ਕਾਰਾ \ ਇੰਦਰਜੀਤ ਕਮਲ - Inderjeet Kamal

Latest

Saturday, 27 June 2015

ਕਾਰਾ \ ਇੰਦਰਜੀਤ ਕਮਲ


ਮੇਰੇ ਕੋਲ ਹੋਮਿਓਪੈਥੀ ਦਾ ਇੱਕ SOFTWARE ਹੈ , ਜਿਹਨੂੰ ਬਣਾਉਣ ਵੇਲੇ ਬਹੁਤ ਸਾਰੀਆਂ ਕਿਤਾਬਾਂ ਨੂੰ ਅਧਾਰ ਬਣਾਇਆ ਗਿਆ ਹੈ | ਇਸ ਵਿੱਚ ਮਰੀਜ਼ ਦੇ ਲਛਣ ਦਰਜ਼ ਕਰਨ ਨਾਲ ਉਹ ਮਰੀਜ਼ ਨੂੰ ਦੇਣ ਵਾਲੀ ਦਵਾਈ ਦੀ ਚੋਣ ਕਰਨੀ ਬਹੁਤ ਆਸਾਨ ਕਰ ਦਿੰਦਾ ਹੈ | ਇਸ SOFTWARE ਦਾ ਨਾਂ ਹੈ CARA . ਕਈ ਵਾਰ ਲੰਮਾ ਵਕਤ ਚੱਲਣ ਤੋਂ ਬਾਦ ਇਸ SOFTWARE ਵਿੱਚ ਕੋਈ ਕਮੀ ਆ ਜਾਵੇ ਤਾਂ ਦਿੱਕਤ ਆਉਂਦੀ ਹੈ , ਜਿਸ ਕਾਰਨ ਉਹਨੂੰ ਦੁਬਾਰਾ INSTAL ਕਰਣਾ ਪੈਂਦਾ ਹੈ | ‪#‎KamalDiKalam‬
ਪਿਛਲੇ ਦਿਨੀ SOFTWARE ਦਿੱਕਤ ਕਰਨ ਲੱਗਾ ਤਾਂ ਮੈਂ ਇੱਕ ਦਿਨ ਮਨ ਬਣਾਇਆ ਕਿ ਅੱਜ ਮਰੀਜ਼ ਭੁਗਤਾਉਣ ਤੋਂ CARA ਦੁਬਾਰਾ INSTAL ਕਰਾਂਗਾ | ਮੇਰੇ ਕੋਲ ਕੁਝ ਮਰੀਜ਼ ਬੈਠੇ ਸਨ ਕਿ ਇੱਕ ਡਾਕਟਰ ਦੋਸਤ ਦਾ ਫੋਨ ਆ ਗਿਆ ਤੇ ਉਹਨੇ ਮੈਨੂੰ ਆਪਣੇ ਨਾਲ ਕਿਤੇ ਜਾਣ ਲਈ ਕਿਹਾ | ਮੈਂ ਉਹਨੂੰ ਫੋਨ ਤੇ ਜਵਾਬ ਦਿੱਤਾ ," ਮਰੀਜ਼ ਵੇਖਣ ਤੋਂ ਬਾਦ ਅੱਜ ਕਾਰਾ ਕਰਨ ਦਾ ਵਿਚਾਰ ਹੈ , ਉਸ ਤੋਂ ਬਾਦ ਚੱਲਾਂਗੇ |"
ਮਰੀਜ਼ ਮੇਰੇ ਵੱਲ ਇੰਝ ਵੇਖਣ ਲੱਗੇ ਜਿਵੇਂ ਮੈਂ ਕੋਈ ਅਪਰਾਧ ਕੀਤਾ ਹੋਵੇ | ਫਿਰ ਸਮਝ ਆਉਣ ਤੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਦੱਸਿਆ ਇਹ ਕਾਰਾ ਪੰਜਾਬੀ ਵਾਲਾ ਨਹੀਂ ਬਲਕਿ ਅੰਗ੍ਰੇਜ਼ੀ ਵਾਲਾ CARA ਹੈ |

No comments:

Post a Comment