ਕੱਚੇ ਕੇਲਿਆਂ ਦੇ chips \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਕੱਚੇ ਕੇਲਿਆਂ ਦੇ chips \ ਇੰਦਰਜੀਤ ਕਮਲ


ਅੱਜ ਮੇਰੀ ਛੋਟੀ ਲੜਕੀ ਨੇ ਕੱਚੇ ਕੇਲਿਆਂ ਦੇ chips ਬਨਾਏ, ਲੌਡੇ ਵੇਲੇ ਦੀ ਚਾਹ ਪੀਣ ਦਾ ਮਜ਼ਾ ਆ ਗਿਆ |ਕਰਾਰੇ ਕਰਾਰੇ ਮਸਾਲੇਦਾਰ chips | ਬਜ਼ਾਰੀ chips ਇਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ |
ਤਰੀਕਾ 
 ਕੇਲੇ ਲੈਕੇ ਛਿੱਲੋ ਤੇ ਉਹਦੇ ਬਰੀਕ ਬਰੀਕ ਟੁਕੜੇ ਕਰਕੇ ਇੱਕ ਭਾਂਡੇ ਵਿੱਚ ਹਲਦੀ ਤੇ ਲੂਣ ਮਿਲੇ ਪਾਣੀ ਵਿੱਚ ਡੁਬੋ ਦਿਓ | ਦਸ ਕੁ ਮਿੰਟ ਬਾਦ ਉਹਨਾਂ ਟੁਕੜਿਆਂ ਨੂੰ ਕਢ ਕੇ ਇੱਕ ਸੁਤੀ ਕੱਪੜੇ ਤੇ ਰੱਖ ਕੇ ਚੰਗੀ ਤਰ੍ਹਾਂ ਸੁਕਾ ਲਓ | ਹੁਣ ਇਹਨਾਂ ਨੂੰ ਤਲਨ ਵਾਸਤੇ ਇੱਕ ਬਰਤਨ ਵਿੱਚ ਤੇਲ ਪਾਕੇ ਗਰਮ ਕਰੋ ਤੇ ਕਰਾਰੇ ਹੋਣ ਤੱਕ ਤਲੋ | ਖਾਣ ਤੋਂ ਪਹਿਲਾਂ ਇਹਨਾਂ ਨੂੰ ਖੁੱਲ੍ਹੀ ਹਵਾ ਵਿੱਚ ਹੀ ਰੱਖ ਕੇ ਠੰਡੇ ਕਰ ਲਓ | ਅਗਰ ਕੁਝ ਸੰਭਾਲਣੇ ਹੋਣ ਤਾਂ ਹਵਾਬੰਦ ਡੱਬੇ ਵਿੱਚ ਰੱਖ ਲਓ | ਗਰਮ ਗਰਮ chips ਉੱਪਰ ਆਪਣੇ ਸਵਾਦ ਅਨੁਸਾਰ ਹੋਰ ਮਸਾਲੇ ਵੀ ਬੁਰਕ ਸਕਦੇ ਹੋ 

1 comment: