ਕੌਲ ਡੋਡਿਆਂ ਦੀ ਸਬਜ਼ੀ \ ਇੰਦਰਜੀਤ ਕਮਲ - Inderjeet Kamal

Latest

Tuesday 4 April 2017

ਕੌਲ ਡੋਡਿਆਂ ਦੀ ਸਬਜ਼ੀ \ ਇੰਦਰਜੀਤ ਕਮਲ

ਕੌਲ ਡੋਡੇ ਕਮਲ ਫੁੱਲ ਦੇ ਫਲਾਂ ਦੇ ਬੀਜ ਹੁੰਦੇ ਹਨ , ਜੋ ਸਾਡਾ ਰਾਸ਼ਟਰੀ ਫੁੱਲ ਹੈ | ਇਹਨਾਂ ਦੀ ਸਬਜ਼ੀ ਬਣਾ ਕੇ ਖਾਣੀ ਜਾਂ ਕੱਚੇ ਹੀ ਖਾਣੇ ਸਿਹਤ ਲਈ ਬਹੁਤ ਫਾਇਦੇਮੰਦ ਹਨ | ਇਹਨਾਂ ਦੀ ਸਬਜ਼ੀ ਬਣਾਉਣੀ ਬਹੁਤ ਹੀ ਆਸਾਨ ਅਤੇ ਪੌਸ਼ਟਿਕ ਹੈ ! #KamalDiKalam
ਸਮੱਗਰੀ ..
1 ਦੋ ਵੱਡੇ ਚੰਮਚ ਚੰਗੀ ਤਰ੍ਹਾਂ ਛਿੱਲੇ ਹੋਏ ਕੌਲ ਡੋਡੇ 
2 ਇੱਕ ਵੱਡਾ ਚੰਮਚ ਕੋਈ ਵੀ ਖਾਣ ਵਾਲਾ ਤੇਲ 
3 ਅੱਧਾ ਚੰਮਚ ਜੀਰਾ
4 ਅੱਧਾ ਚੰਮਚ ਗਰਮ ਮਸਾਲਾ
5 ਇੱਕ ਚੰਮਚ ਧਨੀਆਂ ਪਾਉਡਰ
6 ਲੂਣ ਉਹੀ ਮਨਮਰਜ਼ੀ ਦਾ
7 ਇੱਕ ਚੁਟਕੀ ਛੋਟੀ ਇਲਾਚੀ ਦਾ ਪਾਉਡਰ
ਸਭ ਤੋਂ ਪਹਿਲਾਂ ਕੌਲ ਚੱਪਣੀ ‘ਚੋਂ ਕੌਲ ਡੋਡੇ ਕੱਢਕੇ ਉਹਨਾਂ ਨੂੰ ਛਿੱਲ ਲਓ | ਹੁਣ ਉਹਨਾਂ ਉੱਪਰ ਤੁਹਾਨੂੰ ਇੱਕ ਹੋਰ ਬਹੁਤ ਹੀ ਬਰੀਕ ਜਿਹੀ ਝਿੱਲੀਨੁਮਾ ਪਰਤ ਨਜਰ ਆਵੇਗੀ , ਉਹਨੂੰ ਵੀ ਉਤਾਰ ਲਓ | ਇੱਕਲੇ ਇੱਕਲੇ ਕੁਲ ਡੋਡੇ ਨੂੰ ਕੱਟ ਕੇ ਉਹਦੇ ਵਿੱਚੋਂ ਨਿਕਲਣ ਵਾਲਾ ਇੱਕ ਹਰੇ ਰੰਗ ਦਾ ਤਿਣਕਾ ਜਿਹਾ ਜਰੂਰ ਕੱਢੋ ਨਹੀਂ ਤਾਂ ਸਬਜ਼ੀ ਕੌੜੀ ਹੋ ਸਕਦੀ ਹੈ | #KamalDiKalam
ਹੁਣ ਤੇਲ ਨੂੰ ਕੜਾਹੀ ਵਿੱਚ ਪਾਕੇ ਥੋੜਾ ਗਰਮ ਹੋਣ ਤੋਂ ਬਾਦ ਉਹਦੇ ਵਿੱਚ ਜ਼ੀਰਾ ਤੇ ਧਨੀਆਂ ਪਾਕੇ ਭੁੰਨੋ | ਮਸਾਲਾ ਸੁਨਹਿਰੀ ਹੋਕੇ ਮਹਿਕਣ ਲੱਗੇ ਤਾਂ ਉਹਦੇ ਵਿੱਚ ਕੱਟ ਕੇ ਤਿਆਰ ਕੀਤੇ ਕੌਲ ਡੋਡੇ ਪਾਕੇ ਕੁਝ ਦੇਰ ਲਈ ਭੁੰਨੋ | ਚੰਗੀ ਤਰ੍ਹਾਂ ਭੁੱਝ ਜਾਣ ਤੋਂ ਬਾਦ ਇਹਦੇ ਉੱਪਰ ਗਰਮ ਮਸਾਲਾ , ਲੂਣ ਅਤੇ ਛੋਟੀ ਇਲਾਚੀ ਦਾ ਪਾਉਡਰ ਪਾਕੇ ਸਭ ਕੁਝ ਮਿਲਾ ਲਓ | ਤੁਹਾਡੇ ਲਈ ਇੱਕ ਸਵਾਦ ਅਤੇ ਸਿਹਤਮੰਦ ਰੱਖਣ ਵਾਲੀ ਸਬਜ਼ੀ ਤਿਆਰ ਹੈ !

No comments:

Post a Comment