ਪਿਛਲੇ ਹਫਤੇ
ਇੱਕ ਪੈਂਤੀ ਕੁ ਸਾਲ ਦੀ
ਔਰਤ ਨੂੰ ਲੈ ਕੇ ਆਏ |
ਬਹੁਤ ਹੀ ਉਦਾਸ ਜਿਹੀ ਤੇ ਗੱਲ ਗੱਲ ਤੇ ਰੋ ਪੈਣ ਵਾਲੀ
ਮਾਨਸਿਕ ਰੋਗੀ ਔਰਤ |
ਸਾਰੇ ਸਰੀਰ ਵਿੱਚ ਦਰਦਾਂ ਦੀ ਸ਼ਿਕਾਇਤ ਹਰ ਵਕਤ ਰਹਿੰਦੀ ਸੀ |
ਕਹਿੰਦੇ ਬਾਰਾਂ ਸਾਲ ਹੋ ਗਏ ਨੇ
ਅਸੀਂ ਕੋਈ ਬਾਬਾ ਨਹੀਂ ਛੱਡਿਆ
ਹਰ ਥਾਂ ਘੁੰਮ ਆਏ ਹਾਂ
ਪਰ ਚੀਜ਼ ਕਾਬੂ ਨਹੀਂ ਆਉਂਦੀ
ਮੈਂ ਕੇਸ ਦੀ ਜਾਣਕਾਰੀ ਲੈਣੀ ਚਾਹੀ
ਪਰ ਖਿੱਦੋ ਫੋਲਦਿਆਂ ਫੋਲਦਿਆਂ
ਕੁਝ ਨਾ ਨਿਕਲਿਆ |
ਮੈਂ ਸਮਝ ਗਿਆ ਕਿ ਕਿਸੇ
ਛੋਟੀ ਜਿਹੀ ਉਲਝਣ ਨੂੰ ਇਹਨਾਂ ਲੋਕਾਂ ਨੇ
ਬਾਬਿਆਂ ਕੋਲ ਜਾ ਜਾ ਕੇ
ਐਸੀਆਂ ਗੁੰਝਲਾਂ ਪਾਈਆਂ ਹਨ ਕਿ
ਬਾਰਾਂ ਸਾਲਾਂ ਵਿੱਚ ਮਰੀਜ਼ ਨੂੰ ਵੀ ਭੁੱਲ ਗਿਆ ਕਿ
ਉਹਦੀ ਉਲਝਨ ਕੀ ਹੈ
ਹੁਣ ਤਾਂ ਬਾਬਿਆਂ ਨੇ ਉਹਦੇ ਦਿਮਾਗ ਅੰਦਰ
ਭੂਤ ਦਾ ਪੱਕਾ ਡੇਰਾ ਲਗਵਾ ਦਿੱਤਾ ਹੈ
ਸਾਡੀ ਸਰਕਾਰ ਭਾਵੇਂ ਫੁੱਟਪਾਥ ਤੇ ਸਾਉਣ ਵਾਲਿਆਂ ਵਾਸਤੇ
ਅਸਥਾਈ ਰੈਣ ਬਸੇਰੇ ਵੀ ਨਾ ਬਣਾ , ਸਕੇ ਪਰ ਇਹ ਬਾਬੇ
ਭੂਤਾਂ ਵਾਸਤੇ ਪੱਕੇ ਘਰ ਬਣਾ ਦਿੰਦੇ ਨੇ
ਜੈ ਬਾਬਿਆਂ ਦੀ !!!
ਜਦੋਂ ਮੈਂ ਕਿਸੇ ਨਤੀਜੇ ਤੇ ਨਾ ਪਹੁੰਚਿਆ
ਤਾਂ ਆਖਰੀ ਹਥਿਆਰ ਸੰਮੋਹਨ ਵਿੱਦਿਆ ਸਹਾਰਾ ਲੈਣ ਬਾਰੇ ਸੋਚਿਆ
ਮੇਰਾ ਵਿਚਾਰ ਸੀ ਕਿ ਇਸ ਔਰਤ ਨੂੰ ਸੰਮੋਹਿਤ ਕਰਕੇ
ਉਲਝਣਾ ਜਾਣ ਕੇ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ |
ਉਸ ਔਰਤ ਨੂੰ ਅੰਦਰ ਬੈਂਚ ਤੇ ਲਿਟਾ ਕੇ
ਮੈਂ ਸੰਮੋਹਿਤ ਕਰਨਾ ਸ਼ੁਰੂ ਹੀ ਕੀਤਾ ਸੀ ਕਿ
ਉਹ ਥੋੜੇ ਚਿਰ ਵਿੱਚ ਹੀ ਇੰਝ ਕੰਬਣ ਲੱਗੀ
ਜਿਵੇਂ ਕਿਸੇ ਨੇ ਮੋਬਾਇਲ ਵਾਇਬ੍ਰੇਸ਼ਨ ਤੇ ਲਗਾਇਆ ਹੋਵੇ
ਤੇ ਉਹਦੇ ਤੇ ਕਿਸੇ ਦਾ ਫੋਨ ਆ ਗਿਆ ਹੋਵੇ |
ਉਹ ਉੱਚੀ ਉੱਚੀ ਬੋਲਣ ਲੱਗ ਪਈ ,
" ਮਾਰਤਾ ਓਏ ! ਮੈਨੂੰ ਤਾਂ ਮਾਰਤਾ ਓਏ !! ਬਚਾਲੋ ਕੋਈ !!!"
ਮੈਂ ਉਹਨੂੰ ਆਦੇਸ਼ ਦਿੱਤਾ ,
" ਮੇਰੇ ਤਿੰਨ ਗਿਣਦੇ ਹੀ ਤੂੰ ਬਿਲਕੁਲ ਸ਼ਾਂਤ ਹੋ ਜਾਏੰਗੀ
ਤੇ ਤੈਨੂੰ ਤੰਗ ਕਰਨ ਵਾਲੀ ਚੀਜ਼
ਤੇਰੇ ਸਾਹਮਣੇ ਹੱਥ ਜੋੜ ਕੇ ਖੜੀ ਹੋਵੇਗੀ "
ਮੇਰੇ ਤਿੰਨ ਗਿਣਦੇ ਹੀ ਉਹ ਸ਼ਾਂਤ ਹੋ ਗਈ
ਮੈਂ ਉਹਨੂੰ ਪੁੱਛਿਆ ,
" ਤੈਨੂੰ ਤੰਗ ਕਰਨ ਵਾਲੀ ਚੀਜ਼ ਤੇਰੇ ਸਾਹਮਣੇ ਖੜੀ ਹੈ ?"
ਉਹਦਾ ਹਾਂ ਚ ਜਵਾਬ ਮਿਲਣ ਤੇ
ਮੈਂ ਉਹਨੂੰ ਕਿਹਾ ਕਿ ਮੇਰੇ ਦੋ ਗਿਣਦੇ ਹੀ
ਉਸ ਚੀਜ਼ ਨੂੰ ਅੱਗ ਲੱਗ ਜਾਏਗੀ ਤੇ
ਉਹ ਰਾਖ ਬਣ ਕੇ ਕਿਤੇ ਦੂਰ ਉੱਡ ਜਾਏਗੀ
ਜਿੱਥੋਂ ਕਦੇ ਵਾਪਸ ਨਹੀਂ ਆ ਸਕਦੀ |
ਉਸ ਤੋਂ ਬਾਦ ਮੈਂ ਅੱਗੇ ਤੋਂ ਕਿਸੇ ਹੋਰ ਵਹਿਮ ਵਿੱਚ ਫਸਣ ਤੋਂ ਬਚਾਉਣ ਲਈ
ਉਹਨੂੰ ਆਦੇਸ਼ ਦਿੱਤਾ ,
" ਹੁਣ ਮੈਂ ਤੇਰੇ ਚਾਰੇ ਪਾਸੇ ਇੱਕ ਸੁਰੱਖਿਆ ਚੱਕਰ ਬਣਾ ਰਿਹਾ ਹਾਂ
ਤਾਂ ਕਿ ਦੁਨੀਆਂ ਦੀ ਕੋਈ ਵੀ ਓਪਰੀ ਚੀਜ਼ ਤੇਰੇ ਕੋਲ ਵੀ ਨਾ ਆ ਸਕੇ |"
ਫਿਰ ਮੈ ਉਹਨੂੰ ਉਹਦੇ ਦੁਆਲੇ ਇੱਕ ਸੁਰੱਖਿਆ ਚੱਕਰ ਬਣ ਜਾਣ ਦਾ ਅਹਿਸਾਸ ਕਰਵਾਇਆ
ਤੇ ਉਹਨੂੰ ਕਈ ਤਰ੍ਹਾਂ ਦੇ ਜਰੂਰੀ ਆਦੇਸ਼ ਦੇ ਕੇ ਸੰਮੋਹਨ ਤੋਂ ਬਾਹਰ ਲੈ ਆਇਆ |
ਨੀਂਦ ਤੋਂ ਜਾਗਣ ਤੋਂ ਬਾਦ ਉਹ ਬਹੁਤ ਹੀ ਖੁਸ਼ ਨਜਰ ਆ ਰਹੀ ਸੀ
ਉਹਦੇ ਪਹਿਲੇ ਬੋਲ ਸਨ ,
" ਚੀਜ਼ ਬੋਲ ਤਾਂ ਹਰ ਥਾਂ ਪੈਂਦੀ ਸੀ , ਪਰ ਪਹਿਲੀ ਵਾਰ ਕਿਸੇ ਦੇ ਕਾਬੂ ਆਈ ਹੈ |"
ਉਹਦੇ ਇਹ ਬੋਲ ਹੀ ਮੇਰੇ ਇਸ ਕੇਸ ਦੀ ਕਾਮਯਾਬੀ ਦਾ ਸਬੂਤ ਸਨ |
ਹੁਣੇ ਹੀ ਉਹਨਾਂ ਦਾ ਫੋਨ ਆਇਆ ਕਿ ਉਸ ਦਿਨ ਤੋਂ ਬਾਦ ਉਹ ਬਿਲਕੁਲ ਹੈ | 04-02-14
Summerjit S Azad ਕਮਲ ਜੀ ਜੀ ਕੀ ਤੁਸੀਂ ਮਨੋਵਿਗਿਆਨ ਚਕਿਤਸਾ ਤੋਂ ਹਿਪਨੋਟਿਜਮ ਨੂੰ ਉਚਾ ਸਮਝਦੇ ਹੋ? ਕੀ ਤੁਸੀਂ ਜਾਣਦੇ ਹੋ ਕਿਸੇ ਚੇਤਨ ਵਿਆਕਤੀ ਨੂੰ ਹਿਪਨੋਟਾਈਜ ਨਹੀਂ ਕੀਤਾ ਜਾ ਸਕਦਾ .
Inder Jeet Kamal ਅਗਰ ਕੋਈ ਸੰਮੋਹਿਤ ਨਾ ਹੋਣਾ ਚਾਹੇ ਤਾਂ ਉਹਨੂੰ ਨਹੀਂ ਕੀਤਾ ਜਾ ਸਕਦਾ
Summerjit S Azad ਹਿਪਨੋਟਿਜਮ ਵੀ ਅਜੇਹੀ ਪਰਨਾਲੀ ਜੈਸੀ ਸਾਧ ਜਾਂ ਓਜਾ ਮਾਨਸਿਕ ਬਿਮਾਰ ਨੂੰ ਚਿਮਟੇ ਰਾਹੀਂ ਸਰੀਰਕ ਦੰਡ ਦੇਣ ਦਾ ਭੈ ਪੈਦਾ ਕਰਕੇ ਮਨਇਛਤ ਬਲਵਾਂਉਦਾ ਹੈ ਤੇ ਹਿਪਨੋਟਿਸਟ ਹਿਪਨੋਇਜਮ ਦਾ ਭੈ ਪੈਦਾ ਕਰਕੇ ਮਾਨਸਿਕ ਪੀੜਾ ਦਾ ਭੈ ਪੈਦਾ ਕਰਕੇ ਮਨਇਛਤ ਸਿਟੇ ਕਢਕੇ ਇਲਾਜ ਕਰਨ ਦਾ ਦਮ ਭਰਦਾ ਹੈ .

Inder Jeet Kamal Summerjit S Azad ਜੀ ਤੁਹਾਡੀ ਗੱਲ ਤੋਂ ਲਗਦਾ ਹੈ ਕਿ ਤੁਹਾਨੂੰ ਸੰਮੋਹਨ ਵਿੱਦਿਆ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ , ਇਹਦੇ ਵਿੱਚ ਕਿਸੇ ਕਿਸਮ ਦਾ ਦੰਡ ਦਾ ਭੈ ਜਾਂ ਮਾਨਸਿਕ ਪੀੜਾ ਤੋਂ ਨਹੀਂ ਡਰਾਇਆ ਜਾਂਦਾ ਸਗੋਂ ਮਰੀਜ਼ ਨੂੰ ਡਰ ਮੁਕਤ ਕੀਤਾ ਜਾਂਦਾ ਹੈ
Summerjit S Azad ਇਸ ਦਾ ਮਤਲਬ ਤੁਸੀਂ ਮਰੀਜ ਦੀ ਸਹਿਮਤੀ ਹਾਸਲ ਕਰਕੇ ਚੇਤਨ ਤੌਰ ਉਤੇ ਇਲਾਜ ਕਰਦੇ ਹੋ? ਦੁਜੀ ਗਲ ਕੀ ਤੁਸੀਂ ਮੰਨਦੇ ਹੋ ਕਿ ਕਿਸੇ ਚੇਤਨ ਵਿਆਕਤੀ ਨੂੰ ਹਿਪਨੋਟਾਈਜ ਕਰ ਸਕਦੇ ਹੋ ! ਤਾਂ ਫੇਰ ਇਰ ਤਜਰਬਾ ਕਰਨ ਲਈ ਅਸੀਂ ਤੁਹਾਨੂੰ ਸਦਾ ਦੇ ਸਕਦੇ ਹਾਂ .
Summerjit S Azad ਮੈਨੂੰ ਚੰਗੀ ਤਰਾਂ ਯਾਦ ਹੈ ਕਰੀਬ ਚੌਂਦਾਂ ਪੰਦਰਾਂ ਸਾਲ ਪਹਿਲਾਂ ਨਵਾਂ ਸ਼ਹਿਰ ਵਿਚ ਮੈਨੂੰ ਤਰਕਸ਼ੀਲਾਂ ਦੋਸਤਾਂ ਨੇ ਲੈਕਚਰ ਕਰਨ ਲਈ ਬੁਲਾਇਆ ਸੀ ਹਜਾਰ ਤੋਂ ਉਪਰ ਤਰਕਸ਼ੀਲ ਦੋਸਤਾਂ ਦਾ ਹਾਲ ਖਚਾ ਖਚ ਭਰਿਆ ਹੋਇਆ ਸੀ .ਬਰੇਕ ਸਮੇਂ ਬਲਵਿੰਦਰ ਬਰਨਾਲਾ ਜੀ ਨੇ ਕਿਹਾ ਲਓ ਦੋਸਤੋ ਪੰਜ ਮਿੰਟਾਂ ਲਈ ਮੈਂ ਤੁਹਾਨੂੰ ਸੰਮੋਹਤ ਕਰਨ ਲਗਾ ਹਾਂ ਸਭ ਅਖਾਂ ਬੰਦ ਕਰੋ . ਅਜੇਹਾ ਕਰਨ ਤੋਂ ਬਾਦ ਮੈਂ ਕਿਹਾ ਬਰਨਾਲਾ ਜੀ ਜੇਕਰ ਤੁਸੀਂ ਮੈਂਨੂੰ ਤੇ ਮੇਰੇ ਕੁਝ ਸਾਥੀਆਂ ਨੂੰ ਹਿਪਨੋਟਾਈਜ ਕਰ ਵਿਖਾਓ ਤਾਂ ਮੈਂ ਮੰਨ ਸਕਦਾ ਹਾਂ ਸਭ ਕੁਝ ਬੇਅਰਥ ਹੋ ਗਿਆ ਤੇ ਤਰਕਸ਼ੀਲਾਂ ਅੰਦਰੋ ਵੀ ਇਹ ਭੁਲੇਖਾ ਦੂਰ ਹੋ ਗਿਆ .
Summerjit S Azad ਕਮਲ ਸਾਹਬ ਅਸਲ ਵਿਚ ਇਲਾਜ ਤੁਸੀਂ ਮਨੋਚਕਿਸਤਕ ਢੰਗ ਨਾਲ ਹੀ ਕਰ ਰਹੇ ਹੋ ਪਰ ਪਰਨਾਲੀ ਦਾ ਨਾਂਉ ਹਿਪਨੋਟਾਈਜ ਰਖ ਛਡਿਆ ਹੈ .
Inder Jeet Kamal ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਕਿਸੇ ਵੀ ਚੇਤਨ ਵਿਅਕਤੀ ਨੂੰ ਉਹਦੀ ਮਰਜ਼ੀ ਤੋਂ ਬਿਨ੍ਹਾਂ ਕੀ ਬਹੁਤੀ ਵਾਰ ਉਹਦੀ ਮਰਜ਼ੀ ਨਾਲ ਵੀ ਸੰਮੋਹਿਤ ਨਹੀਂ ਕੀਤਾ ਜਾ ਸਕਦਾ | ਇੱਕ ਮਾਨਸਿਕ ਰੋਗੀ ਜਦੋਂ ਕਿਸੇ ਕੋਲ ਠੀਕ ਹੋਣ ਵਾਸਤੇ ਜਾਂਦਾ ਹੈ , ਤਾਂ ਉਹ ਪਹਿਲਾਂ ਹੀ ਉਹਦੇ ਪ੍ਰਭਾਵ ਹੇਠ ਆ ਚੁੱਕਾ ਹੁੰਦਾ ਹੈ , ਜਿਸ ਕਾਰਣ ਉਹਨੂੰ ਸੰਮੋਹਿਤ ਕਰਨਾ ਅਸਾਨ ਹੁੰਦਾ ਹੈ | ਹਰ ਮਾਨਸਿਕ ਰੋਗੀ ਨੂੰ ਵੀ ਸੰਮੋਹਿਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਹਰ ਮਾਨਸਿਕ ਰੋਗ ਦਾ ਇਲਾਜ ਸੰਮੋਹਨ ਹੈ
Inder Jeet Kamal ਸੰਮੋਹਨ ਕਲਾ ਕੋਈ ਜਾਦੂ ਨਹੀਂ ਹੈ ਤੇ ਨਾ ਹੀ ਕੋਈ ਚਮਤਕਾਰਿਕ ਸ਼ਕਤੀ | ਹਾਂ ਕੋਈ ਵਿਆਕਤੀ ਥੋੜੀ ਜਿਹੀ ਮਿਹਨਤ ਨਾਲ ਸਵੈ ਸੰਮੋਹਨ ਦੀ ਕਲਾ ਨੂੰ ਪ੍ਰਯੋਗ ਕਰ ਸਕਦਾ ਹੈ |
Bhupinder Singh Chadha ਕਮਲ ਜੀ ਕੈਹਿੰਦੇ ਹਨ ਕੀ " Truth is always better than Fiction"ਏਸ ਹਿਸਾਬ ਨਾਲ ਤੁਹਾਡੀ ਇਹ ਪੋਸਟ ਬਹੁਤ ਹੀ ਮਜੇਦਾਰ. ਮਨੋਰੰਜਕ ਤੇ ਗਿਆਨ ਵਰਧਕ ਹੈ/ Well Done.
Karam Sekhon ਮੈਂ ਸੇਹਮਤ ਹਾਂ Inderjeet Kamal ਜੀ ਨਾਲ----ਇਹ ਵੀ ਠੀਕ ਹੈ ਕੇ ਕਿਸੇ ਨੂ ਉਸ ਦੀ ਮਰਜੀ ਤੋਂ ਖਿਲਾਫ਼ hypnotize ਨਹੀਂ ਕੀਤਾ ਜਾ ਸਕਦਾ --ਅੱਜ ਕਲ੍ਹ psychiatrics ਵੇ ਇਹ ਵਿਧੀ ਨੂ ਵਰਤਦੇ ਹਨ-- ਇਸ ਦਾ ਕੋਈ ਨੁਕਸਾਨ ਨਹੀਂ ਹੈ--ਜੇ ਫਾਇਦਾ ਹੋ ਗਿਆ ਠੀਕ ਨਹੀਂ ਵਿਗੜਦਾ ਕੁਝ ਨਹੀਂ---
No comments:
Post a Comment