ਅਹਿਸਾਨ ਫਰਾਮੋਸ਼ ਲੋਕ \ ਇੰਦਰਜੀਤ ਕਮਲ - Inderjeet Kamal

Latest

Monday, 22 September 2014

ਅਹਿਸਾਨ ਫਰਾਮੋਸ਼ ਲੋਕ \ ਇੰਦਰਜੀਤ ਕਮਲ

ਇੱਕ ਦਿਨ 

ਇੱਕ ਮਰੀਜ਼ ਦਾ ਪਰਸ

ਮੇਰੇ ਕਲੀਨਿਕ ਤੇ ਰਹਿ ਗਿਆ

ਮੇਰੇ ਕੋਲ ਉਹਦਾ ਕੋਈ ਨੰਬਰ ਨਹੀਂ ਸੀ

ਪਰ ਜਿਸ ਵਿਅਕਤੀ ਨੇ

ਉਹਨੂੰ ਮੇਰੇ ਕੋਲ ਭੇਜਿਆ ਸੀ

ਉਹਦਾ ਨੰਬਰ ਮੇਰੇ ਕੋਲ ਸੀ

ਮੈਂ ਉਸ ਸੱਜਣ ਨੂੰ ਫੋਨ ਕਰਕੇ

ਦੱਸਿਆ ਕਿ ਉਹਦੇ ਮਿੱਤਰ ਦਾ ਪਰਸ ਮੇਰੇ ਕਲੀਨਿਕ ਤੇ ਰਹਿ ਗਿਆ ਏ

ਉਹਨਾਂ ਨੂੰ ਕਹੋ ਕਿ ਉਹ ਆ ਕੇ ਲੈ ਜਾਣ

ਥੋੜੀ ਦੇਰ ਬਾਦ ਹੀ ਉਹ ਮਰੀਜ਼ ਆਇਆ ਤੇ ਮੈਂ ਪਰਸ ਉਹਦੇ ਹਵਾਲੇ ਕਰ ਦਿੱਤਾ

ਪਰਸ ਨੂੰ ਚੈੱਕ ਕਰਦਾ ਹੋਇਆ ਬੋਲਿਆ ,

" ਡਾਕਟਰ ਸਾਹਬ , ਮੈਂ ਬਹੁਤ ਪਰਸ ਗਵਾਏ ਨੇ , ਪਰ ਪਹਿਲੀ ਵਾਰ ਪਰਸ ਵਾਪਸ ਮਿਲਿਆ ਏ

ਸ਼ਾਇਦ ਇਹਦੇ ਚ ਪੈਸੇ ਘੱਟ ਸਨ ਇਸ ਕਰਕੇ |"

ਮੈਨੂੰ ਕੋਈ ਜਵਾਬ ਨਾ ਅਹੁੜਿਆ ਤੇ ਉਹ ਚੱਲਦਾ ਬਣਿਆਂ |


ਅੱਜ ਉਹ ਫਿਰ ਆਇਆ ਸੀ ਕਿਸੇ ਹੋਰ ਮਰੀਜ਼ ਨੂੰ ਲੈਕੇ | ਜਾਣ ਲੱਗੇ ਨੂੰ ਮੈਂ ਕਿਹਾ ,


" ਭਾਈ ਸਾਹਬ , ਆਪਣਾ ਪਰਸ ਚੈੱਕ ਕਰ ਲਿਓ , ਨਾ ਤਾਂ ਮੈਂ ਰੋਜ਼ ਰੋਜ਼ ਵਾਪਿਸ ਕਰ ਸਕਦਾ ਹਾਂ ਤੇ ਨਾ ਹੀ ਰੋਜ਼ ਰੋਜ਼ ਬੇਜਤੀ ਕਰਵਾ ਸਕਦਾ ਹਾਂ |"


ਉਸਨੇ ਇਸ ਤਰ੍ਹਾਂ ਕਹਿਣ ਦਾ ਕਾਰਣ ਪੁੱਛਿਆ ਤਾਂ ਮੈਂ ਦੱਸਿਆ ,


" ਤੁਸੀਂ ਮੈਨੂੰ ਕਿਹਾ ਸੀ ,

" ਡਾਕਟਰ ਸਾਹਬ , ਮੈਂ ਬਹੁਤ ਪਰਸ ਗਵਾਏ ਨੇ , ਪਰ ਪਹਿਲੀ ਵਾਰ ਪਰਸ ਵਾਪਸ ਮਿਲਿਆ ਏ 


ਸ਼ਾਇਦ ਇਹਦੇ ਚ ਪੈਸੇ ਘੱਟ ਸਨ ਇਸ ਕਰਕੇ |"


ਕਹਿੰਦਾ ,


" ਬਿਲਕੁਲ ਠੀਕ ਕਿਹਾ ਸੀ ਜੀ , ਮੇਰੀ ਕਿਸਮਤ ਹੀ ਮਾੜੀ ਹੈ , ਜਦੋਂ ਜਿਆਦਾ ਪੈਸੇ ਸਨ , ਉਦੋਂ ਵਾਪਿਸ ਨਹੀਂ ਮਿਲੇ ਹੁਣ ਪੈਸੇ ਘੱਟ ਸਨ ਤੇ ਪਰਸ ਮਿਲ ਗਿਆ |

No comments:

Post a Comment