ਨੋਟ ਖਾਣ ਵਾਲਾ ਬਾਬਾ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਨੋਟ ਖਾਣ ਵਾਲਾ ਬਾਬਾ \ ਇੰਦਰਜੀਤ ਕਮਲ


ਇੱਕ ਦਵਾਈਆਂ ਵਾਲੀ ਦੁਕਾਨ ਤੇ ਸਰੀਰ ਤੇ ਸਵਾਹ ਮਲਿਆ ਬਾਬਾ ਪੰਹੁਚਿਆ ਦੁਕਾਨ ਤੇ ਬੈਠੇ ਨੌਜਵਾਨ ਨੂੰ ਕਹਿੰਦਾ ,
" ਮੈਂ ਰੋਟੀ ਖਾਣੀ ਏ ਕੁਝ ਰੂਪਏ ਦੇਦੇ " ਨੌਜਵਾਨ ਦੁਕਾਨਦਾਰ ਨੇ ਪੰਜ ਰੂਪਏ ਦੇ ਦਿੱਤੇ | ਰੂਪਏ ਲੈਣ ਤੋਂ ਬਾਦ ਕਹਿੰਦਾ ,
" ਬੱਚਾ ਕੋਈ ਦੜਾ ਸੱਟਾ ਵੀ ਲਗਾਉਂਦਾ ਏਂ ?"
ਦੁਕਾਨਦਾਰ ਨੇ ਨਾਂਹ ਕਰ ਦਿੱਤੀ , ਪਰ ਉਹ ਪਖੰਡੀ ਟਲਿਆ ਨਾ ਕਹਿੰਦਾ,
" ਕੋਈ ਗੱਲ ਨਹੀਂ , ਤੇਰੇ ਕੋਲ ਜਿਹੜਾ ਸਭ ਤੋਂ ਵੱਡਾ ਨੋਟ ਹੈ ਉਹਦੇ ਉੱਤੇ ਤਿੰਨ ਵਾਰ ਫੂਕ ਮਾਰ |"
ਦੁਕਾਨਦਾਰ ਨੇ ਇੱਕ ਹਜ਼ਾਰ ਦਾ ਨੋਟ ਕਢਿਆ ਤੇ ਉਹਦੇ ਤੇ ਤਿੰਨ ਫੂਕਾਂ ਮਾਰੀਆਂ |
ਪਖੰਡੀ ਕਹਿੰਦਾ ,
" ਇੱਕ ਫੂਕ ਬਾਬੇ ਦੀ ਵੀ ਮਰਵਾ |"
ਦੁਕਾਨਦਾਰ ਨੇ ਨੋਟ ਪਖੰਡੀ ਨੂੰ ਫੜਾ ਦਿੱਤਾ ਤੇ ਉਹਨੇ ਫੂਕ ਮਾਰਨ ਦੇ ਬਹਾਨੇ ਨੋਟ ਮੁੰਹ ਵਿੱਚ ਪਾ ਲਿਆ ਤੇ ਉਹਨੂੰ ਚਬਾ ਕੇ ਅੰਦਰ ਲੰਘਾ ਲਿਆ | ਕਹਿੰਦਾ ,
"ਜਾਹ ਅੱਜ 22 ਤੇ 42ਨੰਬਰ ਲਗਾ ਦੇ ਤੇ ਕੱਲ੍ਹ ਬੋਰੀਆਂ ਭਰਲੀੰ ਨੋਟਾਂ ਦੀਆਂ | ਦੁਕਾਨਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ , ਪਰ ਬਾਬਾ ਪੈਰਾਂ ਤੇ ਪਾਣੀ ਨਾ ਪੈਣ ਦਵੇ |ਇੰਨੇ ਚਿਰ ਨੂੰ ਕੁਦਰਤੀ ਮੈਂ ਦਵਾਈਆਂ ਲੈਣ ਪੰਹੁਚ ਗਿਆ |ਉਸ ਦੁਕਾਨਦਾਰ ਨੌਜਵਾਨ ਨੇ ਸਾਰੀ ਗੱਲ ਮੈਨੂੰ ਦੱਸੀ |ਮੈਂ ਉਸ ਪਖੰਡੀ ਨੂੰ ਕਿਹਾ ,
" ਮੁੰਡੇ ਦਾ ਨੋਟ ਮੋੜਦੇ "
ਅੱਗੋਂ ਆਪਣੇ ਢਿਡ ਤੇ ਹੱਥ ਫੇਰਕੇ ਕਹਿੰਦਾ ,
" ਉਹ ਤਾਂ ਪ੍ਰਭੁ ਨੂੰ ਪਿਆਰਾ ਹੋ ਗਿਆ |"
ਮੈਂ ਸਮਝ ਗਿਆ ਕਿ ਇਹ ਸੌਖਾ ਮੰਨਨ ਵਾਲਾ ਨਹੀਂ ਹੈ | ਮੈਂ ਸੱਜੇ ਹੱਥ ਚ ਆਪਣਾ ਛਿੱਤਰ ਫੜਿਆ ਤੇ ਖੱਬੇ ਹੱਥ ਨਾਲ ਉਹਦਾ ਗਲਾ | ਮੈਂ ਪੁੱਛਿਆ ,
" ਬੋਲ ਕਿੰਨੇ ਛਿੱਤਰ ਖਾਕੇ ਨੋਟ ਦੇਵੇਂਗਾ ? "
ਹੁਣ ਉਹਨੂੰ ਸਮਝ ਆ ਚੁੱਕੀ ਸੀ ਤੇ ਉਹਨੇ ਆਪਣੇ ਥੈਲੇ ਚੋਂ ਨੋਟ ਕਢਕੇ ਫੜਾ ਦਿੱਤਾ
ਫਿਰ ਮੈਂ ਉਸ ਦੁਕਾਨਦਾਰ ਨੂੰ ਕੁਝ ਚਲਾਕੀਆਂ ਕਰਕੇ ਵਿਖਾਈਆਂ ਤੇ ਦੱਸਿਆ ਕਿ ਉਸ ਪਖੰਡੀ ਨੇ ਨੋਟ ਮੁੰਹ ਚ
ਪਾਇਆ ਹੀ ਨਹੀਂ ਸੀ , ਬੱਸ ਇੱਕ ਨਾਟਕ ਜਿਹਾ ਕਰਕੇ ਤੈਨੂੰ ਠੱਗਣ ਦੀ ਕੋਸ਼ਿਸ਼ ਕੀਤੀ ਸੀ | 21-12-13 
Unlike

1 comment:

  1. Pakhandia da ghaat nahi India ch. Eh chittraan Te bhoot gllan naal nahi sudhar skde

    ReplyDelete