ਆਓ , ਕਵਾਰ ਗੰਦਲ ਦਾ ਆਚਾਰ ਪਾਈਏ ! \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਆਓ , ਕਵਾਰ ਗੰਦਲ ਦਾ ਆਚਾਰ ਪਾਈਏ ! \ ਇੰਦਰਜੀਤ ਕਮਲ





ਸਭ ਤੋਂ ਪਹਿਲਾਂ ਕਵਾਰ ਗੰਦਲ ਦੀਆਂ ਤਾਜ਼ੀਆਂ ਲਗਰਾਂ ਲੈਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤੇ ਦੋਹਾਂ ਪਾਸਿਆਂ ਤੋਂ ਕੰਡਿਆਂ ਵਾਲਾ ਹਿੱਸਾ ਅਲਗ ਕਰ ਦਿਓ | ਬਾਕੀ ਬਚੇ ਹਿੱਸੇ ਦੇ ਛੋਟੇ ਛੋਟੇ ਟੁਕੜੇ ਕਰ ਕੇ ਲੂਣ ਵਾਲੇ ਪਾਣੀ ਵਿੱਚ ਘੱਟੋਘੱਟ ਦਸ ਮਿੰਟ ਤੱਕ ਰੱਖੋ ਤਾਂ ਕਿ ਉਹਦੀ ਕੜਤਣ ਖਤਮ ਕੀਤੀ ਜਾ ਸਕੇ | ਫਿਰ ਇਹਨਾਂ ਟੁਕੜਿਆਂ ਨੂੰ ਸੂਤੀ ਕੱਪੜੇ ਨਾਲ ਸਾਫ਼ ਕਰਕੇ ਤਾਜ਼ੇ ਪਾਣੀ ਚ ਉਬਾਲੋ | ਜਦੋਂ ਟੁਕੜੇ ਨਰਮ ਹੋ ਜਾਣ ਤਾਂ ਇਹਨਾਂ ਨੂੰ ਪਾਣੀ ਵਿੱਚੋਂ ਕਢ ਕੇ ਇੱਕ ਸੂਤੀ ਉੱਪਰ ਰੱਖਕੇ ਫਾਲਤੂ ਪਾਣੀ ਨੁਚੜਣ ਦਿਓ | ਹੁਣ ਇੱਕ ਬਰਤਨ ਵਿੱਚ ਤੜਕੇ ਵਾਸਤੇ ਸਰ੍ਹੋਂ ਦਾ ਤੇਲ ਪਾਓ ਤੇ ਆਚਾਰ ਵਾਲਾ ਮਸਾਲਾ ਮੇਥੀਦਾਣਾ , ਸੌਂਫ , ਲੂਣ , ਰਾਈ , ਮਿਰਚ ਵਗੈਰਾ ਸਵਾਦ ਮੁਤਾਬਕ ਪਾਕੇ ਭੁੰਨੋ ਤੇ ਬਾਦ ਵਿੱਚ ਸਵਾਦ ਵਧਾਉਣ ਵਾਸਤੇ ਸੌਗੀ ( ਕਿਸ਼ਮਿਸ਼ ) ਦੇ ਦਾਣੇ ਚੰਗੀ ਤਰ੍ਹਾਂ ਧੋਕੇ ਜ਼ਰੂਰ ਪਾਓ | ਸਭ ਕੁਝ ਭੁੰਨਣ ਤੋਂ ਬਾਦ ਕਵਾਰ ਗੰਦਲ ਦੇ ਤਿਆਰ ਕੀਤੇ ਟੁਕੜੇ ਪਾ ਦਿਓ | ਹੁਣ ਇਹਦੇ ਵਿੱਚ ਇੰਨਾ ਕੁ ਸਰ੍ਹੋਂ ਦਾ ਤੇਲ ਪਾਓ ਕਿ ਸਾਰਾ ਆਚਾਰ ਚੰਗੀ ਤਰ੍ਹਾਂ ਡੁੱਬ ਜਾਵੇ |
 ਇੰਦਰਜੀਤ ਕਮਲ 

9 comments:

  1. GOOD .................. KAMAL ANAND

    ReplyDelete
  2. wah ji wah..! Kya baat hai, Kawaar da edda v use kar skde.. jaroor try karu.

    ReplyDelete
  3. wah very good use of alovera.

    ReplyDelete
  4. healthy recipy. thnx for sharing

    ReplyDelete
  5. ਬਹੁਤ ਖੂਭ !

    ReplyDelete
  6. ਦੇਖਦੇ ਹਾਂ ਕੀ ਬਣਦਾ !

    ReplyDelete