FB ਤੇ ਸਾਹਿਤ ਚੋਰ \ਇੰਦਰਜੀਤ ਕਮਲ - Inderjeet Kamal

Latest

Saturday, 2 May 2015

FB ਤੇ ਸਾਹਿਤ ਚੋਰ \ਇੰਦਰਜੀਤ ਕਮਲ

ਕੱਲ੍ਹ ਪੈਦਲ ਹੀ ਫੇਸਬੁੱਕ ਦਾ ਸਫਰ ਕੀਤਾ ਤਾਂ ਬੜੀ ਹੈਰਾਨੀ ਹੋਈ ਕਿ ਮੇਰੀਆਂ ਮਿਹਨਤ ਨਾਲ ਲਿਖਿਆਂ ਰਚਨਾਵਾਂ ਜਿੰਨੇ ਲੋਕਾਂ ਨੇ share ਕੀਤੀਆਂ ਹਨ ਉਸ ਤੋਂ ਕਿਤੇ ਜ਼ਿਆਦਾ ਨੇ ਕਾਪੀ ਕਰਕੇ ਆਪਣੇ ਨਾਂ ਤੇ ਛਾਪੀਆਂ ਹੋਇਆਂ ਨੇ | ਕਿਸੇ ਨੇ ਆਪਣੇ page ਉੱਤੇ ਤੇ ਕਿਸੇ ਨੇ FB ਪ੍ਰੋਫਾਇਲ ਤੇ | ‪#‎iKamalDiKalam‬
ਕਈਆਂ ਨੂੰ ਆਪਣੀ ਰਚਨਾ ਦਾ ਲਿੰਕ ਵੀ ਪੋਸਟ ਕੀਤਾ , ਪਰ ਉਹਨਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਪਤਾ ਨਹੀਂ ਕੰਨ ਹੀ ਪਲਾਸਟਿਕ ਦੇ ਲੱਗੇ ਨੇ |

Khiva Mahi ਹਾਲੇ ਤਾਂ ਤੁਸੀਂ ਲਿੰਕ ਸੜਕਾਂ ਤੇ ਨਹੀਂ ਗਏ , ਫੇਰ ਵੇਹਂਦੇ ਜਲਵਾ

Inder Jeet Kamal khiva ਜੀ ਕਿਸੇ ਦਿਨ ਸਾਇਕਲ ਤੇ ਚੱਕਰ ਮਾਰੂੰ

Lally Brar ਡਾ: ਸਾਹਿਬ ਇਹ ਤਾ ਮਾੜੀ ਗੱਲ ਹੈ ਉਹਨਾ ਲੋਕਾ ਵਾਸਤੇ

Sarbjit Dhir ਜਿੰਨੀ ਕੁ ਗਿਣਤੀ ਦੱਸੀ ਹੈ , ਇਸ ਹਿਸਾਬ ਨਾਲ ਤਾਂ ਬਜਾਜ 150 'ਤੇ ਹੀ ਗੇੜਾ ਮਾਰਨਾ ਪਊ !

Inder Jeet Kamal ਕਾਪੀ ਕਰਨ ਦਾ ਕੋਈ ਹਰ੍ਜ਼ ਨਹੀਂ , ਪਰ ਉਹ ਤਾਂ ਮੇਰਾ ਨਾਂ ਕੱਟਕੇ ਆਪਣਾ ਲਿਖ ਦਿੰਦੇ ਨੇ

Surjeet Kaur ਅਸੀਂ ਤਾਂ ਤੁਹਾਡੀ ਲਿੱਖੀ ਕਿਤਾਬਾਂ ਦੀ ਕਵਿਤਾ ਬੁਧਵਾਰ ਰੇਡੀਓ ਤੇ ਵੀ ਪੜੀ ਸੀ ........ ਤੁਹਾਡਾ ਜ਼ਿਕਰ ਵੀ ਕੀਤਾ ਸੀ ਜੀ

Ravi Kaler ਚੜ੍ਹਾਈ ਆ ਫੇਰ ਤਾਂ ਤੁਹਾਡੀ

Parminder Kaur Harford ਪ੍ਰਮਾਤਮਾ ਤੁਹਾਡੀ ਨੇਕ ਕਮਾਈ ਚ ਬਰਕਤ ਪਾਵੇ ------

Iqbal Singh ਚੋਰ ਬਿਰਤੀ ਲੋਕਾਂ ਨੂੰ ਨੰਗੇ ਕਰੋ ਤਾਂ ਕਿ ਅੱਗੋ ੲਿਹੋ ਜਿਹੀ ਹਰਕਤ ਨਾਂਹ ਕਰਨ॥

G M Singh Kahlon ਡਾਕਟਰ ਸਾਹਿਬ ਪੈਦਲ ਯਾਤਰਾ ਨਾਲੋ ਰੋਲਰ ਚਲਾਉਣਾ ਸਿਖਲੋ , ਹਫਤੇ ਦਸੀ ਦਿਨੀ ਸਟਾਰਟ ਕਰ ਲਿਆ ਤੇ ਤੁਰ ਪਏ, ਆਪੇ ਦਰੜ ਦਰੜ ਕੇ ਕੁਝ ਪਿਸਦੇ ਤੇ ਕੁਝ ਸਹਿਕਦੇ ਰਹਿਣਗੇ

Gurmeet Sandha ਇੱਕ ਵਾਰ ਇੱਕ ਦੋਸਤ ਨੇ ਮੇਰੀਆਂ ਕਈ ਰਚਨਾਵਾਂ ਆਪਣੇ ਨਾਂ ਹੇਠ ਪੋਸਟ ਕਰ ਦਿੱਤੀਆਂ।ਕੁਝ ਹੋਰ ਦੋਸਤਾਂ ਦੇ ਦੱਸਣ ਤੇ ਮੈਂ ਉਹਨੂ ਕਈ ਮੈਸਿਜ ਕੀਤੇ ...ਨਾਰਾਜ਼ਗੀ ਵੀ ਜ਼ਾਹਰ ਕੀਤੀ ਪਰ ਉਹਨੇ ਗੱਲ ਦਾ ਉੱਤਰ ਤਾਂ ਕੋਈ ਦਿੱਤਾ ਨਾ ,ਬਲੌਕ ਕਰ ਗਿਆ .....ਆਪਣੀਆਂ ਰਚਨਾਵਾਂ ਨੂੰ ਜਿੰਦਰੇ ਅੰਦਰ ਰੱਖੋ ਵੀਰ ਜੀ ...

Sukhdev Shrichand ਮੇਰੇ ਨਾਲ ਵੀ ਕਈ ਵਾਰ ੲਿੰਝ ਹੋਈਆ ਹੈ ਪਰ ਬੇਵਜੂਫ ਜਨਤਾ ਮੰਨਦੀ ਹੀ ਨਹੀ

Jps Dhillon ਵਾਹਿਗੁਰੂ ਸਾਨੂੰ ਵੀ ਕਾਪੀ ਚੇਪਣ ਦੀ ਸਦਬੁੱਧੀ ਬਖਸ਼ੇ ਜੀ....!

Satnam Singh Boparai ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਤੇ ਲੋਕ ਤੁਹਾਡੀ ਮਸ਼ਹੂਰੀ ਕਰਦੇ ਨੇ, ਤੁਹਾਡੀਆਂ ਰਚਨਾਵਾਂ ਜਨ-ਸਧਾਰਨ ਤੱਕ ਪਹੁਚਾਉਣ ਦਾ ਉਪਰਾਲਾ ਕਰਦੇ ਨੇ, ਆਪਣਾ ਨਾਮ ਦਿੰਦੇ ਨੇ, ਕਮੇੰਟ੍ਸ ਦਾ ਜਵਾਬ ਦਿੰਦੇ ਨੇ, ਉੱਪਰੋਂ ਤੁਸੀਂ ਉਹਨਾ ਨਾਲ ਨਾਰਾਜ਼ਗੀ ਪ੍ਰਗਟ ਕਰੇ ਹੋ..ਸਚ ਹੀ ਹੈ ਅੱਜ ਕੱਲ ਭਲਾਈ ਦਾ ਜ਼ਮਾਨਾ ਨਹੀਂ ਹੈ !! ਮੈਂ ਤੇ ਸ਼ੇਅਰ ਕਰਨ ਵਾਲਿਆਂ ਦੇ ਰਚਨਾਵਾਂ ਨੂੰ ਆਪਣੇ ਨਾਮ ਹੇਠ ਪੋਸਟ ਕਰਨ ਵਾਲਿਆਂ ਦੇ ਵਾਰੇ ਵਾਰੇ ਜਾਂਦਾ ...ਪਰ ਸ਼ੇਅਰ ਕਰਨ ਵਾਲਿਆਂ ਦੀ ਪੋਸਟ ਤੇ ਇੱਕ ਵੀ ਲਾਇਕ ਤੇ ਕਮੇੰਟ ਨਹੀਂ ਹੁੰਦਾ ..ਪਤਾ ਨਹੀਂ ਕਿਹੜੇ ਸ਼ੌਂਕ ਪੂਰਾ ਕਰਦੇ ਨੇ...

Gurpreet Komal ਚਿੜੀ ਨੇ ਮਧੂਮੱਖੀ ਨੂੰ ਪੁਛਿਆ " ਲੋਕ ਤੇਰਾ ਸ਼ਹਿਦ ਚੋਰੀ ਕਰ ਲੈਂਦੇ ਅਾ, ਤੈਨੂੰ ਦੁਖ ਨੀ ਹੁੰਦਾ "?
ਅੱਗੋਂ ਮਧੂਮੱਖੀ ਨੇ ਆਖਿਆ "ਦੁੱਖ ਤਾਂ ਹੁੰਦਾ ਪਰ ਜ਼ਿਆਦਾ ਨੀ, ਕਿਉਂ ਕਿ ਉਹ ਮੇਰਾ ਸ਼ਹਿਦ ਚੋਰੀ ਕਰ ਸਕਦੇ ਹਨ. ਪਰ ਮੇਰੀ ਸ਼ਹਿਦ ਬਣਾਉਣ ਦੀ ਕਲਾ ਨਹੀ ਚੋਰੀ ਕਰ ਸਕਦੇ " ।


Jaspreet Lota Sikhwala ਸ਼ੇਅਰ ਤਾਂ ਮੈਂ ਵੀ ਕਰਦਾ ਹੁੰਨਾਂ ਵਟਸ ਅੈਪ ਤੇ ਪਰ ਤੁਹਾਡਾ ਨਾਂ ਨੀ ਕੱਟਿਅਾ ਕਦੇ

Inder Jeet Kamal ਇੱਕ ਲਓ Iqbal Singh ਜੀ
https://www.facebook.com/1pardesi/posts/594246620647991


Inder Jeet Kamalhttps://www.facebook.com/seera.toor.1/posts/614410188694379

Inder Jeet Kamal https://www.facebook.com/permalink.php?story_fbid=675895472430470&id=189672381052784

Inder Jeet Kamalhttps://www.facebook.com/AmarkotiStnamGill/posts/618182611646461

Jindi Marjani Bali Inder Jeet Kamal ji ...Facebook ne Sabh da dimag pagal kita hoia hai ...atte Sabh apne aap jun. .likhari akhwounde han ..

Inder Jeet Kamal ਲਿਖਾਰੀ ਤੇ ਚੋਰ ਲਿਖਾਰੀ ਵਿੱਚ ਕੁਝ ਤੇ ਫਰਕ ਹੁੰਦਾ ਹੋਊ ?

ਮਨਪ੍ਰੀਤ ਸਿੰਘ ਕਮਲ ਭਾਜੀ ਤੁਹਾਡੀ ਚੰਗੀ ਗੱਲ ਲਗੀ ਤਾਹੀ ਹੀ ਤੁਹਾਡੀ ਕਿਸੇ ਨੇ ਸ਼ੇਅਰ ਕੀਤੀ ਜਾਂ ਕਾਪੀ ਪੇਸਟ ਮਾਰੀ ਹੈ ,
ਉਹਦਾ ਪੰਜਾਹ ਇਥੇ ਤੁਰੇ ਫਿਰਦੇ ਨੇ ,ਇਹਨਾ ਦੀ ਕੋਈ ਪੋਸਟ ਸ਼ੇਅਰ ਤੇ ਬੜੀ ਦੂਰ ਦੀ ਗੱਲ ਕਰਦੇ ,ਲਾਇਕ ਕਰਨ ਨੂੰ ਦਿਲ ਨਹੀ ਕਰਦਾ ,,


Inder Jeet Kamal ਮਨਪ੍ਰੀਤ ਸਿੰਘ ਵੀਰ share ਕਰਨ ਜਾਂ ਕਾਪੀ ਪੇਸਟ ਕਰਨ ਦੀ ਕੋਈ ਗੱਲ ਨਹੀਂ , ਪਰ ਲੋਕ ਲਿਖਣ ਵਾਲੇ ਦਾ ਨਾਂ ਕੱਟ ਕੇ ਆਪਣਾ ਲਿਖ ਲੈਂਦੇ ਨੇ ਤੇ ਪੜ੍ਹਨ ਵਾਲੇ ਅਸਲੀ ਲੇਖਕ ਨੂੰ ਕਹਿ ਦਿੰਦੇ ਨੇ ਕਿ ਇਹ ਰਚਨਾ ਤਾਂ ਉਹਨਾਂ ਪਹਿਲਾਂ ਹੀ ਕਿਤੇ ਹੋਰ ਪੜ੍ਹੀ ਹੋਈ ਹੈ | ਇੰਝ ਅਸਲੀ ਲੇਖਕ ਹੀ ਚੋਰ ਲੱਗਣ ਲੱਗ ਪੈਂਦਾ ਹੈ !

Bsingh Bhrind ਲੋਕੀ ਤਾਂ ਸਮੁੰਦਰ ਪੀ ਕੇ ਡਕਾਰ ਨੀ ਮਰਦੇ.......... ਤੁਸੀ ਰਚਨਾ ਦੀ ਗੱਲ ਕਰਦੇ ਓ.....ਬੇਚਾਰਿਅਆ ਨੁੰ ਖੁਦ ਪੰਜਾਬੀ ਟਾਇਪ ਕਰਨੀ ਆਉਦੀ ਨੀ ਲੋਕਾਂ ਦੀਆ ਮੇਹਨਤਾਂ ਅਾਪਣੇ ਨਾਮ ਕਰ ਕੇ ...ਜੀਵਨ ਦੀਆ ਖੁਸ਼ੀਆ ਪ੍ਰਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ

Lecturer Balwant Singh ਇੱਕ ਚੋਰ ਆਹ ਚੁੱਕੋ ਗੁਰੂ ਦਾ ਸੇਵਕ | ਹੋਰ ਬਹੁਤ ਫਿਰਦੇ ਨੇ 
https://www.facebook.com/gursewak.sandhu.7545/posts/1592125574336734



No comments:

Post a Comment