ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿਚ ਹਾਂ | ਬਚਪਨ ਚ ਪੜ੍ਹਦੇ ਸੁਣਦੇ ਸਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ , ਪਰ ਹੁਣ ਪੰਜਾਬ ਵਿੱਚ ਥਾਂ ਥਾਂ ਬਣੀਆਂ ਪੀਰਾਂ ਦੀਆਂ ਸਮਾਧਾ ਵੇਖ ਕੇ ਪਤਾ ਲਗਦਾ ਹੈ ਕਿ ਪੰਜਾਬ ਵਾਕਿਆ ਹੀ ਪੀਰਾਂ ਦੀ ਧਰਤੀ ਹੈ | ਇੱਕ ਨਵੀਂ ਬਣੀ ਕਲੋਨੀ ਵਿੱਚ ਗਿਆ , ਕੋਈ ਵੀ ਕੋਠੀ ਸ਼ਾਇਦ ਦੋ ਕਰੋੜ ਤੋਂ ਘੱਟ ਲਾਗਤ ਨਾਲ ਨਹੀਂ ਬਣੀ ਹੋਵੇਗੀ , ਪਰ ਕਲੋਨੀ ਚ ਵੜਦਿਆਂ ਹੀ ਸਭ ਤੋਂ ਪਹਿਲਾਂ ਨਵੀਂ ਬਣੀ ਪੀਰ ਦੀ ਸਮਾਧ ਦੇ ਦਰਸ਼ਨ ਹੋਏ | ਇਹ ਇੱਕ ਡਰ ਦੀ ਸੂਚਕ ਲੱਗੀ ਕਿ ਅਗਰ ਅਸੀਂ ਪੀਰ ਦਾ ਘਰ ਨਾ ਬਣਾਇਆ ਤਾਂ ਉਹ ਸਾਡਾ ਨੁਕਸਾਨ ਕਰ ਸਕਦਾ ਹੈ | ਸਮਝ ਨਹੀਂ ਆਉਂਦੀ ਕਿ ਪੰਜਾਬੀਆਂ ਬਹਾਦਰੀ ਇੱਕ ਸਮਾਧ ਅੱਗੇ ਕਿਓਂ ਕਮਜ਼ੋਰੀ ਬਣ ਜਾਂਦੀ ਹੈ !!!!!!
ਖੈਰ ਜਿਉਂਦੇ ਵੱਸਦੇ ਰਹੋ , ਪੁਜੀ ਜਾਓ ਮੜ੍ਹੀਆਂ ! December 8, 2013 · Edited
No comments:
Post a Comment