ਤੁਸੀਂ ਤਾਂ ਖਰਾਬ ਹੀ ਬਹੁਤ ਕੀਤਾ ਏ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਤੁਸੀਂ ਤਾਂ ਖਰਾਬ ਹੀ ਬਹੁਤ ਕੀਤਾ ਏ \ ਇੰਦਰਜੀਤ ਕਮਲ

ਮੇਰਾ ਇੱਕ ਜਾਣਕਾਰ ਮੇਰੇ ਕੋਲ ਆਇਆ ਕਹਿੰਦਾ ਭਾਜੀ ਪੰਦਰਾਂ ਸੌ ਰੁਪਈਏ ਚਾਹੀਦੇ ਨੇ ਤਿੰਨ ਦਿਨ ਬਾਦ ਵਾਪਿਸ ਕਰਦੂਂਗਾ
ਮੈਨੂੰ ਪਤਾ ਸੀ ਕਿ ਉਹਦਾ ਲੈਣਦੇਣ ਬਹੁਤ ਮਾੜਾ ਹੈ
ਮੈਂ ਸਾਫ਼ ਜਵਾਬ ਦੇ ਦਿੱਤਾ
ਉਹ ਥੋੜੀ ਦੇਰ ਬਾਦ ਫਿਰ ਆਗਿਆ
ਕਹਿੰਦਾ ਭਾਜੀ ਇੱਕ ਹਜ਼ਾਰ ਹੀ ਦੇਦੋ ਤਿੰਨ ਦਿਨ ਬਾਦ ਵਾਪਿਸ ਕਰਦੂਂਗਾ
ਮੈਂ ਫਿਰ ਖਾਲੀ ਮੋੜ ਦਿੱਤਾ
ਸ਼ਾਮ ਨੂੰ ਆਪਣੀ ਬੀਵੀ ਨੂੰ ਲੈ ਕੇ ਆਗਿਆ
ਉਹ ਕਹਿੰਦੀ ਭਾਜੀ ਪੰਜ ਸੌ ਹੀ ਦੇਦੋ ਬੜੀ ਲੋੜ ਹੈ
ਮੈਂ ਸੋਚਿਆ ਵਿਚਾਰੇ ਮੁਸੀਬਤ ਚ ਲਗਦੇ ਨੇ
ਮੈਂ ਉਹਨੂੰ ਪੰਜ ਸੌ ਦਾ ਨੋਟ ਫੜਾ ਕੇ ਪੁੱਛਿਆ
ਵਾਪਿਸ ਕਦੋਂ ਕਰੇਂਗਾ ?
ਉਹ ਨੋਟ ਜੇਬ ਚ ਪਾ ਕੇ
ਕਹਿੰਦਾ
ਭਾਜੀ ਵਾਪਿਸ ਕਾਹਦੇ ਤੁਸੀਂ ਤਾਂ ਖਰਾਬ ਹੀ ਬਹੁਤ ਕੀਤਾ ਏ
ਮੈਂ ਉਹਨੂੰ ਧੌਣ ਤੋਂ ਫੜਕੇ ਜੇਬ ਚੋ ਪੈਸੇ ਕਢ ਲਏ
ਠੀਕ ਕੀਤਾ ਕੇ ਗਲਤ ?

No comments:

Post a Comment