ਕਿਤੇ ਘੱਟ ਕਿਤੇ ਵੱਧ
ਕਿਤੇ ਕੱਲ੍ਹ ਕਿਤੇ ਅੱਜ
ਹਰ ਜਗਾਹ ਹੁੰਦੀ ਰਿਹੰਦੀ ਮੈਂ ਮੈਂ ਤੂੰ ਤੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਕਿਤੇ ਰੋਟੀ ਦੀ ਲੜਾਈ
ਕਿਤੇ ਸੋਟੀ ਦੀ ਲੜਾਈ
ਕਿਸੇ ਮਾਰ ਦਿਤੀ ਨੂੰਹ
ਕਿਤੇ ਵਹੁਟੀ ਨਾ ਸਮਾਈ
ਕਿਸੇ ਪੀਤੀ ਘੁੱਟ ਦਾਰੂ
ਕਹੰਦਾ ਮੈਨੂੰ ਕੌਣ ਮਾਰੂ
ਕਿਹੜਾ ਮਾਈ ਦਾ ਲਾਲ
ਮੇਰੇ ਅੱਗੇ ਕਰੂ ਚੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਜਿਸ ਘਰ ਹੋਵੇ ਤੰਗੀ
ਭੁੱਖ ਲੜੇ ਹੋਕੇ ਨੰਗੀ
ਜੱਟ ਰੱਜਿਆ ਵੀ
ਲੜੇ ਭੁੱਖਾ ਵਿਚ ਤੰਗੀ
ਇਕ ਛੇੜ ਦਿੰਦਾ ਵੱਟ
ਦੂਜਾ ਚੀਰ ਦਿੰਦਾ ਪੱਟ
ਕਹਿੰਦਾ ਵੱਟ ਕਿਉਂ ਤੂੰ ਛੇੜੀ
ਬੋਲ ਕਿਉਂ ਬਈ ਕਿਉਂ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਜਿਹੜਾ ਕਿਸੇ ਨਾਲ ਲੜੇ
ਦੋਸ਼ ਦੂਜੇ ਉੱਤੇ ਮੜੇ
ਕੋਈ ਨਿੱਕੀ ਜਿਹੀ ਗਲ
ਕੰਮ ਆਉਂਦੀ ਬੜੇ ਬੜੇ
ਕਦੇ ਛੋਟੀ ਜੇਹੀ ਗਲ
ਪਾ ਦੇਂਦੀ ਤੜਥੱਲ
ਕਈ ਦੇਸ਼ਾਂ ਵਿਚ ਹੋ ਜਾਏ
ਠੂੰਹ ਠਾਹ ਠੂੰਹ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਘਰ ਘਰ ਹੁੰਦੀ ਜੰਗ
ਸਾਰੀ ਦੁਨੀਆਂ ਏਂ ਤੰਗ
ਕੋਈ ਕੰਮ ਕੋਲੋਂ ਡਰ
ਬਣ ਜਾਂਦਾ ਏ ਮਲੰਗ
ਗੱਲ ਕਹੇ ਇੰਦਰਜੀਤ
ਕਰੋ ਸਬ ਨੂੰ ਪ੍ਰੀਤ
ਮਾੜੀ ਹੁੰਦੀ ਛੋਟੀ ਜੇਹੀ
ਗੱਲ ਉੱਤੇ ਚੂੰ ਚੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ 11-11-11
ਕਿਤੇ ਕੱਲ੍ਹ ਕਿਤੇ ਅੱਜ
ਹਰ ਜਗਾਹ ਹੁੰਦੀ ਰਿਹੰਦੀ ਮੈਂ ਮੈਂ ਤੂੰ ਤੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਕਿਤੇ ਰੋਟੀ ਦੀ ਲੜਾਈ
ਕਿਤੇ ਸੋਟੀ ਦੀ ਲੜਾਈ
ਕਿਸੇ ਮਾਰ ਦਿਤੀ ਨੂੰਹ
ਕਿਤੇ ਵਹੁਟੀ ਨਾ ਸਮਾਈ
ਕਿਸੇ ਪੀਤੀ ਘੁੱਟ ਦਾਰੂ
ਕਹੰਦਾ ਮੈਨੂੰ ਕੌਣ ਮਾਰੂ
ਕਿਹੜਾ ਮਾਈ ਦਾ ਲਾਲ
ਮੇਰੇ ਅੱਗੇ ਕਰੂ ਚੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਜਿਸ ਘਰ ਹੋਵੇ ਤੰਗੀ
ਭੁੱਖ ਲੜੇ ਹੋਕੇ ਨੰਗੀ
ਜੱਟ ਰੱਜਿਆ ਵੀ
ਲੜੇ ਭੁੱਖਾ ਵਿਚ ਤੰਗੀ
ਇਕ ਛੇੜ ਦਿੰਦਾ ਵੱਟ
ਦੂਜਾ ਚੀਰ ਦਿੰਦਾ ਪੱਟ
ਕਹਿੰਦਾ ਵੱਟ ਕਿਉਂ ਤੂੰ ਛੇੜੀ
ਬੋਲ ਕਿਉਂ ਬਈ ਕਿਉਂ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਜਿਹੜਾ ਕਿਸੇ ਨਾਲ ਲੜੇ
ਦੋਸ਼ ਦੂਜੇ ਉੱਤੇ ਮੜੇ
ਕੋਈ ਨਿੱਕੀ ਜਿਹੀ ਗਲ
ਕੰਮ ਆਉਂਦੀ ਬੜੇ ਬੜੇ
ਕਦੇ ਛੋਟੀ ਜੇਹੀ ਗਲ
ਪਾ ਦੇਂਦੀ ਤੜਥੱਲ
ਕਈ ਦੇਸ਼ਾਂ ਵਿਚ ਹੋ ਜਾਏ
ਠੂੰਹ ਠਾਹ ਠੂੰਹ
ਕੁੱਕੜ ਘੜੂੰ ਬਈ ਕੁੱਕੜ ਘੜੂੰ
ਘਰ ਘਰ ਹੁੰਦੀ ਜੰਗ
ਸਾਰੀ ਦੁਨੀਆਂ ਏਂ ਤੰਗ
ਕੋਈ ਕੰਮ ਕੋਲੋਂ ਡਰ
ਬਣ ਜਾਂਦਾ ਏ ਮਲੰਗ
ਗੱਲ ਕਹੇ ਇੰਦਰਜੀਤ
ਕਰੋ ਸਬ ਨੂੰ ਪ੍ਰੀਤ
ਮਾੜੀ ਹੁੰਦੀ ਛੋਟੀ ਜੇਹੀ
ਗੱਲ ਉੱਤੇ ਚੂੰ ਚੂੰ
ਕੁੱਕੜ ਘੜੂੰ ਬਈ ਕੁੱਕੜ ਘੜੂੰ 11-11-11
No comments:
Post a Comment