ਚਿਠੀ ਆਈ ਸੱਜਣਾ ਦੀ \ ਇੰਦਰਜੀਤ ਕਮਲ - Inderjeet Kamal

Latest

Thursday, 18 September 2014

ਚਿਠੀ ਆਈ ਸੱਜਣਾ ਦੀ \ ਇੰਦਰਜੀਤ ਕਮਲ


ਚੂਮ ਚੁਮ ਅਖੀਆਂ ਨਾਲ ਲਾਵਾਂ 
ਕੇ ਚਿਠੀ ਆਈ ਸੱਜਣਾ ਦੀ
ਪੱਬਾਂ ਭਾਰ ਨਚ ਧਰਤੀ ਹਿਲਾਂਵਾਂ
ਕੇ ਚਿਠੀ ਆਈ ਸੱਜਣਾ ਦੀ

ਪਹਲੀ ਪਹਲੀ ਵਾਰੀ ਚਿਠੀ ਸੱਜਣਾ ਦੀ ਆਈ
ਮੈਨੂੰ ਪ੍ੜਦੀ ਨੂੰ ਸੰਗ ਜੇਹੀ ਆਂਵਦੀ
ਚਿਠੀ ਖੋਹਲ ਕੇ ਮੈਂ ਜਦ ਅੱਗੇ ਰਖਾਂ
ਤਸਵੀਰ ਮਾਹੀ ਦੀ ਬਣ ਜਾਂਵਦੀ
ਮੁਹੋੰ ਹੋਲੀ ਹੋਲੀ ਬੋਲਾਂ
ਕਰਾਂ ਚਿਠੀ ਨੂੰ ਕਲੋਲਾਂ
ਇਹਨੂੰ ਵੇਖ ਵੇਖ ਖੀਵੀ ਹੁੰਦੀ ਜਾਵਾਂ
ਕੇ ਚਿਠੀ ਆਈ ਸੱਜਣਾ ਦੀ
ਚਿਠੀ ਵਿਚ ਸੱਜਣਾ ਦਾ ਪਿਆਰ ਠਾਂਠਾਂ ਮਾਰਦੈ
ਇਸ ਨੇ ਤਾਂ ਮਨ ਮੇਰਾ ਮੋਹਿਲਆ
ਅਖੀਆਂ ਚੋਂ ਉੱਡ ਪੁੱਡ ਨੀਂਦ ਖੋਰੇ ਕਿਥੇ ਗਈ
ਦਿਲ ਦਾ ਵੀ ਚੈਨ ਇਹਨੇ ਖੋਹ ਲਿਆ
ਰਹੇ ਭੋਰਾ ਨਾ ਖਿਆਲ ਖੁਲ ਖੁਲ ਜਾਨ ਵਾਲ
ਜਦੋਂ ਮਸਤੀ ਚ ਝੂਮ ਕੇ ਮੈਂ ਗਾਂਵਾਂ
ਕੇ ਚਿਠੀ ਆਈ ਸੱਜਣਾ ਦੀ

ਘਰਾਂ ਵਿਚ ਜਾਕੇ ਮੈਂ ਤਾਂ ਸਾਰੀਆ ਸਹੇਲੀਆਂ ਦੇ
ਚਿਠੀ ਕੱਲੀ ਕੱਲੀ ਨੂੰ ਵਿਖਾਈਏ
ਜਦੋਂ ਦਾ ਹੈ ਡੇਰਾ ਲਾਇਆ ਦੁਰ ਦੇਸ ਜਾਕੇ
ਪਹਲੀ ਵਾਰੀ ਸੱਜਣਾ ਚਿਠੀ ਦੀ ਆਈਏ
ਪੱਟੀ ਵਾਲੇ ਕੋਲ ਜਾਕੇ ਇੱਕ ਚਿਠੀ ਲਿਖਵਾਕੇ
ਜੀਤ ਮਾਹੀ ਨੂੰ ਮੈਂ ਚਿਠੀ ਪਾ ਆਂਵਾਂ
ਕੇ ਚਿਠੀ ਆਈ ਸੱਜਣਾ ਦੀ
November  11, 2011 UnlikeNovember 11, 2011

No comments:

Post a Comment