ਸੋਨੀ ਦਾ ਇਲਾਜ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਸੋਨੀ ਦਾ ਇਲਾਜ \ ਇੰਦਰਜੀਤ ਕਮਲ

ਕਈ ਵਾਰ ਸਮਝਾਇਆ ਏ ਕਿ
ਮਜ਼ਾਕ ਕਰੋ ਪਰ ਆਪਸ ਵਿੱਚ
ਘਰਦਿਆਂ ਨੂੰ ਵਿੱਚ ਖਿਚਣ ਧੂਹਣ ਦੀ
ਕੀ ਜਰੂਰਤ ਹੈ !
ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ
ਕਿ ਨਾ ਘਰਦਿਆਂ ਬਾਰੇ ਮਜ਼ਾਕ ਕਰੋ
ਨਾ ਘਰਦਿਆਂ ਦੇ ਸਾਹਮਣੇ
ਆਪਸ ਵਿੱਚ ਭਾਵੇਂ
ਛਿੱਤਰੋ ਛਿੱਤਰੀ ਹੋਈ ਜਾਓ | ‪#‎KamalDiKalam‬
ਪਰ ਇਹ ਇੰਦਰਜੀਤ ਸੋਨੀ
ਬਾਜ਼ ਨਹੀਂ ਆਉਂਦਾ |
ਜਦੋਂ ਮੇਰੇ ਕੋਲ ਇਕੱਲਾ ਆਉਂਦਾ ਸੀ
ਤਾਂ ਮੈਂ ਇਹਦਾ ਮਜ਼ਾਕ ਸੁਣ ਕੇ ਹੱਸ ਛੱਡਦਾ ਸਾਂ
ਇੱਕ ਦਿਨ ਇਹ ਇੱਕ ਜਨਾਨੀ ਨਾਲ ਦਵਾਈ ਲੈਣ ਆ ਗਿਆ
ਤੇ ਆਉਂਦਿਆਂ ਹੀ ਉਹਦੇ ਦੇ ਸਾਹਮਣੇ
ਟਹੁਰ ਬਣਾਉਣ ਵਾਸਤੇ ਮੁਲਾਕਾਤ ਕਰਵਾਉਣ ਤੋਂ ਪਹਿਲਾਂ ਹੀ
ਮਜ਼ਾਕ ਕਰਕੇ ਮੇਰੀ ਬੇਜ਼ਤੀ ਜਿਹੀ ਕਰ ਦਿੱਤੀ
ਮੈਂ ਜਾਣਬੁਝ ਕੇ ਇਹਦੀ ਗੱਲ ਵੱਲ ਧਿਆਨ ਨਾ ਦੇ ਕਿ ਕਿਹਾ ,
“ ਬਾਕੀ ਗੱਲਾਂ ਛੱਡ , ਤੂੰ ਇਹ ਦੱਸ ਤੇਰੀ ਘਰਵਾਲੀ ਦਾ ਹੁਣ ਕੀ ਹਾਲ ਹੈ ?”
ਖੁਸ਼ ਹੋ ਕੇ ਕਹਿੰਦਾ ,
“ ਨਾਲ ਹੀ ਆਈ ਏ ,ਆਪੇ ਪੁੱਛ ਲਓ “
ਮੈਂ ਕਿਹਾ ,
“ ਫਿਰ ,ਜਿਹੜੀ ਸੋਹਣੀ ਜਿਹੀ ਜਨਾਨੀ ਨਾਲ
ਪਰਸੋੰ ਦਵਾਈ ਲੈਣ ਆਇਆ ਸੀ ਉਹ ਕੌਣ ਸੀ ?”
ਇਹ ਵੇਖਣ ਲੱਗਾ ਆਸੇ ਪਾਸੇ
ਇੰਨੇ ਚਿਰ ਨੂੰ ਇਹਦੀ ਘਰਵਾਲੀ
ਇਹਦੀ ਕਮੀਜ਼ ਦਾ ਕਾਲਰ ਫੜ ਕੇ ਖਿਚ ਕਹਿੰਦੀ ,
“ ਅੱਜ ਇੱਥੋਂ ਦਵਾਈ ਛੱਡੋ , ਦਵਾਈ ਤੁਹਾਨੂੰ ਮੈਂ ਦੇਨੀ ਹਾਂ ਘਰ ਚੱਲ ਕੇ |”
ਫਿਰ ਪਤਾ ਨਹੀਂ ਕੀ ਹੋਇਆ ਕਈ ਦਿਨ ਫੇਸਬੁੱਕ ਤੇ ਨਜਰ ਨਹੀਂ ਆਇਆ |
******************************

No comments:

Post a Comment