ਬਾਲ ਕਵਿਤਾ: ਇੱਕ ਸੁੰਦਰ ਸੰਸਾਰ ਕਿਤਾਬਾਂ ! - Inderjeet Kamal

Latest

Saturday, 30 August 2014

ਬਾਲ ਕਵਿਤਾ: ਇੱਕ ਸੁੰਦਰ ਸੰਸਾਰ ਕਿਤਾਬਾਂ !


ਇੱਕ ਸੁੰਦਰ ਸੰਸਾਰ ਕਿਤਾਬਾਂ !
ਜੀਵਨ ਦਾ ਆਧਾਰ ਕਿਤਾਬਾਂ !

ਕਰੇ ਕਿਤਾਬਾਂ ਦੀ ਜੋ ਇਜ਼ੱਤ,
ਇਹ ਵੀ ਉਸਨੂੰ ਕਰਨ ਮੁਹਬਤ,
ਉਹ ਅਗਿਆਨੀ ਹੀ ਰਹਿੰਦਾ ਹੈ ,
ਜੋ ਕਹਿੰਦਾ ਬੇਕਾਰ ਕਿਤਾਬਾਂ !

ਨਾਟਕ ਲੇਖ ਕਹਾਣੀ ਪੜੀਏ,
ਕਵਿਤਾ ਯਾਦ ਜ਼ੁਬਾਨੀ ਕਰੀਏ ,
ਲਗਨ ਲਗਾਕੇ ਪੜੀਏ ਜੇਕਰ ,
ਬੇੜਾ ਲਾਵਣ ਪਾਰ ਕਿਤਾਬਾਂ !

ਸਿਖਿਆ ਲੈਣ ਸਕੂਲੇ ਜਾਈਏ,
ਉਥੇ ਆਪਣਾ ਗਈਆਂ ਵਧਾਈਏ,
ਸਾਡੀ ਸਾਰੀ ਸਿਖਿਆ ਦਾ ਹੀ,
ਹੁੰਦਾ ਮੂਲ ਆਧਾਰ ਕਿਤਾਬਾਂ !

ਜਗ ਵਿਚ ਇਹਨਾ ਦੀ ਸਰਦਾਰੀ ,
ਲੋਹਾ ਮੰਨੇ ਦੁਨੀਆਂ ਸਾਰੀ ,
ਮਿੱਤਰਾਂ ਦੇ ਲਈ ਜੀਵਨ ਅਮ੍ਰਿਤ ,
ਦੁਸ਼ਮਨ ਲਈ ਤਲਵਾਰ ਕਿਤਾਬਾਂ !

ਇੱਕ ਸੁੰਦਰ ਸੰਸਾਰ ਕਿਤਾਬਾਂ !
ਜੀਵਨ ਦਾ ਆਧਾਰ ਕਿਤਾਬਾਂ !

No comments:

Post a Comment