ਮਾਨਸਿਕ ਰੋਗ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਮਾਨਸਿਕ ਰੋਗ \ ਇੰਦਰਜੀਤ ਕਮਲ

ਮਾਨਸਿਕ ਰੋਗ ਕਈ ਤਰਾਂ ਦੇ ਹੋ ਸਕਦੇ ਹਨ .ਕਈ ਵਾਰ ਇੱਕ ਮਾਨਸਿਕ ਰੋਗੀ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕੀ ਕਹਿ ਰਿਹਾ ਹੈ ਜਾਂ ਇੰਝ ਕਹਿ ਲਓ ਕਿ ਉਹਨੂੰ ਵਹਿਮ ਹੋ ਜਾਂਦਾ ਹੈ ਕਿ ਜੋ ਉਹ ਕਹਿ ਰਿਹਾ ਹੈ ਉਹੀ ਠੀਕ ਹੈ ਬਾਕੀ ਸਾਰੇ ਗਲਤ ਹਨ . ਇਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਹੁੰਦਾ ਬਲਕਿ ਉਸਦੀ ਮਾਨਸਿਕ ਸਥਿਤੀ ਹੀ ਐਸੀ ਹੁੰਦੀ ਹੈ ਕਿ ਉਹਦੀ ਪਕੜ ਤੋਂ ਬਾਹਰ ਹੁੰਦੀ ਹੈ
ਅਸੀਂ ਸਾਰੇ ਹੀ ਥੋੜੇ ਬਹੁਤ ਮਾਨਸਿਕ ਰੋਗੀ ਹੁੰਦੇ ਹਾਂ ਇੱਕ ਮਾਨਸਿਕ ਰੋਗੀ ਦੀਆਂ ਹਰਕਤਾਂ ਦਾ ਮਜ਼ਾ ਲੈ ਕੇ ਉਹਨੂੰ ਹੋਰ ਉਕਸਾਉਣਾ ਵੀ ਇੱਕ ਮਾਨਸਿਕ ਰੋਗ ਹੈ ਪਰ ਇਹਦੇ ਉੱਤੇ ਅਸੀਂ ਥੋੜੀ ਜਿਹੀ ਸੋਚ ਨਾਲ ਹੀ ਕਾਬੂ ਪਾ ਸਕਦੇ ਹਾਂ ਇਹਦੀ ਬਰੇਕ ਸਾਡੇ ਹੱਥ ਵਿੱਚ ਹੈ
ਇੱਕ ਮਾਨਸਿਕ ਰੋਗੀ ਨੂੰ ਅਸੀਂ ਕਾਫੀ ਹੱਦ ਤੱਕ ਉਹਦੇ ਨਾਲ ਕੀਤੇ ਜਾ ਰਹੇ ਵਿਹਾਰ ਨਾਲ ਕਾਬੂ ਕਰ ਸਕਦੇ ਹਾਂ ਅਗਰ ਅਸੀਂ ਉਹਦੇ ਨਾਲ ਹਮਦਰਦੀ ਕਰਨ ਦੀ ਥਾਂ ਉਹਦੀ ਹਾਲਤ ਦਾ ਤਮਾਸ਼ਬੀਨ ਬਣਕੇ ਮਜ਼ਾ ਲਵਾਂਗੇ ਤਾਂ ਉਹਦੀ ਸਥਿਤੀ ਹੋਰ ਵਿਗੜ ਸਕਦੀ ਹੈ
ਮਾਨਸਿਕ ਰੋਗੀ ਹੋਣ ਵਿੱਚ ਪੜੇ ਲਿਖੇ ਜਾਂ ਅਨਪੜ ਦਾ ਕੋਈ ਫ਼ਰਕ ਨਹੀਂ ਹੁੰਦਾ ਕਿਓਂਕਿ ਦਿਮਾਗ ਉਹਦਾ ਹੀ ਖਰਾਬ ਹੋਏਗਾ ਜਿਹਦੇ ਕੋਲ ਹੋਏਗਾ ਜਿਹਦੇ ਕੋਲ ਹੈ ਹੀ ਨਹੀਂ ਉਹਦਾ ਖਰਾਬ ਕੀ ਹੋਏਗਾ

1 comment: