ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ \ ਇੰਦਰਜੀਤ ਕਮਲ - Inderjeet Kamal

Latest

Thursday, 18 September 2014

ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ \ ਇੰਦਰਜੀਤ ਕਮਲ

ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ
ਦਿਲ ਦੀ ਤੂੰ ਗੱਲ ਸਾਨੂੰ ਦੱਸ ਕੁੜੀਏ
ਦਿਲ ਤੇਰੇ ਵਿੱਚ ਕਿਹੜੀ ਗੱਲ ਆਈ ਏ
ਜਿਹਦੇ ਨਾਲ ਗੱਲ੍ਹਾਂ ਉੱਤੇ ਲਾਲੀ ਛਾਈ ਏ
ਸਾਨੂੰ ਦਸਦੇ ਤੂੰ ਲਾਲੀ ਦਾ ਰਹੱਸ ਕੁੜੀਏ

ਹਿੱਕੜੀ ਤੋਂ ਚੁੰਨੀ ਲਥ ਲਥ ਪੈਂਦੀ ਏ
ਹੋਸ਼ ਤੈਨੂੰ ਕਿਸੇ ਗੱਲ ਦੀ ਨਾ ਰਿਹੰਦੀ ਏ
ਕੁੜੀਆਂ ਦੇ ਵਿੱਚ ਫਿਰੇਂ ਤੂੰ ਝੂਮਦੀ
ਮਸਤੀ ਜੇਹੀ ਇੱਕ ਤੈਨੂ ਛਾਈ ਰਹਿੰਦੀ ਏ 
ਪੈਰ ਧਰੇਂ ਸੰਗ ਸੰਗ ਨਚੈ ਤੇਰਾ ਅੰਗ ਅੰਗ
ਲੱਗੇ ਪੈਗੀਏਂ ਤੂੰ ਇਸ਼੍ਕ਼ੇ ਦੇ ਵੱਸ ਕੁੜੀਏ
ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ

ਦਿਨ ਵੇਲੇ ਸਪਨੇ ਤੂੰ ਰਹੇਂ ਵੇਖਦੀ
ਠਾਕਰਾਂ ਦੇ ਅੱਗੇ ਮੱਥਾ ਰਹੇਂ ਟੇਕਦੀ
ਕੇਹੜੇ ਤੂੰ ਖਿਆਲਾਂ ਵਿੱਚ ਗੁੰਮ ਰਹਿਨੀ ਏਂ
ਰਬ ਕੋਲੋਂ ਸੁਖ ਮੰਗੇਂ ਕਿਸ ਨੇਕ ਦੀ
ਕੇਹੜਾ ਗਭਰੂ ਜਵਾਨ ਜਿਹਦੇ ਵਿੱਚ ਤੇਰੀ ਜਾਨ
ਸਾਨੂੰ ਉਹਦੇ ਬਾਰੇ ਜਰਾ ਮਾਸਾ ਦੱਸ ਕੁੜੀਏ
ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ

ਅੱਖ ਤੇਰੀ ਦੱਸਦੀ ਕਹਾਣੀ ਬੱਲੀਏ
ਬਣੀ ਕਿਸੇ ਦਿਲ ਦੀ ਤੂੰ ਰਾਣੀ ਬੱਲੀਏ
ਰੱਖੀਂ ਇਹਨੂੰ ਹੋਸ਼ ਨਾਲ ਸਾਂਭ ਸਾਂਭ ਕੇ
ਹੁੰਦੀ ਬੜੀ ਅੱਥਰੀ ਜਵਾਨੀ ਬੱਲੀਏ
ਕਿਤੇ ਐਂਵੇਂ ਨਾ ਅਜਾਈ, ਜਿੰਦ ਆਪਣੀ ਗਵਾਈ
ਹੋਜੇ ਐਂਵੇਂ ਐਹ ਲੈ ਫੜ ਬੱਸ ਕੁੜੀਏ
ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ

ਨਿੰਮ੍ਹਾ ਨਿੰਮ੍ਹਾਂ ਐਂਵੇਂ ਨਾ ਤੂੰ ਹੱਸ ਕੁੜੀਏ
ਦਿਲ ਦੀ ਤੂੰ ਗੱਲ ਸਾਨੂੰ ਦੱਸ ਕੁੜੀਏ
ਦਿਲ ਤੇਰੇ ਵਿੱਚ ਕਿਹੜੀ ਗੱਲ ਆਈ ਏ
ਜਿਹਦੇ ਨਾਲ ਗੱਲ੍ਹਾਂ ਉੱਤੇ ਲਾਲੀ ਛਾਈ ਏ
ਸਾਨੂੰ ਦਸਦੇ ਤੂੰ ਲਾਲੀ ਦਾ ਰਹੱਸ 
 ਕੁੜੀਏ

No comments:

Post a Comment