ਧੰਨ ਨੇ ਮੇਰੇ ਦੇਸ਼ ਦੇ ਲੋਕ ! ਇੰਦਰਜੀਤ ਕਮਲ - Inderjeet Kamal

Latest

Saturday, 2 May 2015

ਧੰਨ ਨੇ ਮੇਰੇ ਦੇਸ਼ ਦੇ ਲੋਕ ! ਇੰਦਰਜੀਤ ਕਮਲ

ਹੁਣੇ ਹੁਣੇ ਫੋਨ ਆਇਆ | 
ਕਹਿੰਦਾ ," ਡਾਕਟਰ ਸਾਹਬ ਇੱਥੇ ਹੀ ਹੋ ?" ‪#‎KamalDiKalam‬
ਕਹਿੰਦਾ ," ਚਾਰ ਸਾਲ ਪਹਿਲਾਂ ਤੁਸੀਂ ਸਾਡੇ ਘਰ ਕੱਪੜੇ ਕੱਟਣ ਤੇ ਪੱਥਰ ਡਿੱਗਣ ਦਾ ਮਸਲਾ ਹੱਲ ਕੀਤਾ ਸੀ |"
ਮੈਂ ਕਿਹਾ ," ਹੁਣ ਫਿਰ ਕੁਝ ਹੋਣ ਲੱਗ ਪਿਆ ਏ ?"
ਕਹਿੰਦਾ ," ਜਰਾ ਧਿਆਨ ਲਗਾਕੇ ਵੇਖਿਓ , ਰਾਤ ਸਾਡਾ ਮੁਰਗਾ ਚੋਰੀ ਹੋ ਗਿਆ ਏ | ਸੋਚਿਆ ਸਵੇਰੇ ਸਵੇਰ ਫੋਨ ਕਰਦਿਆਂ ਚੋਰ ਕਿਤੇ ਦੂਰ ਹੀ ਨਾ ਲੈ ਜਾਣ !"
ਬੜਾ ਸਮਝਾਇਆ , ਪਰ ਉਹਦੇ ਪੱਲੇ ਕੁਝ ਨਹੀਂ ਪਿਆ | ਕਹਿੰਦਾ , "ਜੀ ਮੁਰਗਾ ਤਾਂ ਲਭ ਕੇ ਹੀ ਛੱਡਣਾ ਏਂ ਭਾਵੇਂ ਪੰਜ ਹਜ਼ਾਰ ਖਰਚ ਆਜੇ !"


Brar Karamjit Singh ਉਹਨਾ ਦਾ ਮੁਰਗਾ Rashpal Singh Phagwara ਕੋਲ਼ ਐ , ਕੱਲ ਆਵਦੀ ਟੀਚਰ ਨੂੰ ਬਣਾ ਕੇ ਖਵਾਉਣ ਲੱਗਾ ਸੀ .

Inder Jeet Kamal Rashpal Singh Phagwara ਨੇ ਤਾਂ ਹਜਮ ਵੀ ਕਰ ਲਿਆ ਹੋਣਾ , ਪਤਾ ਨਹੀਂ ਤਰੀ ਵਾਲਾ ਬਣਾਇਆ ਕਿ ਰੋਸਟਡ ?

Satnam Singh Boparai ਸਾਢੇ ਤਿੰਨ ਚਾਰ ਸੌ ਰੁਪਈਏ ਚ ਤਾਂ ਬਣਿਆ ਬਣਾਇਆ ਮਿਲ ਜਾਣਾ, ਨਾਲ ਲੈਂਦੇ ਤੰਦੂਰੀ ਰੋਟੀ ਜਾ ਨਾਨ ...ਮਜੇ ਨਾਲ ਬਹਿ ਕੇ ਤਰੀ ਚ ਬੁਰਕੀਆਂ ਡੁਬੋ ਡੁਬੋ ਖਾਣ...ਜਰੂਰ ਧੁੱਪੇ ਸੜਨਾ ਨਾਲੇ ਸਾਡੇ ਭਰਾ ਨੂੰ ਤੰਗ ਕਰਨਗੇ 

Inder Jeet Kamal ਕਹਿੰਦਾ ," ਬੜੇ ਪਿਆਰ ਨਾਲ ਪਾਲਿਆ ਸੀ" ਮੈਂ ਕਿਹਾ ," ਤੁਸੀਂ ਹਲਾਲ ਵੀ ਤਾਂ ਪਿਆਰ ਨਾਲ ਹੀ ਕਰਦੇ ਹੋ | ਸਾਡੇ ਵਾਲੇ ਤਾਂ ਇੱਕੋ ਝਟਕੇ ਚ ..........................|"

Surjeet Sahota ਹੁਣ ਐਂ ਨਾ ਕਰੋ ਡਾਕਟਰ ਸਾਬ, ਮੁਰਗਾ ਵੀ ਤੁਹਾਨੂੰ ਹੀ ਦੇਣਾ ਪੈਣਾ ਆ ਲੱਭ ਕੇ !
ਉਹਨਾਂ ਦੀ ਤੁਹਾਡੇ ਪ੍ਰਤੀ ਜੋ ਆਸਥਾ ਹੈ ਘੱਟ ਤੋਂ ਘੱਟ ਓਹਦਾ ਤਾਂ ਖਿਆਲ ਕਰੋ !


Inder Jeet Kamal ਵੈਸੇ ਤਿੰਨ ਚਾਰ ਸੌ ਦਾ ਬਣਿਆਂ ਬਣਾਇਆ ਲਿਆਕੇ ਦੇ ਦਵਾਂ ਤੇ ਇੱਕੀ ਇੱਕਤੀ ਸੌ ਆਰਾਮ ਨਾਲ ਲੈ ਸਕਦਾ ਹਾਂ | ਨਾਲ ਕਹਿ ਦਿਓ ਚੋਰ ਦਾ ਨਾਂ ਦੱਸਣਾ ਸਾਡਾ ਅਸੂਲ ਨਹੀਂ ਹੈ | ਨਾਲ ਹੀ ਮੁਰਗੇ ਦੀ ਆਤਮਾ ਦੀ ਸ਼ਾਂਤੀ ਲਈ ਵੀ ਕੁਝ ਕੀਤਾ ਜਾ ਸਕਦਾ ਹੈ !

Singh Ranbir ਓਹਨੂੰ ਕਹਿ ਦਿਓ ਕਿ ਮੁਰਗਾ ਤੁਹਾਡੇ ਘਰੇਲੂ ਝਗੜਿਆ ਦੀ ਵਜਾ ਨਾਲ ਰੁੱਸ ਕੇ ਚਲਾ ਗਿਆ.

Inder Jeet Kamal ਇੱਕ ਵਾਰ ਚੋਰ ਮਿਲ ਜਾਵੇ , ਭਾਵੇਂ ਮੁਰਗਾ ਖਾ ਹੀ ਗਿਆ ਹੋਵੇ , ਮੈਂ ਦੱਸ ਤਾਂ ਪਾ ਹੀ ਦਊ ਕਿ ਹੁਣ ਮੁਰਗਾ ਕਿੱਥੇ ਹੈ | ਬੱਸ ਚੋਰ ਨੂੰ ਇੰਨਾ ਹੀ ਪੁੱਛਣਾ ਏ ਕਿ ਸਵੇਰੇ ਸਵੇਰ ਖੇਤਾਂ ਚ ਜਾਂਦਾ ਏ ਕਿ ਘਰੇ ਹੀ ਇੰਤਜ਼ਾਮ ਹੈ | ਜੇ ਚੋਰ ਜ਼ਿਆਦਾ ਹੀ ਕਬਜ਼ ਦਾ ਸ਼ਿਕਾਰ ਹੋਇਆ ਤਾਂ ਜਲਾਬ ਮੰਤਰ ਤੋਂ ਕੰਮ ਲਵਾਂਗੇ !

Jagjit Singh Kumar ਮੁਰਗਾ ਵਰਦੀ ਲਾਹ ਕੇ ਸੁੱਟ ਗਿਆ ਏ ਆਪ ਪਤਾ ਨਹੀਂ ਕਿਧਰ ਚਲਾ ਗਿਆ ?

Tarsem Lohar ਤੁਸੀ ਕਹਿਣਾ ਸੀ ਮੁਰਗਾ ਤਾਂ ਮਿਲ ਜਾਊ ਪਰ! 
ੲਿਕ ਮੁਰਗਾ ਤੇ ਬੋਤਲ ਲਗੂ!



No comments:

Post a Comment