ਸਾੜ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਸਾੜ \ ਇੰਦਰਜੀਤ ਕਮਲ

ਸਾੜ ਦੀ ਵੀ ਕੋਈ ਹੱਦ ਹੋਣੀ ਚਾਹੀਦੀ ਏ
ਸਾਡੇ ਮੁਹੱਲੇ ਦੀ ਇੱਕ ਨੂੰਹ ਬੀਮਾਰ ਹੋ ਗਈ ਤੇ ਉਹਨੂੰ ਸ਼ਹਿਰ ਦੇ ਸਭ ਤੋਂ ਵਧੀਆ ਹਸਪਤਾਲ ਵਿੱਚ ਨਿੱਜੀ ਕਮਰੇ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ | ਇਲਾਜ ਦੇ ਦੌਰਾਨ ਕਈ ਰਿਸ਼ਤੇਦਾਰ ਤੇ ਜਾਣਕਾਰ ਪਤਾ ਲੈਣ ਆਉਂਦੇ ਰਹੇ | ਉਸ ਨੂੰਹ ਦੀ ਜੇਠਾਨੀ ਵੀ ਤਕਰੀਬਨ ਰੋਜ਼ ਉਹਨੂੰ ਖਾਣਾ ਵਗੈਰਾ ਦੇਣ ਜਾਂਦੀ | ਕੁਝ ਦਿਨ ਹਸਪਤਾਲ ਵਿੱਚ ਇਲਾਜ ਤੋਂ ਬਾਦ ਉਹ ਠੀਕ ਹੋਕੇ ਘਰ ਆ ਗਈ |
ਛੋਟੀ ਨੂੰਹ ਦੇ ਠੀਕ ਹੋਕੇ ਘਰ ਆਉਂਦੇ ਹੀ ਵੱਡੀ ਨੂੰਹ ਨੇ ਜਿਦ ਫੜ ਲਈ ਕਿ ਉਹ ਵੀ ਉੰਨੇ ਦਿਨ ਉਸੇ ਹਸਪਤਾਲ ਵਿੱਚ ਏ. ਸੀ ਵਾਲੇ ਕਮਰੇ ਵਿੱਚ ਹੀ ਰਹੇਗੀ ਜਿੰਨੇ ਦਿਨ ਛੋਟੀ ਰਹੀ ਏ ਤੇ ਛੋਟੀ ਨੂੰਹ ਉਹਦੀ ਟਹਿਲ ਸੇਵਾ ਕਰੇਗੀ | ਕਾਫੀ ਜੱਦੋ ਜਹਿਦ ਹੋਈ ਕਿ ਉਹਨੂੰ ਤੰਦਰੁਸਤ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਕੀ ਲੋੜ ਹੈ | ਵੱਡੀ ਨੂੰਹ ਵੀ ਅਖੀਰ ਵੱਡੀ ਸੀ ਉਹਨੇ ਆਪਣੀ ਬਾਂਹ ਤੇ ਬਲੇਡ ਨਾਲ ਵਾਰ ਕਰ ਲਿਆ , ਪਹੁੰਚ ਗਈ ਉਸੇ ਹਸਪਤਾਲ ਦੇ ਏ.ਸੀ ਕਮਰੇ ਚ | 31-7-14

3 comments: