ਪੱਕੀ ਸਾਸਰੀਕਾਲ ਜੀ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਪੱਕੀ ਸਾਸਰੀਕਾਲ ਜੀ \ ਇੰਦਰਜੀਤ ਕਮਲ


ਪੱਕੀ ਸਾਸਰੀਕਾਲ ਜੀ \ਇੰਦਰਜੀਤ ਕਮਲ
************
ਮੈਂ ਗਲੀ ਚ ਇੱਕ ਦੁਕਾਨਦਾਰ ਕੋਲ ਖੜਾ ਸਾਂ , ਉਹਨੇ ਅਚਾਨਕ ਗਲੀ ਚ ਸਾਇਕਲ ਤੇ ਜਾ ਰਹੇ ਇੱਕ ਬੰਦੇ ਨੂੰ ਮਗਰੋਂ ਆਵਾਜ਼ ਦੇਕੇ ਕਿਹਾ ,
" ਭਾਜੀ , ਸਾਸਰੀਕਾਲ ਲ੍ਲ੍ਲ੍ਲ !!"
ਉਹ ਸਾਇਕਲ ਵਾਲਾ ਸਾਇਕਲ ਤੋਂ ਉੱਤਰ ਕੇ ਮੁੜ ਆਇਆ ਤੇ ਆਉਂਦਿਆਂ ਹੀ ਕਹਿੰਦਾ , " ਕਾਹਦੀ ਸਾਸਰੀਕਾਲ ਓਏ , ਮੈਂ ਤੇਰਾ ਕੁਝ ਦੇਣਾ ਏ ?"
ਦੁਕਾਨਦਾਰ ਕਹਿੰਦਾ," ਨਹੀਂ ਭਾਜੀ ਮੈਂ ਤਾਂ ਉਂਝ ਹੀ ...." #KamalDiKalam
" ਉਂਝ ਹੀ ਕੀ ! ਤੂੰ ਤਾਂ ਪਿੱਛੋਂ ਵਾਜ ਮਾਰਕੇ ਇੰਝ ਕਿਹਾ ਏ ਜਿਵੇਂ ਤੇਰੇ ਪੈਸੇ ਮਾਰੇ ਹੋਣ " ਸਾਇਕਲ ਵਾਲੇ ਨੇ ਉਹਦੀ ਗੱਲ ਵਿੱਚੋਂ ਹੀ ਕੱਟ ਦਿੱਤੀ
ਮੈਂ ਸਾਇਕਲ ਵਾਲੇ ਨੂੰ ਕਿਹਾ, " ਚਲੋ ਕੋਈ ਗੱਲ ਨਹੀਂ , ਇਹਨਾਂ ਤਾਂ ਸ਼ਾਇਦ ਤੁਹਾਡੀ ਇੱਜਤ ਹੀ ਕੀਤੀ ਏ "
" ਕਾਹਦੀ ਇੱਜਤ ਜੀ ! ਵੇਖਣ ਵਾਲੇ ਤਾਂ ਕਹਿਣਗੇ ਮੈਂ ਇਹਦਾ ਕੋਈ ਪੈਸਾ ਮਾਰਿਆ ਏ, ਜੋ ਪਿੱਛੋਂ 'ਵਾਜਾਂ ਮਾਰ ਮਾਰ ਸਾਸਰੀਕਾਲ ਕਰਦਾ ਏ "
ਸਾਇਕਲ ਵਾਲੇ ਦੀ ਸੂਈ ਉੱਥੇ ਹੀ ਅੜੀ ਸੀ , ਫਿਰ ਦੁਕਾਨਦਾਰ ਵੱਲ ਹੋਕੇ ਕਹਿੰਦਾ ," ਅੱਜ ਤੋਂ ਬਾਦ ਮੈਨੂੰ ਇਵੇਂ ਸਾਸਰੀਕਾਲ ਨਾ ਬੁਲਾਈ "

ਅੱਗੋਂ ਦੁਕਾਨਦਾਰ ਹੱਥ ਜੋੜ ਕੇ ਕਹਿੰਦਾ , "ਭਾਜੀ, ਗਲਤੀ ਹੋਗੀ ! ਅੱਜ ਤੋਂ ਆਪਣੀ ਪੱਕੀ ਸਾਸਰੀਕਾਲ !!"ਤੇ ਸਾਇਕਲ ਵਾਲਾ ਬੁੜਬੁੜ ਕਰਦਾ ਚਲਾ ਗਿਆ | 26-11-13 


2 comments: