ਕਹਿੰਦੇ ਨੇ
ਅਕਲ ਜਿੰਨੀ ਵੰਡੋ ਉੰਨੀ ਵਧਦੀ ਹੈ
ਇਸ ਕਰਕੇ ਆਪਾਂ ਅਕਲ ਵੰਡਣ ਤੋਂ ਕਦੇ ਵੀ ਪਰਹੇਜ ਨਹੀਂ ਕੀਤਾ
ਅਸੀਂ 24-02-14 ਦੀ ਰਾਤ ਨੂੰ ਜਲਦੀ ਸੌਂ ਗਏ
ਕਿਓਂਕਿ 25-02-14 ਨੂੰ
ਅਸੀਂ ਚੰਡੀਗੜ੍ਹ ਤੋਂ ਹਵਾਈ ਜਹਾਜ ਵਿੱਚ ਸਫਰ ਕਰਨਾ ਸੀ
ਅਗਲੇ ਦਿਨ
ਅਸੀਂ ਚੰਡੀਗੜ੍ਹ ਤੋਂ ਹੈਦਰਾਬਾਦ ਗਏ
ਹਵਾਈ ਜਹਾਜ ਵਿੱਚ ਪਹਿਲੀ ਵਾਰ ਸਫਰ ਕਰ ਰਹੇ ਸਾਂ
ਘੋਸ਼ਣਾ ਹੋਈ ਕਿ ਜਹਾਜ ਉੱਡਣ ਲੱਗਾ ਹੈ
ਆਪਣੀ ਆਪਣੀ ਸੀਟ ਪੇਟੀ ਬੰਨ੍ਹ ਲਓ
ਸਾਰੇ ਲੋਕਾਂ ਨੇ ਆਪਣੀ ਆਪਣੀ
ਸੀਟ ਪੇਟੀ ਫਟਾ ਫਟ ਬੰਨ੍ਹ ਲਈ
ਪਰ ਮੈਂ ਮਸਤ ਹੋਕੇ ਬੈਠਾ ਰਿਹਾ
ਇੱਕ ਵਰਦੀ ਵਾਲੀ ਕੁੜੀ
ਮੇਰੇ ਕੋਲ ਆ ਕੇ ਕਹਿੰਦੀ ,
“ ਸਰ ,ਆਪਣੀ ਸੀਟ ਪੇਟੀ ਬੰਨ੍ਹ ਲਓ “
ਮੈਂ ਆਪਣੀ ਕਮੀਜ਼ ਦੇ ਉੱਪਰ ਵਾਲੇ ਦੋ ਬਟਨ ਖੋਲੇ
ਤੇ ਖੱਬੇ ਪਾਸੇ ਵਾਲਾ ਕਾਲਰ ਥੋੜਾ ਪਾਸੇ ਹਟਾ ਕੇ
ਸੱਜੇ ਹੱਥ ਦੀ ਉਂਗਲੀ ਨਾਲ
ਆਪਣੇ ਖੱਬੇ ਮੋਢੇ ਵੱਲ ਥੋੜਾ ਇਸ਼ਾਰਾ ਕੀਤਾ
ਉਹ ਮੁਸਕਰਾਉਂਦੀ ਹੋਈ ਉੱਥੇ ਹੀ ਖੜੀ ਰਹੀ
ਜਿਵੇਂ ਕੰਪਨੀ ਉਹਨੂੰ ਸਿਰਫ ਮੁਸਕਰਾ ਕੇ ਗੱਲ ਕਰਨ ਦੇ ਹੀ ਪੈਸੇ ਦਿੰਦੀ ਹੋਵੇ
ਉਹਨੇ ਫਿਰ ਬੜੇ ਪਿਆਰ ਨਾਲ ਪੇਟੀ ਬੰਨ੍ਹਣ ਵਾਸਤੇ ਕਿਹਾ
ਮੈਂ ਕਿਹਾ ,
“ ਲਗਦਾ ਏ ਤੈਨੂੰ ਮੇਰੀ ਗੱਲ ਸਮਝ ਨਹੀਂ ਆਈ ?”
ਕਹਿੰਦੀ ,
“ ਨਹੀਂ ਆਈ ਸਰ “
ਮੈਂ ਕਿਹਾ
“ ਕਦੇ ਕਦੇ ਵਕਤ ਕਢ ਕੇ
ਟੀ ਵੀ ਵੇਖ ਲਿਆ ਕਰੋ
ਕੁਝ ਸਿੱਖੋ ਸੰਨੀ ਦਿਓਲ ਕੋਲੋਂ
ਉਹ ਸਾਰਾ ਦਿਨ ਕਹਿੰਦਾ ਰਹਿੰਦਾ ਏ
ਆਪਣਾ LUCK ਪਹਿਨਕੇ ਚਲੋ
ਮੈਂ ਤਾਂ ਸਪੈਸ਼ਲ
LUX COZY ਦੀ ਬਨੈਣ ਪਾਕੇ ਆਇਆ ਹਾਂ
ਹੁਣ ਸੀਟ ਪੇਟੀ ਬੰਨਣ ਦੀ ਕੀ ਜਰੂਰਤ ਹੈ ?”
ਇੰਨੇ ਚਿਰ ਨੂੰ ਮੇਰੇ ਨਾਲ ਦੀ ਸਵਾਰੀ ਨੇ ਮੇਰੀ ਸੀਟ ਪੇਟੀ ਖਿੱਚੀ
ਮੈਂ ਕਿਹਾ ਰਹਿਣ ਦੇ ਰਹਿਣ ਦੇ
ਸੰਨੀ ਦਿਓਲ ਇੰਨਾ ਵੱਡਾ ਐਕਟਰ ਏ
ਕਿਤੇ ਝੂਠ ਥੋੜਾ ਬੋਲਦਾ ਹੋਊ
ਅੱਗੋ ਆਵਾਜ਼ ਆਈ ,
“ਸੰਨੀ ਦਿਓਲ ਬਾਰੇ ਤਾਂ ਪਤਾ ਨਹੀਂ
ਪਰ ਜੇ ਤੁਸੀਂ ਲੇਟ ਹੋਗੇ ਤਾਂ
ਤੁਹਾਡਾ ਜਹਾਜ ਉੱਡਜੂ
ਮੈਂ ਵੇਖਿਆ ਮੇਰੀ ਘਰਵਾਲੀ
ਮੇਰੀ ਰਜਾਈ ਧੂਹ ਰਹੀ
No comments:
Post a Comment