ਵਾਹ ਨੀ ਰਾਜਨੀਤੀਏ ! ਇੰਦਰਜੀਤ ਕਮਲ - Inderjeet Kamal

Latest

Friday, 8 May 2015

ਵਾਹ ਨੀ ਰਾਜਨੀਤੀਏ ! ਇੰਦਰਜੀਤ ਕਮਲ

ਰਾਜਨੀਤੀ ਵਿੱਚ ਕੁਝ ਵੀ ਜਾਇਜ਼ ਹੋ ਸਕਦਾ ਹੈ | ਅੱਜ ਇੱਕ ਦੋਸਤ ਦੀ ਦੱਸੀ ਪੁਰਾਨੀ ਗੱਲ ਯਾਦ ਆ ਗਈ | ਹਰਿਆਣਾ  ਵਿੱਚ ਬੰਸੀ ਲਾਲ ਦਾ ਰਾਜ ਸੀ | ਪੰਜਾਬੀ ਅਧਿਆਪਕਾਂ ਦੀ ਭਰਤੀ ਲਈ ਇੰਟਰਵਿਊ ਸੀ | ਮੇਰਾ ਦੋਸਤ ਵੀ ਇੰਟਰਵਿਊ ਦੇਣ ਗਿਆ | ਇੰਟਰਵਿਊ ਲੈਣ ਵਾਲੀ ਜੁੰਡਲੀ ਦਾ ਚੇਅਰਮੈਨ ਸ਼ੁਧ ਹਰਿਆਂਨਵੀ ਬਜੁਰਗ ਚੌਧਰੀ ਸੀ ,ਜਿਹਨੂੰ ਪੰਜਾਬੀ, ਬੋਲਣੀ, ਲਿਖਣੀ ,ਪੜ੍ਹਨੀ ਤਾਂ ਕੀ ਸ਼ਾਇਦ ਚੰਗੀ ਤਰ੍ਹਾਂ ਸਮਝਣੀ ਵੀ ਨਹੀਂ ਆਉਂਦੀ ਸੀ | ਉਹ ਜਾਂਦੇ ਹੀ ਮੇਰੇ ਦੋਸਤ ਨੂੰ ਕਹਿੰਦਾ ," ਯੂੰ ਬਤਾ , ਬਾਬੇ ਨਾਨਕ ਕੋ ਤੱਤੀ ਤਵੀ ਪੈ ਕਿਸ ਨੇ ਬਿਠਾਇਆ ਥਾ ?" #KamalDiKalam
ਮੇਰਾ ਦੋਸਤ ਕਹਿੰਦਾ ਮੈਨੂੰ ਉਸ ਚੌਧਰੀ ਤੇ ਗੁੱਸਾ ਤੇ ਉਹਦੀ ਲਿਆਕਤ ਤੇ  ਹਾਸਾ ਆ ਰਿਹਾ ਸੀ ,  ਪਰ ਮੈਂ ਜਾਬਤੇ ਵਿੱਚ ਰਹਿੰਦੇ ਹੋਏ ਕਿਹਾ , "ਸ਼੍ਰੀ ਮਾਨ ਜੀ ਬਾਬੇ ਨਾਨਕ ਨੂੰ ਤੱਤੀ ਤਵੀ ਤੇ ਕਿਸੇ ਨੇ ਨਹੀਂ ਬਿਠਾਇਆ ਸੀ ..............."
ਚੌਧਰੀ ਵਿੱਚੋਂ ਹੀ ਗੱਲ ਕੱਟ ਕੇ ਕਹਿੰਦਾ , " ਚਲ ਕੋਈ ਬਾਤ ਨਹੀਂ ਮੰਨੇ ਤੋ ਸਾਰੇ ਏਕ ਸੇ ਲਾਗੇੰ |"
ਅਸਲ ਵਿਚ ਸਭ ਕੁਝ ਪਹਿਲਾਂ ਹੀ ਤਹਿ ਹੁੰਦਾ ਹੈ | ਇਧਰ ਕੁਝ ਨੌਜਵਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਨੌਕਰੀਆਂ ਦੇਣ ਦੀ ਪਹਿਲ ਕੀਤੀ ਜਾ ਰਹੀ  ਹੈ | ਦੂਜੇ ਪਾਸੇ ਕਿਸੇ ਨੂੰ ਚੇਅਰਮੈਨ ਬਣਾਕੇ |

No comments:

Post a Comment