ਪਰੰਪਰਾਵਾਂ - Inderjeet Kamal

Latest

Friday 8 February 2019

ਪਰੰਪਰਾਵਾਂ

Mannoo Dhillon ਦੀ ਕੰਧ ਤੋਂ 
ਪੰਜ ਬਾਂਦਰਾ ਦਾ ਤਜਰਬਾ - ਸਾਡੀਆਂ ਪਰੰਪਰਾਵਾਂ ਅਤੇ ਭੀੜ ਦੀ ਮਾਨਸਿਕਤਾ ਕਿਵੇਂ ਕੰਮ ਕਰਦੀਆਂ ਹਨ !!
ਵਿਗਿਆਨੀਆਂ ਦੇ ਇੱਕ ਸਮੂਹ ਨੇ ਤਜੁਰਬਾ ਕਰਨ ਲੲੀ 5 ਬਾਂਦਰ ਇੱਕ ਕਮਰੇ ਵਿੱਚ ਰੱਖੇ ।ਕਮਰੇ ਦੇ ਵਿੱਚਕਾਰ ਕੇਲਿਆਂ ਦਾ ਗੁੱਛਾ ਛੱਤ ਨਾਲ ਟੰਗਿਆ ਹੋਇਆ ਸੀ ਅਤੇ ਥੱਲੇ ਚੜ੍ਹਨ ਵਾਸਤੇ ਪੌੜੀ ਲਗੀ ਹੋਈ ਸੀ । ਸੁਭਾਵਿਕ ਤੌਰ ਤੇ ਬਾਂਦਰ ਕੇਲੇ ਖਾਣ ਤਾਂਈ ਪੌੜੀ ਤੇ ਚੜ੍ਹਦਾ .. ਪਰ ਇੱਕ ਬਾਂਦਰ ਦੇ ਚੜ੍ਹਨ 'ਤੇ ਵਿਗਿਆਨੀ ਬਾਕੀ ਦੇ ਚਾਰ ਬਾਂਦਰਾਂ ਉੱਤੇ ਠੰਡਾ ਪਾਣੀ ਸੁੱਟ ਦਿੰਦੇ । ਹੁਣ ਬਾਂਦਰਾਂ ਨੂੰ ਲੱਗਾ ਕਿ ਪੌੜੀ ਤੇ ਚੜ੍ਹਨ ਨਾਲ ਉਨ੍ਹਾਂ 'ਤੇ ਠੰਡੇ ਪਾਣੀ ਦਾ ਪਰਕੋਪ ਹੁੰਦਾ ਏ । ਫੇਰ ਜਦ ਵੀ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ, ਬਾਕੀ ਦੇ ਚਾਰ ਉਸ ਨੂੰ ਝੰਬ ਸੁੱਟਦੇ ।
ਕੁਝ ਵਕਤ ਬਾਦ ਵਿਗਿਆਨੀਆਂ ਨੇ ਪਾਣੀ ਸੁਟਣਾ ਬੰਦ ਕਰ ਦਿੱਤਾ , ਪਰ ਤਾਂ ਵੀ ਜੇ ਪੰਜਾਂ ਵਿੱਚੋਂ ਇੱਕ ਬਾਂਦਰ ਵੀ ਪੌੜੀ 'ਤੇ ਚੜ੍ਹਨ ਲੱਗਦਾ , ਬਾਕੀ ਦੇ ਚਾਰ ਬਾਂਦਰ ਉਸਨੂੰ ਫੜ੍ਹ ਕੇ ਕੁੱਟ ਦਿੰਦੇ। ਉਨ੍ਹਾਂ ਨੂੰ ਲਗਦਾ ਕਿ ਇਸ ਤਰਾਂ ਉਹ ਠੰਡੇ ਪਾਣੀ ਦੀ ਮਾਰ ਤੋਂ ਬਚੇ ਹੋਏ ਨੇ । ਥੋੜੀ ਦੇਰ ਮਗਰੋਂ ਕਿਸੇ ਬਾਂਦਰ ਦੀ ਹਿੰਮਤ ਨਾ ਹੋਈ ਕਿ ਉਹ ਕੇਲੇ ਖਾਣ ਲਈ ਫੌੜੀ 'ਤੇ ਚੜ੍ਹੇ ।
ਉਦੋਂ ਵਿਗਿਆਨੀਆਂ ਨੇ ਕਮਰੇ ਵਿੱਚੋਂ ਦੀ ਇਕ ਬਾਂਦਰ ਬਦਲ ਦਿੱਤਾ ਤੇ ਉਸਦੀ ਜਗਾ ਨਵਾਂ ਬਾਂਦਰ ਅੰਦਰ ਭੇਜ ਦਿੱਤਾ । ਉਹ ਬਾਂਦਰ ਅੰਦਰ ਜਾਂਦੇ ਸਾਰ ਹੀ ਪੌੜੀ 'ਤੇ ਚੜ੍ਹਨ ਲੱਗਾ .. ਪਰ ਬਾਕੀ ਦੇ ਬਾਂਦਰਾਂ ਨੇ ਉਸ ਨੂੰ ਕਟਾਪਾ ਚਾੜ੍ਹ ਦਿੱਤਾ। ਕੁਝ ਦੇਰ ਕੁੱਟ ਖਾਣ ਮਗਰੋਂ ਉਹ ਵੀ ਪੌੜੀ ਤੋਂ ਚੜ੍ਹਨੋ ਹੱਟ ਗਿਆ , ਪਰ ਉਸਨੂੰ ਇਹ ਨਹੀ ਸੀ ਪਤਾ ਕਿ ਉਸਦੇ ਕੁੱਟ ਕਿਸ ਗੱਲੋਂ ਪਈ । ਫੇਰ ਵਿਗਿਆਨੀਆਂ ਨੇ ਦੂਜਾ ਬਾਂਦਰ ਬਦਲ ਦਿੱਤਾ । ਉਹ ਵੀ ਅੰਦਰ ਆਉਂਦਿਆ ਪੌੜੀ ਵੱਲ ਨੂੰ ਭੱਜਿਆ , ਪਰ ਬਾਕੀਆਂ ਨੇ ਉਸ ਦਾ ਕਟਾਪਾ ਚਾੜ੍ਹ ਦਿੱਤਾ । ਉਸ ਪਹਿਲੇ ਬਦਲੇ ਹੋਏ ਬਾਂਦਰ ਨੇ ਵੀ , ਭਾਵੇਂ ਉਸਨੂੰ ਪਤਾ ਨਹੀ ਸੀ ਕਿ ਉਹ ਉਸ ਬਾਂਦਰ ਨੂੰ ਕਿਓਂ ਕੁੱਟ ਰਿਹਾ ਹੈ । ਇਸੇ ਤਰਾਂ ਹੀ ਤੀਜੇ , ਚੌਥੇ ਅਤੇ ਪੰਜਵੇ ਨਵੇਂ ਬਾਂਦਰ ਨਾਲ ਹੋਇਆ ।
ਹੁਣ ਪਿੰਜਰੇ ਵਿੱਚ ਸਾਰੇ ਬਾਂਦਰ ਬਦਲੇ ਹੋਏ ਸਨ ਜਿਨ੍ਹਾ 'ਤੇ ਠੰਡਾ ਪਾਣੀ ਨਹੀ ਸੀ ਸੁੱਟਿਆ ਗਿਆ ਪਰ ਫੇਰ ਵੀ ਜਦ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ ਉਸ ਸਾਰੇ ਉਸਦਾ ਕਟਾਪਾ ਚਾੜ ਦਿੰਦੇ । ਹੁਣ ਕਿਸੇ ਦੀ ਵੀ ਹਿੰਮਤ ਨਹੀ ਸੀ ਪੌੜੀ ਚ੍ੜ੍ਹ ਕੇ ਕੇਲਿਆ ਨੂੰ ਹੱਥ ਪਾਉਣ ਦੀ ।
ਹੁਣ ਜੇਕਰ ਬਾਂਦਰਾ ਨਾਲ ਗੱਲ ਕਰ ਸਕਣਾ ਮੁਮਕਿਨ ਹੁੰਦਾ ਅਤੇ ਜੇਕਰ ਉਨ੍ਹਾ ਤੋਂ ਪੁਛਿਆ ਜਾਂਦਾ ਕਿ ਉਹ ਪੌੜੀ ਚੜ੍ਹ ਵਾਲੇ ਨੂੰ ਕਿਉਂ ਕੁੱਟ ਰਹੇ ਹਨ ... ਤਾ ਸਾਇਦ ਜਵਾਬ ਕੁਝ ਇਸ ਤਰਾਂ ਦਾ ਹੁੰਦਾ '' ਮੈਨੂੰ ਨਹੀ ਪਤਾ - ਇਥੇ ਤਾ ਇੱਦਾਂ ਹੀ ਹੁੰਦਾ ਆ ਰਿਹਾ ਹੈ ''।
ਆਹ ਕੁਝ ਸੁਣਿਆ ਸੁਣਾਇਆ ਜਿਹਾ ਨਹੀ ਲਗਦਾ ??

No comments:

Post a Comment