ਗੱਲ ਵਿਆਹੁਣੀ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਗੱਲ ਵਿਆਹੁਣੀ \ ਇੰਦਰਜੀਤ ਕਮਲ



********
ਕਾਫੀ ਪੁਰਾਣੀ ਗੱਲ ਹੈ ਪੱਟੀ ਘਾਟੀ ਬਜ਼ਾਰ ਦੀ , ਮੈਂ ਆਪਣੇ ਦੋਸਤ ਭਗਵਾਨ ਸਿੰਘ ਦੀ ਦੁਕਾਨ ਤੇ ਬੈਠਾ ਸੀ ਤੇ ਉਹਨਾਂ ਦੀ ਦੁਕਾਨ ਦੇ ਸਾਹਮਣੇ ਵਾਲਾ ਇੱਕ ਦਰਜ਼ੀ ਮੇਰੇ ਕੋਲ ਇੱਕ ਕੱਪੜਾ ਲੈਕੇ ਆਇਆ , ਕਹਿੰਦਾ ,
" ਭਾਜੀ , ਤੁਸੀਂ ਚਿੱਤਰਕਰੀ ਕਰ ਲੈਂਦੇ ਹੋ , ਇਸ ਕੱਪੜੇ ਤੇ ਪੈਨਸਿਲ ਨਾਲ ਇੱਕ ਮੋਰ ਹੀ ਬਣਾ ਦਿਓ "
ਮੈਂ ਕੱਪੜੇ ਨੂੰ ਉਲਟ ਪੁਲਟ ਕੇ ਵੇਖਿਆ ਤੇ ਹੈਰਾਨ ਹੋਕੇ ਪੁੱਛਿਆ ,
" ਇਹਦਾ ਬਣਾਉਣਾ ਕੀ ਏ ?"
ਦਰਜ਼ੀ ਕਹਿੰਦਾ ,
" ਕੱਛਾ "
ਮੈਂ ਕਿਹਾ ,
"ਕੱਛੇ ਤੇ ਮੋਰ ਬਣਾਉਣ ਦਾ ਕੀ ਮਤਲਬ ?"
ਉਹ ਕਹਿੰਦਾ,
" ਪਤਾ ਨਹੀਂ ਜੀ , ਇੱਕ ਮੁੰਡਾ ਜਿਹਾ ਆਇਆ ਸੀ ਕਹਿੰਦਾ ਇਹਦੇ ਤੇ ਕਢਾਈ ਵਾਲਾ ਮੋਰ ਬਣਾਉਣਾ ਏ "
ਮੈਂ ਕਿਹਾ,
" ਮੋਰ ਤਾਂ ਬਣਾ ਦਿੰਦਾ ਹਾਂ ਪਰ ਜਦੋਂ ਉਹ ਮੁੰਡਾ ਕੱਛਾ ਲੈਣ ਆਵੇ ਮੇਰੇ ਨਾਲ ਮੁਲਾਕਾਤ ਜ਼ਰੁਰ ਕਰਵਾਇਓ "
ਜਦੋਂ ਉਹ ਮੁੰਡਾ ਕੱਛਾ ਲੈਣ ਆਇਆ ਤਾਂ ਦਰਜ਼ੀ ਉਹਨੂੰ ਮੇਰੇ ਕੋਲ ਲੈ ਆਇਆ
ਮੈਂ ਇਹਦਾ ਕਾਰਣ ਪੁੱਛਿਆ ਤਾਂ ਕਹਿੰਦਾ ,
" ਮੇਰਾ ਨਵਾਂ ਨਵਾਂ ਵਿਆਹ ਹੋਇਆ ਏ , ਜਦੋਂ ਮੈਂ ਪਹਿਲੀ ਵਾਰ ਸਹੁਰੇ ਗਿਆ ਤਾਂ ਮੈਨੂੰ ਵਿਹੜੇ ਵਿੱਚ ਲੱਗੇ ਨਲਕੇ ਤੇ ਨਹਾਉਣ ਪਿਆ , ਮੇਰਾ ਕੱਛਾ ਥੋੜਾ ਪਾਟਾ ਸੀ , ਜਿਸ ਕਰਕੇ ਸਾਲੀਆਂ ਨੇ ਬੜਾ ਮਜ਼ਾਕ ਕੀਤਾ . ਅੱਗੋਂ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਸਹੀ ! ਕਹਿੰਦੀਆਂ , ਅਗਲੀਵਾਰ ਕਿਹੜਾ ਮੋਰਾਂ ਵਾਲਾ ਪਾਕੇ ਆਏਂਗਾ ? ਬੱਸ ਇਹੋ ਗੱਲ ਵਿਆਹੁਣੀ ਏ "

1 comment: