ਕੰਨ ਪਾੜਵੀਂ ਚੁੱਪ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਕੰਨ ਪਾੜਵੀਂ ਚੁੱਪ \ ਇੰਦਰਜੀਤ ਕਮਲ

ਅੱਜ ਪਤਾ ਨਹੀਂ ਕਿਓਂ ਯਾਦ ਆਇਆ 
ਕਿ ਜਦੋਂ ਵੀ ਕਦੇ  ਮੇਰੇ ਮਾਤਾ ਜੀ ( ਬੀਜੀ )
ਮੇਰੇ ਨਾਲ ਨਰਾਜ਼ ਹੁੰਦੇ ਸੀ 
ਤਾਂ ਉਹ ਬਿਲਕੁਲ ਚੁੱਪ ਹੋ ਜਾਂਦੇ ਸਨ |
ਜਦੋਂ ਉਹ ਮੈਨੂੰ ਬਿਲਕੁਲ ਚੁੱਪ ਦਿਸਦੇ 
ਤਾਂ  ਮੈਨੂੰ ਸਮਝ ਲੱਗ ਜਾਂਦੀ
ਕਿ ਅੱਜ ਮੇਰੇ ਤੋਂ ਕੋਈ ਗਲਤੀ ਹੋਈ ਹੈ
ਜਿਸ ਕਾਰਣ ਉਹ ਨਰਾਜ਼ ਹਨ |
ਉਹਨਾਂ ਦੀ ਕੰਨ ਪਾੜਵੀਂ ਚੁੱਪ
ਮੈਨੂੰ ਅੰਦਰ ਤੱਕ ਹਿਲਾ ਦਿੰਦੀ ਸੀ |
ਮੈਂ ਕਈ ਵਾਰ ਕਿਹਾ ਸੀ ,
" ਮੈਨੂੰ ਝਿੜਕ ਲਿਆ ਕਰੋ "
ਪਰ  
ਮਾਂ ਤਾਂ ਮਾਂ ਹੀ ਹੁੰਦੀ ਏ !!!
ਉਹਨਾਂ ਨੂੰ ਪਤਾ ਸੀ
ਚੁੱਪ ਦੇ ਹਥਿਆਰ ਦਾ ਵਾਰ
ਜਿਆਦਾ ਕਾਰਗਰ ਤੇ ਸ਼ਾਂਤ ਹੁੰਦਾ ਏ
ਸਿਰਫ ਉਹਨੂੰ ਹੀ ਜਖਮੀ ਕਰਦਾ ਏ
ਜਿਹਦੇ  ਵਾਸਤੇ ਚਲਾਇਆ ਹੋਵੇ 
ਇੰਦਰਜੀਤ ਕਮਲ 

1 comment: