ਤਰੀਕਾ ਆਪੋ ਆਪਣਾ \ ਇੰਦਰਜੀਤ ਕਮਲ - Inderjeet Kamal

Latest

Friday 8 February 2019

ਤਰੀਕਾ ਆਪੋ ਆਪਣਾ \ ਇੰਦਰਜੀਤ ਕਮਲ

ਕੱਲ੍ਹ ਸ਼ਾਮ ਨੂੰ ਇੱਕ  ਫੋਨ ਆਇਆ , ਬੰਦਾ ਬੜੀ ਸ਼ੁੱਧ ਹਿੰਦੀ  ਚ ਗੱਲ ਕਰ ਰਿਹਾ ਸੀ | ਕਹਿੰਦਾ ," ਸ਼੍ਰੀ ਮਾਨ ਜੀ  ਆਪ ਡਾਕਟਰ ਇੰਦਰਜੀਤ ਕਮਲ ਜੀ ਬੋਲ ਰਹੇ ਹੋ |"
ਮੈਂ ਕਿਹਾ , " ਜੀ , ਬੋਲ  ਰਿਹਾ ਹਾਂ | ਹੁਕਮ  ਕਰੋ |"
ਕਹਿੰਦਾ ," ਹੁਕਮ ਨਹੀਂ ਜੀ , ਬੇਨਤੀ ਹੈ ਕਿ ਮੈਂ ਰਾਜਸਥਾਨ ਤੋਂ ਹਾਂ ਤੇ ਦੇਸ਼ ਭਰ ਦੇ ਕੁਝ ਚੁਨਿੰਦਾ ਲੋਕਾਂ ਬਾਰੇ ਖੋਜ਼ ਕਰ ਰਿਹਾ ਹਾਂ , ਜਿਹਨਾਂ ਵਿੱਚੋਂ ਤੁਸੀਂ ਵੀ ਹੋ |"
ਉਹਦੇ ਗੱਲਬਾਤ ਦੇ ਲਹਿਜੇ ਤੋਂ ਮੈਂ ਸਮਝਿਆ ਕਿ ਕੋਈ ਠੱਗ ਹੈ | ਮੈਂ ਕਿਹਾ ," ਸੇਵਾ ਦੱਸੋ ਜਨਾਬ |"
ਕਹਿੰਦਾ , " ਤੁਸੀਂ whatsapp ਤੇ ਹੋ ? "
ਮੈਂ ਕਿਹਾ ," ਜੀ ਹਾਂ ! ਜਿਸ ਨੰਬਰ ਤੇ  ਤੁਸੀਂ ਫੋਨ ਕਰ ਰਹੇ ਹੋ , ਉਹੀ ਨੰਬਰ ਹੈ |"
ਕਹਿੰਦਾ ," ਜਿੰਨਾ ਕੁਝ  ਮੈਂ ਤੁਹਾਡੇ ਬਾਰੇ  ਹੁਣ ਤੱਕ ਜਾਣਿਆਂ ਹੈ ਤੁਹਾਡਾ ਸਿਤਾਰਾ ਬੜਾ ਬੁਲੰਦ ਹੈ | ਅਗਰ ਤੁਸੀਂ whatsapp ਤੇ ਆਪਣੀ ਜਨਮ ਪੱਤਰੀ ਭੇਜ ਦਿਓ ਤਾਂ ਮੈਂ ਤੁਹਾਡੇ ਆਉਣ ਵਾਲੇ ਵਕਤ  ਬਾਰੇ ਹੋਰ ਬਹੁਤ ਕੁਝ ਦੱਸ ਸਕਦਾ ਹਾਂ , ਜਿਹਦੇ ਨਾਲ ਤੁਸੀਂ ਆਪਣੇ ਸਾਰੇ ਸੰਕਟ ਟਾਲ  ਸਕਦੇ ਹੋ |"
ਮੈਂ ਕਿਹਾ ," ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ |"
ਕਹਿੰਦਾ , " ਇੱਕ ਹੋਮਿਓਪੈਥਿਕ ਪੱਤ੍ਰਿਕਾ ਵਿੱਚ  ਤੁਹਾਡੇ ਕਈ ਲੇਖ ਪੜ੍ਹੇ ਨੇ ਉੱਥੋਂ ਮਿਲਿਆ ਹੈ |"
ਮੈਂ ਕਿਹਾ ," ਜਨਾਬ ਮੈਂ ਬਿਲਕੁਲ ਨਾਸਤਿਕ ਬੰਦਾ ਹਾਂ ਤੇ ਇਹਨਾਂ ਚੀਜ਼ਾਂ ਤੇ ਬਿਲਕੁਲ ਯਕੀਨ ਨਹੀਂ ਕਰਦਾ |"
ਕਹਿੰਦਾ , " ਮੈਂ ਕਿਹੜਾ ਕੋਈ ਪੈਸੇ ਲੈਣੇ ਨੇ | ਸਭ ਕੁਝ ਮੁਫਤ !!"
ਮੈਂ ਕਿਹਾ , " ਮੇਰੇ ਪਿਤਾ ਜੀ ਨੇ ਵੀ  ਇਹੋ ਜਿਹਾ ਸ਼ੌਕ ਪਾਲ ਰੱਖਿਆ  ਸੀ ਤੇ ਸ਼ੁਰੂ ਸ਼ੁਰੂ ਵਿੱਚ ਮੈਂ ਵੀ ਇਸ ਕੰਮ ਦੇ ਪਿੱਛੇ ਪਿਆ ਰਿਹਾ ਸਾਂ |ਇਹ  ਸਭ ਕੁਝ ਝੂਠ ਤੇ ਤੁੱਕੇਬਾਜ਼ੀ ਤੇ ਅਧਾਰਿਤ ਹੁੰਦਾ ਹੈ |"
ਉਸ ਵਕਤ ਮੈਂ ਵੀ ਵਿਹਲਾ ਹੋਣ ਕਰਕੇ ਉਹਦੇ ਨਾਲ ਉਲਝਦਾ ਰਿਹਾ | ਕਈ ਤਰ੍ਹਾਂ ਨਾਲ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ  ਅਖੀਰ ਚ ਹਾਰ ਕੇ ਕਹਿੰਦਾ , " ਤੁਹਾਡੇ ਨਾਲ ਇੱਕ ਕੰਮ ਸੀ |"
ਮੈਂ ਕਿਹਾ ," ਦੱਸੋ ?"
ਕਹਿੰਦਾ ," ਮੇਰਾ ਪੰਜ ਸਾਲ ਦਾ ਭਾਣਜਾ ਹੈ , ਉਹ ਬਚਪਣ ਤੋਂ ਹੀ ਬਹੁਤ ਬੁਰੀ ਤਰ੍ਹਾਂ ਦਮੇ ਦੀ ਬਿਮਾਰੀ ਦਾ ਸ਼ਿਕਾਰ ਹੈ | ਕੋਈ ਇਲਾਜ ਹੋ ਸਕਦਾ ਹੈ ?"
ਪਹਿਲਾਂ ਤਾਂ ਸੋਚਿਆ ਇਹਨੂੰ ਕਹਾਂ ਕਿ ਉਹਦੀ ਜਨਮ ਪੱਤਰੀ ਵੇਖਕੇ ਕੋਈ ਉਪਾਅ ਕਿਓਂ ਨਹੀਂ ਕੀਤਾ !  ਪਰ ਇੱਕ ਬੱਚਾ  ਤੇ ਦੂਜਾ ਮਰੀਜ਼ ! ਇਹ ਸੋਚ ਕੇ ਸਿਰਫ ਇੰਨਾ ਹੀ ਕਿਹਾ ," ਤੁਸੀਂ ਫੂਕ ਛਕਾਉਣ ਤੇ ਜਨਮ ਪੱਤਰੀ ਵਾਲੇ  ਪਾਸੇ ਉਲਝਾਉਣ ਦੀ ਥਾਂ  ਸਿਧੀ ਹੀ ਉਸ  ਬੀਮਾਰ  ਬਾਰੇ ਗੱਲ ਕਰ  ਲੈਂਦੇ ਤਾਂ ਵੀ ਮੈਂ ਆਪਣੀ ਸਮਝ ਮੁਤਾਬਿਕ ਤੁਹਾਨੂੰ ਮੁਫਤ ਵਿੱਚ ਹੀ ਸਲਾਹ ਦੇ ਦੇਣੀ ਸੀ |"
ਫਿਰ  ਉਹਨੇ ਸਾਰੀ ਗੱਲ ਖੁੱਲ੍ਹ ਕੇ ਕੀਤੀ | #KamalDiKalam

No comments:

Post a Comment