ਅਧਖੜ ਸਰੀਰ , ਹੱਡੀਆਂ ਦੀ ਮੁੱਠ | ਉਹ ਰੋਜ਼ ਆਪਣੇ ਸਾਇਕਲ ਦੇ ਮਗਰ 40-50 ਲੀਟਰ ਦੁੱਧ ਲੱਦ ਕੇ ਤਕਰੀਬਨ 25-30 ਕਿੱਲੋਮੀਟਰ ਖਿੱਚ ਕੇ ਲਿਆਉਂਦਾ ਹੈ ਤੇ ਦੁੱਧ ਵਰਤਾਉਣ ਤੋਂ ਬਾਦ ਫਿਰ ਵਾਪਸ 25-30 ਕਿੱਲੋਮੀਟਰ ਜਾਂਦਾ ਹੈ ਅਗਲੇ ਦਿਨ ਵਾਸਤੇ ਦੁੱਧ ਇੱਕਠਾ ਕਰਕੇ ਆਉਣ ਵਾਸਤੇ |#kamalDiKalam
ਉਹਨੂੰ ਮੇਰੇ ਵਿਚਾਰਾਂ ਦਾ ਪਤਾ ਹੈ , ਇਸੇ ਕਾਰਣ ਉਹਨੇ ਮੇਰੇ ਤੋਂ ਮੇਰੇ ਕਲੀਨਿਕ ਦੇ ਪਿੱਛੇ ਬਣੀ ਥਾਂ ਤੇ ਬੈਠਕੇ ਨਾਸ਼ਤਾ ਕਰਨ ਦੀ ਇਜਾਜ਼ਤ ਮੰਗੀ , ਜੋ ਮੈਂ ਉਹਦੀ ਹਾਲਤ ਵੇਖਕੇ ਦੇ ਦਿੱਤੀ ਤੇ ਨਾਲ ਠੰਡੇ ਪਾਣੀ ਦਾ ਗਿਲਾਸ ਵੀ ਦਿੱਤਾ |ਮੈਨੂੰ ਪਤਾ ਹੈ ਕਿ ਇਹਨਾਂ ਦਿਨਾਂ ਚ ਲੋਕਾਂ ਸਾਹਮਣੇ ਨਾਸ਼ਤਾ ਕਰਨਾ ਉਹਦੇ ਹੱਕ ਵਿੱਚ ਨਹੀਂ ਜਾਏਗਾ | ਮੈਨੂੰ ਇਹ ਵੀ ਪਤਾ ਹੈ ਕਿ ਨਾਸ਼ਤਾ ਨਾ ਕਰਨ ਕਰਕੇ ਇੰਨੀ ਗਰਮੀ ਵਿੱਚ ਉਹ ਦੁੱਧ ਦੇ ਡਰੰਮਾਂ ਵਾਲਾ ਸਾਇਕਲ ਖਿੱਚਣ ਦੇ ਕਾਬਲ ਨਹੀਂ ਰਹੇਗਾ |
ਇਨਸਾਨਾਂ ਵੱਲੋਂ ਬਣਾਏ ਧਰਮ ਮੁਤਾਬਕ ਮੈਂ ਪਾਪ ਦਾ ਭਾਗੀ ਹਾਂ , ਪਰ ਆਪਣੇ ਅੰਦਰੋਂ ਆਉਂਦੀ ਆਵਾਜ਼ ਮੁਤਾਬਕ ਮੈਂ ਬਿਲਕੁਲ ਠੀਕ ਕਰ ਰਿਹਾ ਹਾਂ , ਕਿਓਂਕਿ ਉਹ ਆਪਣੇ ਘਰ ਦੇ ਸੱਤ ਜੀਆਂ ਦਾ ਢਿੱਡ ਭਰਨ ਵਾਲਾ ਇੱਕਲਾ ਇਨਸਾਨ ਹੈ | ਉਹਦਾ ਧਰਮ ਉਹਨੂੰ ਰੋਜ਼ਾ ਰੱਖਣ ਲਈ ਕਹਿੰਦਾ ਹੈ | ਉਹ ਧਰਮ ਜਾਂ ਪਰਿਵਾਰ , ਇੱਕ ਵੇਲੇ ਇੱਕ ਹੀ ਪਾਲ ਸਕਦਾ ਹੈ |
ਮੈਂ ਕੀ ਕੀਤਾ , ਪੁੰਨ ਕਿ ਪਾਪ ?
No comments:
Post a Comment