ਦੁਪਹਿਰ ਦੇ ਵਕਤ ਤੇਜੇ ਦਾ ਫੋਨ ਆਇਆ ," ਭਾ ਭਾ ਭਾ ਭਾਜੀ ਫਟਾਫਟ ਘਰ ਆਓ , ਕੋ ਕੋ ਕੋ ਕੋਈ ਮੁਸੀਬਤ ਆਉਣ ਵਾਲੀ ਹੈ | "
ਮੈਂ ਫਟਾਫਟ ਤੇਜੇ ਏ ਘਰ ਪੰਹੁਚਿਆ , ਪਰ ਉਹ ਮੈਨੂੰ ਉਥੇ ਤੇਜਾ ਨਾ ਮਿਲਿਆ | ਘਰਦਿਆਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਹੁਣੇ ਹੀ ਇਥੇ ਸੀ , ਪਤਾ ਨਹੀਂ ਕਿਥੇ ਹੈ !! ਮੈਂ ਆਪਣਾ ਮੋਬਾਇਲ ਕਢਿਆ ਤੇ ਤੇਜੇ ਦੇ ਮੋਬਾਇਲ ਤੇ ਫੋਨ ਕੀਤਾ | ਤੇਜੇ ਦੇ ਫੋਨ ਦੀ ਘੰਟੀ ਦੀ ਆਵਾਜ਼ ਪੇਟੀ ਦੇ ਪਿੱਛੋਂ ਆਈ | ਮੈਂ ਉਥੇ ਜਾਕੇ ਵੇਖਿਆ ਤੇਜਾ ਇਕੱਠਾ ਹੋਕੇ ਬੈਠਾ ਕੰਬ ਰਿਹਾ ਸੀ | ਮੈਂ ਉਹਨੂੰ ਬਾਂਹ ਤੋਂ ਫੜ ਕੇ ਪੇਟੀ ਦੇ ਪਿੱਛੋਂ ਬਾਹਰ ਕਢਿਆ ਤੇ ਇਹਦਾ ਕਾਰਨ ਪੁੱਛਿਆ |
ਤੇਜਾ ਕਹਿੰਦਾ ," ਭਾਜੀ , ਮੈਨੂੰ ਲਗਦਾ ਏ ਮੇ ਮੇ ਮੇ ਮੇਰੀ ਵਹੁਟੀ ਅੰਦਰ ਕੋਈ ਬੜੀ ਵੱਡੀ ਚੁੜੇਲ ਆ ਗਈ ਏ | ਤਾਂ ਹੀ ਤੂ ਤੂ ਤੁਹਾਨੂੰ ਬੁਲਾਇਆ ਏ |"
ਮੈਂ ਕਿਹਾ ," ਹੋਇਆ ਕੀ ਹੈ ?"
ਕਹਿੰਦਾ , " ਹੋਇਆ ਤਾਂ ਪਤਾ ਨਹੀਂ ਕੀ ਏ , ਮੈਂ ਤਾਂ ਮੋਬਾਇਲ ਤੇ ਫੋਨਬੁੱਕ ਖੋਲ੍ਹਕੇ ਬੈਠਾ ਸਾਂ | ਮੈਨੂੰ ਤਾਂ ਬ ਬ ਬ ਬੱਸ ਵਹੁਟੀ ਦੀ ਆਵਾਜ਼ ਸੁਨਾਈ ਦਿਤੀ ਸੀ | ਮੇਰੀ ਬੇਟੀ ਨੂੰ ਕਹਿ ਰਹੀ ਸੀ ,' ਫਰਿੱਜ ਚ ਸਾਗ ਪਿਆ ਏ | ਆਪਣੇ ਪਾਪਾ ਨੂੰ ਤੜਕਾ ਲਗਾ ਕੇ ਰੋਟੀ ਫੜਾ ਦੇ | ਪ ਪ ਪ ਪ ਪਤਾ ਨਹੀਂ ਮੈਨੂੰ ਤੜਕਾ ਲਗਵਾ ਕੇ ਕਿਓਂ ਖਾਣਾ ਚਾਹੁੰਦੀ ਏ !! "
ਮੇਰਾ ਹਾਸਾ ਨਿਕਲ ਗਿਆ | ਮੈਂ ਕਿਹਾ," ਚਿੰਤਾ ਨਾ ਕਰ ! ਇਹ ਸ਼ਬਦਾਂ ਦੀ ਹੇਰਾ ਫੇਰੀ ਹੈ | ਅਸਲ ਚ ਉਹਨੇ ਤੜਕਾ ਸਾਗ ਨੂੰ ਲਗਾਕੇ ਤੈਨੂੰ ਰੋਟੀ ਫੜਾਉਣ ਵਾਸਤੇ ਕਿਹਾ ਏ |"
ਮੇਰੀ ਗੱਲ ਸੁਣਕੇ ਤੇਜੇ ਨੂੰ ਹੌਂਸਲਾ ਜਿਹਾ ਹੋ ਗਿਆ |
No comments:
Post a Comment