ਕਪਿਲ ਸ਼ਰਮਾ \ ਇੰਦਰਜੀਤ ਕਮਲ \ kapil sharma \ कपिल शर्मा \ inderjeet kamal \ इन्द्रजीत कमल - Inderjeet Kamal

Latest

Tuesday, 16 September 2014

ਕਪਿਲ ਸ਼ਰਮਾ \ ਇੰਦਰਜੀਤ ਕਮਲ \ kapil sharma \ कपिल शर्मा \ inderjeet kamal \ इन्द्रजीत कमल

ਮੈਂ ਤੇ ਮੇਰਾ ਬੇਟਾ ਕੁਝ ਸਮਾਨ ਖਰੀਦਣ ਗਏ | ਅਸੀਂ ਆਪਣੇ ਸੁਭਾਹ ਮੁਤਾਬਕ ਗੱਲਬਾਤ ਵਿੱਚ ਮਜ਼ਾਕ ਕਰਕੇ ਹੱਸਦੇ ਰਹੇ ਤੇ ਸਾਡੀ ਗੱਲਬਾਤ ਦਾ ਦੁਕਾਨਦਾਰ ਵੀ ਮਜ਼ਾ ਲੈਂਦਾ ਰਿਹਾ | ਜਦੋਂ ਸਮਾਨ ਪੈਕ ਹੋ ਗਿਆ ਉਸੇ ਵੇਲੇ ਹੀ ਮੈਨੂੰ ਇੱਕ ਫੋਨ ਆ ਗਿਆ | ਮੈਂ ਫੋਨ ਸੁਣਨ ਵਿੱਚ ਰੁਝ ਗਿਆ | ਦੁਕਾਨਦਾਰ ਕਹਿੰਦਾ ਬਿੱਲ ਕਿਹਦੇ ਨਾਂ ਤੇ ਬਣਾਉਣਾ ਏ | ਮੈਂ ਆਪਣੇ ਲੜਕੇ ਨੂੰ ਇਸ਼ਾਰੇ ਨਾਲ ਕਿਹਾ ਕਿ ਆਪਣੇ ਨਾਂ ਬਨਵਾ ਲੈ | ਬੇਟੇ ਨੇ ਦੁਕਾਨਦਾਰ ਨੂੰ ਕਿਹਾ , " ਅੰਕਲ ਜੀ , Kapil Sharma ਦੇ ਨਾਂ ਬਣਾ ਦਿਓ | " ਅੱਗੋਂ ਦੁਕਾਨਦਾਰ ਚੁਟਕੀ ਲੈਂਦਾ ਹੋਇਆ ਕਹਿੰਦਾ ," ਜੌਨੀ ਲੀਵਰ ਦੇ ਨਾਂ ਨਾ ਬਣਾ ਦੇਵਾਂ ?"
ਸਾਡਾ ਦੋਹਾਂ ਦਾ ਹਾਸਾ ਨਿਕਲ ਗਿਆ | ਮੇਰੇ ਬੇਟੇ ਨੇ ਕਿਹਾ ," ਅੰਕਲ ਜੀ, ਮੇਰਾ ਨਾਂ ਕਪਿਲ ਸ਼ਰਮਾ ਹੀ ਹੈ | " ਦੁਕਾਨਦਾਰ ਢਿੱਲਾ ਜਿਹਾ ਪੈਕੇ ਕਹਿੰਦਾ ," ਮੈਂ ਸਮਝਿਆ Kapil sharma comedian ਬਾਰੇ ਕਹਿ ਰਹੇ ਹੋ | ਮੈਂ ਸੋਚਿਆ ਸ਼ਾਇਦ ਇਹ ਵੀ ਮਜ਼ਾਕ ਹੈ !"

मैं और मेरा बेटा कपिल शर्मा कुछ सामान खरीदने गए | हम अपने स्वभाव के मुताबिक बातचीत में हंसी मज़ाक करते रहे और दूकानदार भी हमारी बातचीत का मज़ा लेता रहा | जब सामान पैक हो गया तो मुझे कोई फोन आ गया | मैं फोन सुनने में मसरूफ हो गया | दूकानदार ने पूछा," बिल किसके नाम बनवाना है ?"
मैंने अपने बेटे कपिल शर्मा को इशारे से कहा कि वो बिल अपने नाम बनवा ले | बेटे ने दुकानदार को कहा ," अंकल जी , kapil sharma के नाम बना दो | "  आगे से दुकानदार चुटकी लेता हुआ कहने लगा," जॉनी लीवर के नाम का न बना दूं !!"
हमारी दोनों की हंसी निकल गई | मेरे बेटे  ने कहा ,"अंकल जी मेरा नाम कपिल शर्मा ही है |" दुकानदार ढीला सा होकर कहने लगा ," मैं समझा kapil sharma comedian के बारे में कह रहे हैं | मैनें सोचा शायद ये भी मज़ाक ही है |"

13 August 13 

1 comment: