ਸਜ਼ਾ ਦਾ ਭੂਤ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਸਜ਼ਾ ਦਾ ਭੂਤ \ ਇੰਦਰਜੀਤ ਕਮਲ

ਮੇਰੇ ਕੋਲ ਇੱਕ ਕੇਸ ਆਇਆ
ਸਕੂਲ ਜਾਣ ਵਾਲੀ ਇੱਕ ਕੁੜੀ ਦੀ ਵਰਦੀ ਗੁੰਮ ਹੋ ਜਾਂਦੀ ਸੀ ਤੇ ਸਕੂਲ ਜਾਣ ਲੱਗੀ ਉਹ ਬੇਹੋਸ਼ ਹੋ ਜਾਂਦੀ ਸੀ
ਦਿੱਲੀ ਤੱਕ ਇਲਾਜ ਕਰਵਾ ਲਿਆ ਸਾਰੇ ਟੇਸਟ ਠੀਕ ਸਨ ਘਰ ਦੇ ਬਹੁਤ ਪਰੇਸ਼ਾਨ ਹੋ ਰਹੇ ਸਨ
ਮੈਂ ਉਹਨਾ ਦੇ ਘਰ ਜਾ ਕੇ ਕੁੜੀ ਨੂੰ ਸੰਮੋਹਿਤ ਕਰਕੇ ਕਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਚਾਈ ਸਾਹਮਣੇ ਆ ਗਈ
ਸੰਮੋਹਿਤ ਹਾਲਤ ਵਿਚ ਸਭ ਤੋਂ ਪਹਿਲਾਂ ਮੈਂ ਕੁੜੀ ਨੂੰ ਪੁਛਿਆ ਕੀ ਉਹਦੀ ਵਰਦੀ ਕਿਥੇ ਹੈ ਤਾਂ ਉਹਨੇ ਦੱਸਿਆ ਘਰ ਦੇ ਬਾਹਰ ਵਾਲੇ ਨਾਲੇ ਵਿਚ
ਜਦੋਂ ਮੈ ਕਾਰਣ ਪਤਾ ਕਰਨ ਲਈ ਸਵਾਲ ਕੀਤਾ ਤਾਂ ਉਹਨੇ ਦੱਸਿਆ ਕੀ ਇੱਕ ਅਧਿਆਪਕਾ ਨੇ ਬਿਨ੍ਹ ਕਿਸੇ ਕਾਰਣ ਉਹਨੂੰ ਹੱਥ ਉੱਪਰ ਕਰਕੇ ਗਰਾਉਂਡ ਦਾ ਚੱਕਰ ਲਗਵਾਇਆ ਸੀ
ਹੁਣ ਉਹ ਸਕੂਲ ਨਹੀਂ ਜਾਣਾ ਚਾਹੁੰਦੀ
ਫਿਰ ਮੈਂ ਉਹਦੇ ਮਾਪਿਆਂ ਨੂੰ ਸਕੂਲ ਜਾਕੇ ਜਾਂਚ ਪੜਤਾਲ ਕਰਨ ਲਈ ਕਿਹਾ ਤੇ ਸਾਰਾ ਮਸਲਾ ਹਾਲ ਹੋ ਗਿਆ

1 comment: