ਤਾਰੀਫ਼ \ ਇੰਦਰਜੀਤ ਕਮਲ - Inderjeet Kamal

Latest

Friday, 31 July 2015

ਤਾਰੀਫ਼ \ ਇੰਦਰਜੀਤ ਕਮਲ


ਇੱਕ ਬੰਦਾ ਮਰ ਗਿਆ | ਅਸੀਂ ਅਫਸੋਸ ਕਰਨ ਗਏ | ਆਮ ਵਾਂਗ ਸਾਰੇ ਲੋਕ ਮਰੇ ਬੰਦੇ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਰਹੇ ਸਨ | ਤੇਜਾ ਵੀ ਉਸ ਬੰਦੇ ਨੂੰ ਬਹੁਤ ਨੇੜਿਓਂ ਜਾਣਦਾ ਸੀ , ਪਰ ਉਹਨੂੰ ਕੋਈ ਗੱਲ ਨਹੀਂ ਸੀ ਸੁਝ ਰਹੀ ਤਰੀਫ ਕਰਨ ਲਈ | ‪#‎KamalDiKalam‬
ਅਖੀਰ ਸੋਚ ਸੋਚ ਕੇ ਤੇਜਾ ਬੋਲਿਆ ," ਬਾ ਬਾ ਬਾ ਬਾ ਬਾਈ ਜੀ , ਬੰਦਾ ਬਹੁਤ ਵਧੀਆ ਸੀ , ਭੋਰਾ ਵੀ ਨ ਨ ਨ ਨ ਨ ਨਖਰਾ ਨਹੀਂ ਸੀ ਇਹਦੇ ਵਿੱਚ | ਕਦੇ ਵੀ ਕੋਈ ਉ ਉ ਉ ਉ ਉ ਉਚੇਚ ਨਹੀਂ ਸੀ ਭਾਲਦਾ | ਜਦੋਂ ਵੀ ਕਦੇ ਸ਼ਾਮ ਨੂੰ ਮਿਲਣ ਆਉਂਦਾ , ਕੁਝ ਖਾਣ ਨੂੰ ਹੋਵੇ ਭਾਵੇਂ ਨਾ , ਇਹਨੇ ਕਦੇ ਨਖਰਾ ਨਹੀਂ ਸੀ ਕੀਤਾ | ਨ ਨ ਨ ਨ ਨ ਨਮਕੀਨ ਖਾਰੇ ਦੀ ਤਾਂ ਗੱਲ ਹੀ ਕੀ , ਇਹਨੇ ਤਾਂ ਕਦੇ ਪਾਣੀ ਵੀ ਨਹੀਂ ਸੀ ਮੰਗਿਆ , ਪੰਜ ਚਾਰ ਲੰਡੂ ਜਿਹੇ ਸੁੱਕੇ ਹੀ ਚ ਚ ਚ ਚੜ੍ਹਾ ਜਾਂਦਾ ਸੀ | ਕਦੇ ਰਾਹ ਚ ਜਾ ਜਾ ਜਾ ਜਾਂਦਿਆਂ ਦੇਸੀ ਠੇਕਾ ਦਿੱਸ ਪੈਂਦਾ ਤਾਂ ਅਧੀਆ ਲੈਕੇ ਇੱਕੋ ਸੱਟੇ ਅੰਦਰ ਸੁ ਸੁ ਸੁ ਸੁ ਸੁ ਸੁੱਟ ਲੈਂਦਾ ਸੀ ਤੇ ਖਾਲੀ ਅਧੀਆ ਵੀ ਠੇਕੇ ਵਾਲਿਆਂ ਨੂੰ ਹੀ ਫੜਾ ਦਿੰਦਾ ਸੀ | ਪੰਦਰਾਂ ਸਾਲ ਹੋਗੇ ਮੈਨੂੰ ਇਹਨੂੰ ਜਾਣਦਿਆਂ ਮਜਾਲ ਏ ਕਦੇ ਸੂਫੀ ਮਿਲਿਆ ਹੋਵੇ | ਬੰਦਾ ਬਹੁਤ ਵਧੀਆ ਸੀ |"

No comments:

Post a Comment