ਜੈ ਜਨਤਾ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਜੈ ਜਨਤਾ \ ਇੰਦਰਜੀਤ ਕਮਲ

 ਸਾਡੇ ਨੇੜੇ ਇੱਕ ਪਿੰਡ ਹੈ ਪਾਂਸਰਾ | ਕਿਸੇ ਨੇ ਉੱਥੇ ਇੱਕ ਕਿਸਾਨ ਦੇ ਖੇਤਾਂ ਵਿੱਚੋ ਪਾਣੀ ਦੀ ਧਾਰ ਨਿਕਲਦੀ ਵੇਖੀ ਜਿਹਦੇ ਲਾਗੇ ਇੱਕ ਮੜ੍ਹੀ ਜਿਹੀ ਬਣੀ ਸੀ | ਉਸ ਬੰਦੇ ਨੇ ਰੌਲਾ ਪਾ ਦਿੱਤਾ ਕਿ ਪੀਰ ਦੀ ਸਮਾਧ ਨੇੜੇ ਪਵਿੱਤਰ ਜਲ ਪ੍ਰਗਟ ਹੋ ਰਿਹਾ ਹੈ | ਬੱਸ ਫਿਰ ਕੀ ਸੀ ! ਮਿੰਟਾਂ ਵਿੱਚ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ | ਇੱਕ ਨੇ ਉਸ ਧਾਰ ਤੋਂ ਮੂੰਹ ਧੋਤਾ ਤੇ ਦੂਜੇ ਨੇ ਪਵਿੱਤਰ ਜਲ ਸਿਰ ਚ ਪਾ ਲਿਆ | ਵੇਖੋ ਵੇਖੀ ਦੋ ਲੱਤਾਂ ਵਾਲੀਆਂ ਭੇਡਾਂ ਦੀ ਭੀੜ ਇੰਨੀ ਹੋ ਗਈ ਕਿ ਪਾਣੀ ਦੀ ਘਾਟ ਕਾਰਨ ਲੋਕਾਂ ਨੇ ਉੱਥੇ ਪਏ ਚਿੱਕੜ ਨੂੰ ਹੀ ਆਪਣੇ ਸਰੀਰ ਤੇ ਮਲਨਾ ਸ਼ੁਰੂ ਕਰ ਦਿੱਤਾ | ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਖੇਤ ਦੇ ਮਾਲਿਕ ਨੇ ਪਹੁੰਚ ਕੇ ਇਹ ਨਹੀਂ ਦੱਸਿਆ ਕਿ ਇੱਥੇ ਜ਼ਮੀਨ ਵਿੱਚ ਪਾਣੀ ਦੀ ਪਾਈਪ ਵਿਛੀ ਹੈ ਜੋ ਕਿਸੇ ਕਾਰਨ ਲੀਕ ਕਰ ਗਈ ਹੈ | ਜੈ ਜਨਤਾ !! 7-8-14

4 comments: