ਕਮਲ \ ਕੰਵਲ - Inderjeet Kamal

Latest

Tuesday 4 April 2017

ਕਮਲ \ ਕੰਵਲ


ਕਮਲ \ ਕੰਵਲ 
ਭਾਰਤ ਦੇ ਰਾਸ਼ਟਰੀ ਫੁੱਲ ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਕਮਲ , ਕੰਵਲ , ਜਲਜ , ਨੀਰਜ ,ਜਲਜਾਤ ,ਅੰਬੁਜ , ਪਦਮ ,ਪੰਕਜ , ਪੰਕਰੂਹ , ਵਾਰਿਜ ,ਅਰਵਿੰਦ ,ਅਬਜ਼ ,ਤਾਮਰਸ , ਲੋਟਸ , ਸਰਸਿਜ , ਸਰੋਜ , ਸਰੋਹਰੂਹ , ਅੰਭੋਰੂਹ ,ਇੰਦੀਵਰ, ਕੁਵਲ੍ਯ , ਨਲਿਨ , ਉਤਪਲ ,ਵਣਜ , ਨੀਲੋਫਰ ,ਵਾਟਰ ਲਿਲੀ ਆਦਿ ਕਈ ਨਾਂਵਾਂ ਨਾਲ ਜਾਣਿਆਂ ਜਾਂਦਾ | ਇਹ ਪੌਦਾ ਤਕਰੀਬਨ ਦੁਨੀਆਂ ਦੇ ਹਰ ਕੋਨੇ ਵਿੱਚ ਮਿਲ ਜਾਂਦਾ ਹੈ | ਚਿੱਕੜ ਵਾਲੇ ਪਾਣੀ ‘ਚ ਫਲਣ ਫੁੱਲਣ ਦੇ ਬਾਵਜੂਦ ਇਹ ਆਪਣੇ ਰੰਗ ਰੂਪ ਅਤੇ ਗੁਣਾਂ ਕਾਰਣ ਦੁਨੀਆਂਭਰ ਵਿੱਚ ਮਸ਼ਹੂਰ ਹੈ | ਰੰਗ ਰੂਪ ਤੇ ਆਕਾਰ ਦੇ ਹਿਸਾਬ ਨਾਲ ਇਹਦੀਆਂ ਬਹੁਤ ਪ੍ਰਜਾਤੀਆਂ ਹਨ | ਇਹ ਸਫੇਦ , ਲਾਲ ਨੀਲੇ ,ਪੀਲੇ, ਜਾਮਨੀ ਆਦਿ ਕਈ ਰੰਗਾਂ ‘ਚ ਮਿਲਦਾ ਹੈ !
ਕਮਲ ਦੇ ਤਨੇ ਅੰਦਰੋਂ ਖੋਖਲੇ ਹੁੰਦੇ ਹਨ ‘ਤੇ ਸਿੱਧੇ ਥੱਲੇ ਚਿੱਕੜ ਵਿੱਚ ਧਸੇ ਹੁੰਦੇ ਹਨ | ਤਨਿਆਂ ਨਾਲ ਹੀ ਇਹਨਾਂ ਦੀਆ ਜੜ੍ਹਾਂ ਜੁੜੀਆਂ ਹੁੰਦੀਆਂ ਹਨ ! ਫੁੱਲ ਤਨੇ ਦੇ ਬਿਲਕੁਲ ਉੱਤੇ ਲੱਗਾ ਹੁੰਦਾ ਹੈ ਤੇ ਇਹਦੇ ਤਨੇ ਵਿੱਚ ਬਰੀਕ ਬਰੀਕ ਸੁਰਾਖ ਹੁੰਦੇ ਹਨ , ਜਿਹਨੂੰ ਤੋੜਣ ‘ਤੇ ਇਹਦੇ ਵਿੱਚੋਂ ਇੱਕ ਮਹੀਨ ਜਿਹਾ ਰੇਸ਼ਾ ਨਿਕਲਦਾ ਹੈ , ਜਿਹਨੂੰ ਵੱਟ ਕੇ ਬੱਤੀਆਂ ਬਣਾਈਆਂ ਜਾਂਦੀਆਂ ਹਨ ਜੋ ਮੰਦਰਾਂ ਵਿੱਚ ਜਗਾਉਣ ਦੇ ਕੰਮ ਆਉਂਦੀਆਂ ਹਨ | ਕਿਸੇ ਵੇਲੇ ਇਸ ਰੇਸ਼ੇ ਦੇ ਕੱਪੜੇ ਵੀ ਬਣਾਏ ਜਾਂਦੇ ਸਨ , ਜਿਹਨਾਂ ਨੂੰ ਕਈ ਰੋਗਾਂ ਤੋਂ ਮੁਕਤੀ ਦਿਵਾਉਣ ਵਾਲੇ ਕੱਪੜਿਆਂ ਵੱਜੋਂ ਜਾਣਿਆ ਜਾਂਦਾ ਸੀ | ਭੌਰਿਆਂ ‘ਤੇ ਸ਼ਹੀਦ ਦੀਆਂ ਮੱਖੀਆਂ ਨੂੰ ਇਹ ਫੁੱਲ ਬਹੁਤ ਪਸੰਦ ਹੈ | #KamalDiKalam
ਜਦੋਂ ਕਮਲ ਦੇ ਫੁੱਲ ਦੀਆਂ ਪੱਤੀਆਂ ਝੜ ਜਾਂਦੀਆਂ ਹਨ ਤਾਂ ਪਿੱਛੇ ਇੱਕ ਫਲ ਬਚਦਾ ਹੈ ਜਿਹਨੂੰ ਪੰਜਾਬੀ ਚ ਕੌਲ ਚੱਪਣੀ ਕਿਹਾ ਜਾਂਦਾ ਹੈ , ਜਿਹਦੇ ਅੰਦਰੋਂ ਕੌਲ ਡੋਡੇ ਨਿਕਲਦੇ ਹਨ !... ਇੰਦਰਜੀਤ ਕਮਲ

No comments:

Post a Comment