ਬਦਾਮ ਦਾ ਸ਼ਰਬਤ \ ਇੰਦਰਜੀਤ ਕਮਲ
ਗੰਦਪਿਲ ਵਾਲੀ ਪੋਸਟ ਪੜ੍ਹਨ ਤੋਂ ਬਾਅਦ ਕਈ ਦੋਸਤਾਂ ਨੇ ਬਦਾਮਾਂ ਦਾ ਸ਼ਰਬਤ ਬਣਾਉਣ ਦੀ ਵਿਧੀ ਜਾਣਨ ਦੀ ਇੱਛਾ ਪ੍ਰਗਟ ਕੀਤੀ ਹੈ | ਆਓ ਜਾਣਦੇ ਹਾਂ ਬਦਾਮ ਦਾ ਸ਼ਰਬਤ ਕਿਵੇਂ ਬਣਦਾ ਹੈ |
ਬਦਾਮਾਂ ਦਾ ਸ਼ਰਬਤ ਬਣਾਉਣ ਦੀ ਵਿਧੀ..............
ਰਸਦ ....
ਬਦਾਮ ਗਿਰੀ = 200 ਗ੍ਰਾਮ
ਗਿਰੀ ਮਗਜ਼ ਖਰਬੂਜ਼ਾ = 100 ਗ੍ਰਾਮ
ਖਸਖਸ ਦਾਣਾ = 100 ਗ੍ਰਾਮ
ਛੋਟੀ ਇਲਾਇਚੀ = ਚਾਰ ਪੰਜ ਪੀਸ
ਖੰਡ = 600 ਗ੍ਰਾਮ
ਸਭ ਤੋਂ ਪਹਿਲਾਂ ਬਦਾਮ ਗਿਰੀਆਂ ਨੂੰ ਰਾਤ ਨੂੰ ਭਿਓਂਕੇ ਸਵੇਰੇ ਛਿੱਲ ਲਓ , ਅਗਰ ਜਲਦੀ ਹੋਵੇ ਤਾਂ ਗਿਰੀਆਂ ਥੋੜੀ ਦੇਰ ਗਰਮ ਪਾਣੀ ਵਿੱਚ ਪਾਕੇ ਰੱਖੋ ਅਤੇ ਫਿਰ ਛਿੱਲ ਲਓ | ਛਿੱਲੀਆਂ ਹੋਈਆਂ ਬਦਾਮ ਗਿਰੀਆਂ ,ਖਸਖਸ ਅਤੇ ਗਿਰੀ ਮਗਜ਼ ਖਰਬੂਜ਼ਾ ਨੂੰ ਮਿਲਾਕੇ ਵਿੱਚ ਥੋੜਾ ਜਿਹਾ ਪਾਣੀ ਪਾਓ ਅਤੇ ਮਿਕਸੀ ਜਾਂ ਕਿਸੇ ਹੋਰ ਸਾਧਨ ਨਾਲ ਚਟਨੀ ਵਾਂਗ ਬਣਾ ਲਓ ! ਇਲਾਚੀਆਂ ਦਾ ਵੀ ਚੂਰਨ ਕਰ ਲਓ ! #KamalDiKalam
ਹੁਣ ਇੱਕ ਖੁੱਲ੍ਹੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਪਾਕੇ ਖੰਡ ਪਾਓ ਅਤੇ ਇੱਕ ਤਾਰ ਦੀ ਚਾਹਣੀ \ਚਾਛਣੀ ਬਣਾ ਲਓ | ਚਾਹਣੀ ਬਣਨ ਤੋਂ ਬਾਅਦ ਅੱਗ ਮੱਠੀ ਕਰਕੇ ਉਹਦੇ ਵਿੱਚ ਬਾਕੀ ਸਾਰਾ ਤਿਆਰ ਕੀਤਾ ( ਚਟਨੀ ) ਸਮਾਨ ਪਾ ਦਿਓ ਅਤੇ ਹੌਲੀ ਹੌਲੀ ਹਿਲਾਉਂਦੇ ਰਹੋ ! ਜਦੋਂ ਇੱਕ ਗਾੜ੍ਹਾ ਮਿਸ਼ਰਣ ਤਿਆਰ ਹੋ ਜਾਵੇ ਤਾਂ ਉਤਾਰਕੇ ਕਿਸੇ ਕੱਚ ਦੇ ਬਰਤਨ ਵਿੱਚ ਪਾਕੇ ਫਰਿੱਜ ਵਿੱਚ ਰੱਖ ਲਓ ! ਜ਼ਰੂਰਤ ਵੇਲੇ ਇਹਨੂੰ ਦੁੱਧ , ਪਾਣੀ ਜਾਂ ਸੋਢੇ ਵਿੱਚ ਪਾਕੇ ਠੰਡਾ ਠੰਡਾ ਪੀਓ ਅਤੇ ਪਿਆਓ !
No comments:
Post a Comment