ਜਿੰਨ ਦਾ ਖਰਚਾ \ ਇੰਦਰਜੀਤ ਕਮਲ - Inderjeet Kamal

Latest

Saturday, 27 June 2015

ਜਿੰਨ ਦਾ ਖਰਚਾ \ ਇੰਦਰਜੀਤ ਕਮਲ


                                                                  ਪਿਛਲੇ ਹਫਤੇ ਇੱਕ ਔਰਤ ਨੂੰ ਲੈਕੇ ਆਏ, ਜਿਹਦੇ ਵਿਆਹ ਨੂੰ ਕੁਝ ਸਾਲ ਹੀ ਹੋਏ ਸਨ ਤੇ ਉਹਦਾ ਇੱਕ ਬੱਚਾ ਵੀ ਸੀ | ਕਹਿੰਦੇ ਕਿ ਸਵੇਰੇ ਉਠਕੇ ਚੰਘਾੜਾਂ ਮਾਰਨ ਲੱਗ ਜਾਂਦੀ ਹੈ | ਇਹਦੇ ਅੰਦਰ ਜਿੰਨ ਬੋਲਦਾ ਹੈ ਕਿ ਇਹਨੂੰ ਇਸ ਘਰ ਚੋਂ ਕਢ ਦਿਓ | ਵਿਹੜੇ ਚ ਉੱਚੀ ਉੱਚੀ ਛਾਲਾਂ ਮਾਰਦੀ ਹੈ | ਕਈ ਤਾਂਤ੍ਰਿਕ ਬਾਬਿਆਂ ਕੋਲੋਂ ਜੇਬ੍ਹ ਹੌਲੀ ਕਰਵਾਕੇ ਉਹ ਮੇਰੇ ਕੋਲ ਆਏ ਸਨ |
ਘਰਦਿਆਂ ਦੀਆਂ ਗੱਲਾਂ ਸੁਣਨ ਤੋਂ ਬਾਦ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਸਾਰੇ ਬਾਹਰ ਜਾਓ , ਮੈਂ ਇਹਦੇ ਨਾਲ ਕੁਝ ਗੱਲ ਕਰਨਾ ਚਾਹੁੰਦਾ ਹਾਂ | ਉਹਨਾਂ ਦੇ ਬਾਹਰ ਜਾਣ ਤੋਂ ਬਾਦ ਮੈਂ ਉਸਨੂੰ ਆਪਣੇ ਤਰੀਕੇ ਨਾਲ ਥੋੜਾ ਸਮਝਾਇਆ ਤੇ ਆਪਣੀ ਮੁਸ਼ਕਿਲ ਦੱਸਣ ਲਈ ਕਿਹਾ | ‪#‎kamaldikalam‬
ਉਹਨੇ ਦੱਸਿਆ ਕਿ ਉਹਦਾ ਘਰਵਾਲਾ ਨੌਕਰੀ ਕਰਦਾ ਹੈ ਪਰ ਸਾਰੀ ਤਨਖਾਹ ਲਿਆਕੇ ਆਪਣੀ ਮਾਂ ਨੂੰ ਫੜਾ ਦਿੰਦਾ ਹੈ | ਉਹਨੂੰ ਆਪਣੇ ਖਰਚੇ ਵਾਸਤੇ ਆਪਣੀ ਸੱਸ ਤੋਂ ਪੈਸੇ ਮੰਗਣੇ ਪੈਂਦੇ ਹਨ | ਕੁੱਲ ਮਿਲਾਕੇ ਉਹਦੀ ਇੱਛਾ ਘਰ ਤੋਂ ਵੱਖ ਹੋਕੇ ਰਹਿਣ ਦੀ ਸੀ | ਜਦੋਂ ਮੈਂ ਉਹਨੂੰ ਉਹਦੇ ਘਰਵਾਲੇ ਦੀ ਤਨਖਾਹ ਬਾਰੇ ਪੁੱਛਿਆ ਤਾਂ ਉਹ ਸੀ 8000 ( 8 ਹਜ਼ਾਰ ) ਰੂਪਏ | ਸਾਰੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਹਦਾ ਜੇਠ ਤੇ ਵੀ ਨੌਕਰੀ ਕਰਦਾ ਹੈ , ਪਰ ਉਹਦੀ ਤਨਖਾਹ ਛੋਟੇ ਭਰਾ ਤੋਂ ਕਾਫੀ ਜਿਆਦਾ ਹੈ | ਉਹ ਵੀ ਤਨਖਾਹ ਆਪਣੀ ਮਾਂ ਨੂੰ ਹੀ ਫੜਾਉਂਦਾ ਹੈ ਤੇ ਮਾਂ ਸਾਰਾ ਖਰਚਾ ਚਲਾਉਂਦੀ ਹੈ | 
ਜਿਹੜੇ ਸ਼ਹਿਰ ਤੋਂ ਉਹ ਆਏ ਸਨ ਉਹ ਇੱਕ ਮਹਿੰਗਾ ਸ਼ਹਿਰ ਹੈ | ਜਦੋਂ ਮੈਂ ਉਸ ਨੂੰ ਕਿਰਾਏ ਦਾ ਮਕਾਨ ਲੈਕੇ ਰਹਿਣ ਵੇਲੇ ਦੇ ਖਰਚਿਆਂ ਦਾ ਹਿਸਾਬ ਲਗਾਉਣ ਲਈ ਕਿਹਾ ਤਾਂ ਉਹਦੇ ਹੋਸ਼ ਉੱਡ ਗਏ | ਫਿਰ ਮੈਂ ਉਹਦੇ ਪਰਿਵਾਰ ਵਾਲਿਆਂ ਨੂੰ ਬੁਲਾਕੇ ਉਹਦੇ ਲਈ ਥੋੜਾ ਜਿਹਾ ਹਰ ਮਹੀਨੇ ਖਰਚਾ ਮੰਜੂਰ ਕਰਵਾ ਦਿਤਾ ਤੇ ਜਿੰਨ ਭੱਜ ਗਿਆ |

No comments:

Post a Comment