਤਾਂ ਇਕ ਮੰਜੇ ਦੇ ਦੁਆਲੇ ਭੀੜ ਇੱਕਠੀ ਹੋਈ ਸੀ ਤੇ  ਮੰਜੇ ਉੱਪਰ ਕੋਈ
ਲੇਟਿਆ ਹੋਇਆ ਸੀ | ਮੈਂ ਸਮਝ ਗਿਆ ਕਿ ਮਰੀਜ਼ ਇਹੀ
ਹੈ |ਮੈਂ ਲੋਕਾਂ ਨੂੰ ਪਿੱਛੇ ਹਟਣ ਲਈ ਕਿਹਾ ਤਾਂ ਉਸ ਮਰੀਜ਼
ਦਾ ਭਰਾ ਮੈਨੂੰ ਪਾਸੇ ਲੈ ਗਿਆ |
ਕਹਿੰਦਾ,
" ਮੈਂ ਤੁਹਾਨੂੰ ਸਾਰੀ
ਗੱਲ ਦੱਸਦਾ ਹਾਂ , ਇਹ ਮਕਾਨ ਅਸੀਂ ਕਿਰਾਏ ਤੇ
ਲਿਆ ਹੈ , ਇਹਦੇ ਵਿੱਚ ਕਿਸੇ ਵੇਲੇ ਇੱਕ ਕੁੜੀ ਆਤਮ ਹੱਤਿਆ ਕਰਕੇ
ਮਰੀ ਸੀ , ਦੱਸਦੇ ਨੇ ਉਸੇ ਦੀ ਰੂਹ ਇਹਦੇ ਵਿੱਚ ਹੈ , ਪਰ ਇਹ ਮੰਨਨ ਨੂੰ ਤਿਆਰ ਨਹੀਂ ਹੈ |"
ਮੈਂ ਕਿਹਾ ," ਤੁਸੀਂ ਬਾਕੀ ਗੱਲਾਂ ਮੇਰੇ ਤੇ ਛੱਡੋ , ਬੱਸ ਲੋਕਾਂ ਨੂੰ ਇੱਥੋਂ ਭੇਜ ਦਿਓ |"
ਲੋਕਾਂ ਦੇ ਜਾਣ  ਤੋਂ ਬਾਦ ਮੈਂ ਉਸ ਲੜਕੇ ਦੇ ਮੰਜੇ ਕੋਲ ਇੱਕ ਕੁਰਸੀ ਤੇ
ਬੈਠਦਿਆਂ ਪੁੱਛਿਆ ,
" ਰਾਜੇਸ਼ , ਤੈਨੂੰ ਕੀ ਹੋਇਆ ਏ ? "
ਉਹਨੇ ਇੱਕ ਦੰਮ ਆਪਣਾ ਸੱਜਾ
ਹੱਥ ਹਵਾ ਚ ਇਧਰ ਉਧਰ ਹਿਲਾਉਂਦੇ ਕਿਹਾ ,
" ਮੈਨੂੰ ਨਹੀਂ ਪਤਾ ,
ਜਾਕੇ ਸਰਸਾਵੇ ਵਾਲੇ ਬਾਬੇ ਨੂੰ ਪੁੱਛੋ  , ਬੈੰਕ ਕਲੋਨੀ ਵਾਲੀ
ਮਾਤਾ ਨੂੰ ਪੁੱਛੋ |
ਭੱਜ ਜਾਓ ਇੱਥੋਂ ਮੇਰੇ ਕੋਲ
ਕਿਸੇ ਬਾਬੇ ਨੂੰ ਨਾ ਲਿਆਇਓ |"
ਮੈਂ ਕਿਹਾ ," ਮੈਂ ਬਾਬਾ ਨਹੀਂ ਇੱਕ ਡਾਕਟਰ ਹਾਂ , ਤੇ ਤੇਰਾ ਇਲਾਜ ਕਰਨ 
ਆਇਆ ਹਾਂ |"
ਉਹ ਸ਼ਾਂਤ ਤਾਂ ਹੋ ਗਿਆ ਪਰ
ਮੰਜੇ ਤੋਂ ਉੱਠਿਆ ਨਾ | ਮੈਂ ਉਹਦੇ ਭਰਾ ਨੂੰ
ਕਿਹਾ ਇਹਦਾ ਮੰਜਾ ਕਮਰੇ ਚ ਲੈਕੇ ਚੱਲੋ |
ਉਹਦਾ ਭਰਾ ਕਹਿੰਦਾ ," ਡਾਕਟਰ ਸਾਹਿਬ ਬਾਹਰ ਹੀ ਰਹਿਣ ਦਿਓ | ਕੱਲ੍ਹ ਸਰਸਾਵੇ ਤੋਂ ਤੋਂ ਇੱਕ ਬਾਬਾ ਆਇਆ ਸੀ ,ਉਹ ਹਾਲੇ ਕਮਰੇ ਚ ਆਪਣੇ ਢੋਲਕੀਆਂ ਛੈਣੇ ਹੀ ਸਿਧੇ  ਕਰ ਰਿਹਾ ਤੇ ਇਹਨੇ ਘਸੁੰਨ ਮਾਰ ਮਾਰ ਉਹਦਾ ਮੁੰਹ ਸੁਜਾ
ਦਿੱਤਾ | ਉਹ ਆਪਣਾ ਤਾਮ 
ਝਾਮ ਸਮੇਟ  ਕੇ ਭੱਜ ਗਿਆ | ਅਸੀਂ ਅਗਲੇ ਦਿਨ ਫਿਰ ਬਾਬੇ ਕੋਲ ਗਏ , ਉਹ ਕਹਿੰਦਾ , ' ਇਹਦੇ ਵਿੱਚ ਬਹੁਤ ਵੱਡੀ
ਚੁੜੇਲ ਹੈ , ਉਹਨੇ ਤਾਂ ਰਾਤ ਨੂੰ ਇਥੇ ਆ
ਕੇ ਮੈਨੂੰ ਬਹੁਤ ਤੰਗ ਕੀਤਾ , ਮੈਂ ਤਾਂ ਨਹੀਂ
ਜਾਂਦਾ |"
ਮੈਂ ਕਿਹਾ, " ਤੁਸੀਂ ਮੰਜਾ ਕਮਰੇ ਚ ਲੈਕੇ ਚੱਲੋ |" 
ਇੰਨੇ ਚਿਰ ਨੂੰ ਮਰੀਜ਼ ਉਠ ਕੇ
ਮੰਜੇ ਤੇ ਬੈਠ ਗਿਆ , ਮੇਰੇ ਵਾਸਤੇ ਇਹ ਇੱਕ ਚੰਗਾ
ਸੰਕੇਤ ਸੀ |
ਮੈਂ ਉਹਦੇ ਕੋਲ ਆ ਕੇ ਬੈਠ
ਗਿਆ ਤੇ ਉਹਨੂੰ ਦੱਸਿਆ ਕਿ ਮੈਂ ਇੱਕ ਡਾਕਟਰ ਹਾਂ ਤੇ ਤੇਰਾ ਇਲਾਜ਼ ਕਰਨ ਆਇਆ ਹਾਂ | ਉਹਨੇ ਬੜੇ ਅਦਬ ਨਾਲ ਮੈਨੂੰ ਨਮਸਤੇ ਕੀਤੀ | ਮੈਂ ਉਹਨੂੰ ਕਮਰੇ ਚ ਜਾਕੇ ਗੱਲਬਾਤ ਕਰਨ ਲਈ ਕਿਹਾ , ਉਹ ਝੱਟ ਮੰਨ ਗਿਆ ਤੇ ਉਠ ਕੇ ਮੇਰੇ ਨਾਲ ਕਮਰੇ ਵੱਲ ਚੱਲ ਪਿਆ | ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਉਹਦੇ ਭਰਾ ਨੇ ਇੱਕ ਵਾਰ ਫਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ , ਮੈਂ ਉਹਨੂੰ ਸਾਫ਼ ਕਿਹਾ ਕਿ ਤੁਸੀਂ ਚੁੱਪ ਕਰਕੇ ਬਾਹਰ ਬੈਠੋ , ਅਗਰ ਮੇਰਾ ਕੋਈ ਨੁਕਸਾਨ ਹੋਏਗਾ ਤਾਂ ਉਹਦਾ ਜਿੰਮੇਵਾਰ ਮੈ ਖੁਦ
ਹੋਵਾਂਗਾ | ਮੈਂ ਮਰੀਜ਼ ਨੂੰ ਆਰਾਮ ਨਾਲ ਬੈਠ ਕੇ ਆਪਣੀ ਤਕਲੀਫ਼ ਦੱਸਣ
ਵਾਸਤੇ ਕਿਹਾ |
ਉਹਨੇ ਦੱਸਿਆ ਕਿ ਉਹਨੂੰ ਇੱਕ
ਦਿਨ ਮਲ ਤਿਆਗ ਕਰਦੇ ਵਕਤ ਮਲ ਤੋਂ ਬਾਦ ਖੂਨ ਆ 
ਗਿਆ |ਪਹਿਲਾਂ ਉਹਨੇ ਸ਼ਰਮ ਦੇ ਮਾਰੇ
ਨੇ ਘਰ ਵਾਲਿਆਂ ਨੂੰ ਨਾ ਦੱਸਿਆ , ਪਰ ਇਸ ਬਿਮਾਰੀ ਤੋਂ
ਪਰੇਸ਼ਾਨ ਹੋ ਗਿਆ | ਜਦੋਂ ਉਹਨੇ ਘਰ ਦੇ ਮੈਂਬਰਾਂ
ਨੂੰ ਦੱਸਿਆ ਤਾਂ ਉਹ ਉਹਦੇ ਮਗਰ ਹੀ ਪੈ ਗਏ | ਜਦ ਵੀ ਉਹ ਮਲ
ਤਿਆਗ  ਕਰਨ ਜਾਵੇ,  ਕਦੇ ਉਹਦਾ ਭਰਾ ਤੇ
ਕਦੇ ਪਿਓ ਉਹਦੇ ਮਗਰ ਆ ਜਾਣ ਤੇ ਉਹਨੂੰ ਕਹਿਣ ਕਿ ਲੈਟਰੀਨ ਦਾ ਦਰਵਾਜ਼ਾ ਖੁੱਲ੍ਹਾ ਰੱਖ ਅਸੀਂ ਵੇਖਣਾ
ਚਾਹੁੰਦੇ ਹਾਂ ਕਿ ਕਿੰਨਾ ਕੁ ਖੂਨ ਆਉਂਦਾ ਹੈ ... ਆਉਂਦਾ ਵੀ ਹੈ ਕਿ ਨਹੀਂ ? ਇੱਕ ਜਵਾਨ ਬੱਚੇ ਨਾਲ ਇਹੋ ਜਿਹਾ ਵਰਤਾਓ ਕਰੋਗੇ ਤਾਂ ਉਹ ਪਰੇਸ਼ਾਨ ਤਾਂ
ਹੋਏਗਾ ਹੀ ਘਰ ਦਿਆਂ ਨੇ ਉਹਦਾ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਬੇਤੁਕੀ ਜਾਂਚ ਪੜਤਾਲ 
ਵੱਲ ਧਿਆਨ ਦੇਣਾ ਸ਼ੁਰੂ ਕਰ
ਦਿੱਤਾ, ਜਿਸ ਕਾਰਣ ਉਹ ਬਹੁਤ ਜਿਆਦਾ ਪਰੇਸ਼ਾਨ ਹੋ ਗਿਆ |ਇਸੇ ਕਰਕੇ ਹੀ
ਉਹਨੇ ਖਾਣਾ ਪੀਣਾ  ਬੰਦ ਕਰ ਦਿੱਤਾ ਕਿ ਨਾ ਕੁਝ
ਖਾਵੇ ਤੇ ਨਾ ਕੁਝ ਆਵੇ |
                                     ਮੁੰਡੇ ਦੇ ਬੋਲਚਾਲ
ਚ ਚਿੜਚੜਾ ਪਣ ਆਉਣਾ ਸੁਭਾਵਿਕ ਸੀ | ਬੱਸ ਸ਼ੁਰੂ ਹੋ ਗਈ ਬਾਬਿਆਂ 
ਦੇ ਦਰਬਾਰਾਂ ਦੀ ਯਾਤਰਾ  | ਕਦੇ ਕਿਸੇ ਮਾਤਾ ਨੂੰ ਬੁਲਾ ਲੈਣ ਤੇ ਕਦੇ ਕਿਸੇ
ਤਾੰਤ੍ਰਿਕ ਨੂੰ ਮੁੰਡਾ ਹੋਰ ਪਰੇਸ਼ਾਨ ਹੋ ਗਿਆ ਤੇ ਕਈ ਵਾਰ ਉਲਟਾ ਪੁਲਟਾ ਵੀ ਬੋਲਣਾ ਸ਼ੁਰੂ ਕਰ
ਦਿੱਤਾ |ਬਾਬਿਆਂ ਨੇ ਉਹਨਾ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਹਿਮ ਪਾ ਦਿੱਤੇ ਤੇ ਕਈ ਪੁਰਾਣੇ ਪੱਕੇ ਕਰ
ਦਿੱਤੇ |
ਮੈਂ ਮੁੰਡੇ ਨੂੰ ਦੱਸਿਆ ਕਿ ਉਹਨੂੰ ਬਵਾਸੀਰ ਦੀ ਸ਼ਿਕਾਇਤ ਹੈ ਤੇ ਦਵਾਈ
ਦੀ ਲੋੜ ਹੈ | ਉਹ ਸਹਿਮਤ ਹੋ ਗਿਆ |ਮੈਂ ਉਹਨੂੰ ਤੇ ਉਹਦੇ ਭਰਾ ਨੂੰ ਆਪਣੇ ਨਾਲ ਲੈਕੇ  ਆ ਗਿਆ ਤੇ ਦਵਾਈ ਦਿੱਤੀ | ਤਿੰਨ ਦਿਨਾਂ ਵਿੱਚ ਹੀ ਉਹ
ਠੀਕ ਹੋ ਗਿਆ | ਚੁੜੇਲ ਭੱਜ ਗਈ |
 
 
 
 
No comments:
Post a Comment