ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ \ ਇੰਦਰਜੀਤ ਕਮਲ - Inderjeet Kamal

Latest

Tuesday, 23 September 2014

ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ \ ਇੰਦਰਜੀਤ ਕਮਲ

ਆਪਣੇ ਕੋਲੋਂ ਉਠਕੇ ਜਾ ਰਹੇ ਦੋਸਤ ਨੂੰ ਮੈਂ ਕਿਹਾ ,
ਇਹ ਬਜੁਰਗ ਬੈਠੇ ਨੇ ਇਹਨਾਂ ਨੂੰ ਆਪਣੇ ਮੋਟਰ ਸਾਇਕਲ ਤੇ ਬੈਠਾ ਲਓ , ਤੁਹਾਡੇ ਰਸਤੇ ਚ ਹੀ ਜਾਣਾ ਏ ਇਹਨਾਂ "
ਉਹ ਕਹਿੰਦਾ ,
"ਨਾ ਭਰਾਵਾ ! ਮੈਂ ਰਿਕ੍ਸ਼ਾ ਵਾਸਤੇ ਵੀਹ ਤੀਹ ਰੂਪਏ ਦੇ ਸਕਦਾ ਹਾਂ ਪਰ ਲਿਫਟ ਨਹੀਂ ਦੇ ਸਕਦਾ "
ਮੈਂ ਕਾਰਣ ਪੁੱਛਿਆ ਤਾਂ ਉਹ ਬੋਲਿਆ ,
"ਥੋੜੇ ਦਿਨ ਪਹਿਲਾਂ ਹੀ ਮੈਂ ਅੰਬਾਲਾ ਰੋਡ ਤੇ ਇੱਕ ਬਜੁਰਗ ਤੇ ਤਰਸ ਖਾਕੇ ਉਹਨੂੰ ਲਿਫਟ ਦਿੱਤੀ ਸੀ , ਥੋੜੀ ਦੂਰੀ ਤੇ ਹੀ ਉਹਦੇ ਸਿਰ ਤੇ ਬੰਨ੍ਹੀ ਢਿੱਲੀ ਜਿਹੀ ਪੱਗ ਹੋਰ ਢਿੱਲੀ ਹੋ ਗਈ . ਜਦੋਂ ਉਹ ਆਪਣੀ ਪੱਗ ਨੂੰ ਠੀਕ ਕਰਨ ਲੱਗਾ ਤਾਂ ਬਹੁਤ ਘੱਟ ਰਫਤਾਰ ਤੇ ਜਾ ਰਹੇ ਮੋਟਰ ਸਾਇਕਲ ਤੋਂ ਥੱਲੇ ਡਿੱਗ ਪਿਆ
ਉਹਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਤੇ ਮੈਂ ਅਠਾਰਾਂ ਸੌ ਰੂਪਏ ਦਾ ਭੁਗਤਾਨ ਕਰਕੇ ਆਪਣੀ ਜਾਨ ਛੁਡਵਾਈ " 

17-11-13 

No comments:

Post a Comment