ਇੱਕ ਫੌਜਣ ਦੀ ਪੁਕਾਰ \ ਇੰਦਰਜੀਤ ਕਮਲ - Inderjeet Kamal

Latest

Thursday, 18 September 2014

ਇੱਕ ਫੌਜਣ ਦੀ ਪੁਕਾਰ \ ਇੰਦਰਜੀਤ ਕਮਲ

ਲਿਖ ਲਿਖ ਚਿਠੀਆਂ ਹਾਰੀ ਢੋਲ ਸਿਪਾਹੀਆ ਵੇ
ਆਜਾ ਤੂੰ ਇੱਕ ਵਾਰੀ ਮੇਰਿਆ ਮਾਹੀਆ ਵੇ
ਤੂੰ ਬਣ ਬੈਠੈ ਅਫਸਰ ਤੇ ਮੈਂ ਰੁਲ ਗਈਆਂ
ਇਹ ਕਾਹਦੀ ਸਰਦਾਰੀ ਢੋਲ ਸਿਪਾਹੀਆ ਵੇ
ਲਿਖ ਲਿਖ .....................................

ਸੱਸ ਬੜੀ ਬੜਬੋਲੀ ਪਰ ਮੈਂ ਬੋਲਾਂ ਨਾ
ਜੇਠ ਜੇਠਾਨੀ ਅੱਗੋਂ ਵੀ ਮੁਹੰ ਖੋਲਾਂ ਨਾ
ਨੰਦ ਬੜੀ ਟੁੱਟ ਪੈਣੀ ਲੜਦੀ ਰਿਹੰਦੀ ਏ
ਉਹਦੇ ਮੇਹਣਿਆਂ ਮਾਰੀ ਢੋਲ ਸਿਪਾਹੀਆ ਵੇ
ਲਿਖ ਲਿਖ ....................................

ਬੂਹੇ ਦੇ ਵਿਚ ਖੜੀ ਉਡੀਕਾਂ ਡਾਕਾਂ ਵੇ\
ਆਸ ਪਾਸ ਦੇ ਲੋਕੀਂ ਕਰਨ ਮਜ਼ਾਕਾਂ ਵੇ
ਜਦੋਂ ਡਾਕੀਆ ਹੱਸ ਕੇ ਅੱਗੇ ਲੰਘ ਜਾਵੇ
ਮੁੜਨਾ ਹੋਜੇ ਭਾਰੀ ਢੋਲ ਸਿਪਾਹੀਆ ਵੇ
ਲਿਖ ਲਿਖ ....................................

ਟੇਲੀਫ਼ੋਨ ਵੀ ਕੀਤਾ ਸੋਚਿਆ ਗਲ ਕਰਲਾਂ
ਮਨ ਹੋਲਾ ਕਰਨੇ ਦਾ ਹੀ ਮੈਂ ਹਲ ਕਰਲਾਂ
ਉਹ੍ਵੀ ਨਾ ਮਿਲਿਆ ਐਂਵੇਂ ਹੀ ਖਪਦੀ ਰਹੀ
ਹੇਲੋ ਹੇੱਲੋ ਕਰ ਹਾਰੀ ਢੋਲ ਸਿਪਾਹੀਆ ਵੇ
ਲਿਖ ਲਿਖ ...............................

ਬਣ ਸੰਵਰ ਕੇ ਭੋਰਾ ਵੀ ਮੈਂ ਬੇਹਂਦੀ ਨਾ
ਪਰ ਦੁਨੀਆਂ ਦੀ ਨਜਰੋਂ ਫਿਰ ਵੀ ਰਿਹੰਦੀ ਨਾ
ਭਾਬੀ ਕਹ ਕਹ "ਇੰਦਰ" ਮਸ਼ਕਰੀ ਕਰਦਾਏ
ਬੋਲਾਂ ਨਾ ਬੇਚਾਰੀ ਢੋਲ ਸਿਪਾਹੀਆ ਵੇ
ਲਿਖ ਲਿਖ .................................11-11-11 

No comments:

Post a Comment