ਗੱਲਾਂ ਗੱਲਾਂ ਵਿੱਚ ਕੁਝ ਹਾਸੇ ਦੀਆਂ ਗੱਲਾਂ ਹੋ ਗਈਆਂ ਤਾਂ ਸਾਰਿਆਂ ਦੇ ਚਿਹਰੇ ਤੇ ਇੱਕ ਮੁਸਕਰਾਹਟ ਫੈਲ ਗਈ |
ਇੱਕ ਔਰਤ ਕਹਿੰਦੀ , " ਡਾਕਟਰ ਸਾਹਬ , ਆਹ ਜਿਹੜਾ ਸਾਰੇ ਪਾਸੇ ਸਮਾਇਲ ਫਲੂ ਫੈਲ ਰਿਹਾ ਏ , ਇਹਦੇ ਬਾਰੇ ਤੁਹਾਡਾ ਕੀ ਵਿਚਾਰ ਏ ? "
ਮੈਂ ਕਿਹਾ ," ਇਹ ਤਾਂ ਬਹੁਤ ਵਧੀਆ ਗੱਲ ਏ , ਹੋਰ ਫੈਲਣਾ ਚਾਹੀਦਾ ਏ | ਸਮਾਇਲ ਤਾਂ ਹਰ ਇਨਸਾਨ ਦੇ ਚਿਹਰੇ ਤੇ ਹੋਣੀ ਚਾਹੀਦੀ ਏ |"
ਇੱਕ ਦੰਮ ਮੱਥੇ ਤੇ ਹੱਥ ਮਾਰ ਕੇ ਕਹਿੰਦੀ ," ਹਾਏ ਓਏ !!! ਤੁਹਾਡੇ ਰੱਖੇ ਜਾਣ !! ਡਾਕਟਰਾਂ ਨੂੰ ਤਾਂ ਆਪਣੇ ਕੰਮ ਨਾਲ ਮਤਲਬ ਏ , ਭਾਵੇਂ ਸਾਰੀ ਦੁਨੀਆਂ ਤਬਾਹ ਹੋਜੇ |"
ਮੈਂ ਸੋਚਾਂ ਚ ਪੈ ਗਿਆ ਕਿ ਇਹਨੂੰ ਕੀ ਹੋ ਗਿਆ !! ਉਹਦਾ ਘਰ ਵਾਲਾ ਕਹਿੰਦਾ ," ਚੁੱਪ ਕਰਕੇ ਬਹਿਜਾ !! " ਫਿਰ ਮੈਨੂੰ ਮੁਖਾਤਿਬ ਹੋ ਕੇ ਕਹਿੰਦਾ , " ਡਾਕਟਰ ਸਾਹਿਬ , ਇਹਨੂੰ ਬੋਲਣ ਚ ਗਲਤੀ ਲਗੀ ਏ | ਇਹ ਸਮਾਇਲ ਫਲੂ ਨਹੀਂ ਸਵਾਇਨ ਫਲੂ ਕਹਿਣਾ ਚਾਹੁੰਦੀ ਏ |"
ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ !!

No comments:
Post a Comment