ਜਦੋਂ ਮੇਰੀ ਲੱਤ ਤੇ ਗੋਲੀ ਲੱਗੀ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਜਦੋਂ ਮੇਰੀ ਲੱਤ ਤੇ ਗੋਲੀ ਲੱਗੀ \ ਇੰਦਰਜੀਤ ਕਮਲ


ਗੱਲ ਕਈ ਸਾਲ ਪੁਰਾਨੀ ਹੈ ਪੰਜਾਬ ਵਿਚ ਮਾੜੇ ਹਾਲਾਤ ਚੱਲ ਰਹੇ ਸਨ । ਮੈਂ ਪੱਟੀ ਤੋਂ ਜਲੰਧਰ ਇੱਕ ਅਖਬਾਰ ਦੇ ਦਫਤਰ ਜਾਣਾ ਸੀ । ਅੱਡੇ ਤੇ ਪਹੁੰਚਿਆ ਬੱਸ ਲਗੀ ਹੋਈ ਸੀ, ਖੁਸ਼ੀ ਹੋਈ ਕਿ ਵਕ਼ਤ ਸਿਰ ਪਹੁੰਚ ਕੇ ਵਕ਼ਤ ਸਿਰ ਵਾਪਸ ਆ ਜਾਵਾਂਗਾ । ਬੱਸ ਵਿਚ ਬੈਠਾ ਹੀ ਸਾਂ ਕਿ ਇੱਕ ਔਰਤ ਇੱਕ ਬਚੇ ਨਾਲ ਮੇਰੇ ਨਾਲ ਦੀ ਸੀਟ ਤੇ ਆ ਕੇ ਬੈਠ ਗਈ । ਮੈਂ ਆਪਣੇ ਬੈਗ ਵਿਚੋਂ ਕਿਤਾਬ ਕਢ਼ੀ ਅਤੇ ਪੜਨੀ ਸ਼ੁਰੂ ਕਰ ਦਿੱਤੀ । ਬੱਸ ਵਿਚ ਕਈ ਤਰਾਂ ਦੇ ਹਾਕਰ ਆਏ ਅਤੇ ਆਪਣਾ ਸਮਾਨ ਵੇਚ ਕੇ ਚਲੇ ਗਏ । ਮੈਂ ਕਿਤਾਬ ਪੜਨ ਵਿਚ ਮਸਤ ਰਿਹਾ ,ਪਤਾ ਹੀ ਨਹੀ ਲਗਾ ਕਦੋਂ ਜਲੰਧਰ ਦਾ ਬੱਸ ਅੱਡਾ ਆ ਗਿਆ | ਮੈਂ ਉੱਤਰਨ ਹੀ ਲੱਗਾ ਸੀ ਕਿ ਮੈਨੂੰ ਮੇਹ੍ਸੁਸ ਹੋਇਆ ਕਿ ਮੇਰੀ ਲੱਤ ਨੂੰ ਕੁਝ ਲੱਗਾ ਹੈ । ਮੈਂ ਧਿਆਨ ਨਾਲ ਵੇਖਿਆ ਕਿ ਮੇਰੀ ਲੱਤ ਤੇ ਗੋਲੀ ਲੱਗੀ ਹੋਈ ਸੀ । ਹੁਣ ਮੈਨੂੰ ਸਮਝ ਆਈ ਉਸ ਔਰਤ ਨੇ ਬਚੇ ਨੂੰ ਸੰਤਰੇ ਦੀਆਂ ਗੋਲੀਆਂ ਲੈਕੇ ਦਿੱਤੀਆਂ ਸਨ ਇਹ ਗੋਲੀ ਜ਼ਰੁਰ ਬਚੇ ਦੇ ਮੁੰਹ ਵਿਚੋ ਡਿੱਗੀ ਹੋਵੇਗੀ ਤੇ ਗਿੱਲੀ ਹੋਣ ਕਰਕੇ ਮੇਰੀ ਲੱਤ ਤੇ ਲੱਗ ਗਈ । ਖੈਰ ਮੈਂ ਉਹ ਲਾਹ ਕੇ ਸੁੱਟ ਦਿੱਤੀ ਤੇ ਆਪਣੇ ਕੰਮ ਨੂੰ ਚੱਲ ਪਿਆ । ਇੰਦਰਜੀਤ ਕਮਲ 

2 comments:

  1. Ahahahhahaha... I ws scared when i started reading.. Lollllzz..��

    ReplyDelete
  2. haha bande dra dittte tusin

    ReplyDelete