ਮੇਰਾ ਵਿਚਾਰ ਸੀ ਕਿ ਦੋਹਾਂ ਧਿਰਾਂ ਨੂੰ ਮਿਲ ਕੇ ਤੇ ਗੱਲਬਾਤ ਸੁਣ ਕੇ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ | ਪਰ ਜਦੋਂ ਇਹ ਸੰਭਵ ਨਾ ਹੋ ਸਕਿਆ ਤਾਂ ਮੈਂ ਆਪਣੇ ਆਪ ਨਾਲ ਸਲਾਹ ਕੀਤੀ ਤੇ ਇੱਕ ਨਤੀਜੇ ਤੇ ਪਹੁੰਚਿਆ | ਮੈਨੂੰ ਆਪਣੀ ਸਮਝ ਮੁਤਾਬਿਕ ਲੱਗਾ ਕਿ ਇਸ ਕੁੜੀ ਦੀ ਬੋਲਬਾਣੀ ਦੇ ਕਾਰਨ ਹੀ ਘਰ ਦਾ ਮਾਹੌਲ ਖਰਾਬ ਹੋਇਆ ਹੋਵੇਗਾ | ਮੈਂ ਉਸ ਕੁੜੀ ਨੂੰ ਸਲਾਹ ਦਿੱਤੀ ਕਿ ਉਹਨੂੰ 40 ਦਿਨ ਵਾਸਤੇ ਮੇਰੀ ਸਲਾਹ ਮੰਨਣੀ ਪਵੇਗੀ ਤੇ ਆਪਣੇ ਘਰਵਾਲੇ ਦੀ ਕਿਸੇ ਵੀ ਗੱਲ ਦਾ ਵਿਰੋਧ ਨਾ ਕਰੇ ਸਗੋਂ ਉਸਦੀ ਹਾਂ ਵਿੱਚ ਹਾਂ ਮਿਲਾਵੇ ਤੇ ਉਹਦੀ ਹਰ ਜਾਇਜ਼ ਗੱਲ ਮੰਨੇ | ਮੈਂ ਉਹਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੀ ਗੱਲਬਾਤ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਦਾ ਵੀ ਖਿਆਲ ਰੱਖੇ ਤੇ ਘੱਟੋਘੱਟ 40 ਆਪਣੀ ਸੱਸ ਨਾਲ ਵੀ ਨਜਦੀਕੀ ਤੇ ਪਿਆਰ ਬਣਾਕੇ ਰੱਖੇ | ਮੈਂ ਉਹਨਾਂ ਨੂੰ ਕਿਹਾ ਕਿ ਇਹ 40 ਦਿਨ ਦਾ ਪਰਹੇਜ਼ ਕਰਨ ਤੋਂ ਬਾਦ ਹੀ ਮੈਂ ਕੁਝ ਕਰ ਸਕਦਾ ਹਾਂ |
ਇਹ ਗੱਲ ਮੇਰੇ ਦਿਮਾਗ ਵਿੱਚੋਂ ਨਿਕਲ ਚੁੱਕੀ ਸੀ | ਦੋ ਦਿਨ ਪਹਿਲਾਂ ਅਚਾਨਕ ਉਸ ਲੜਕੀ ਦੀ ਮਾਂ ਆਪਣੇ ਘਰਵਾਲੇ ਨਾਲ ਆ ਗਈ | ਉਹਦੇ ਘਰਵਾਲੇ ਨੇ ਦੱਸਿਆ ਕਿ ਮੇਰਾ ਦੱਸਿਆ ਟੋਟਕਾ ਬਹੁਤ ਕਾਮਯਾਬ ਸਾਬਤ ਹੋਇਆ ਹੈ ਤੇ ਉਹਨਾਂ ਦਾ ਜਵਾਈ ਇੱਕ ਵਾਰ ਉਹਨਾਂ ਦੀ ਧੀ ਨੂੰ ਨਾਲ ਲੈਕੇ ਉਹਨਾਂ ਦੇ ਘਰ ਚੱਕਰ ਵੀ ਮਾਰ ਗਿਆ ਹੈ | ਹੁਣ ਨੂੰਹ ਸੱਸ ਦੀ ਵੀ ਆਪਸ ਵਿੱਚ ਕਾਫੀ ਹੱਦ ਤੱਕ ਬਣਨ ਲਗ ਪਈ ਹੈ |
ਹੁਣ ਮੈਂ ਉਹਨਾਂ ਨੂੰ ਸਪਸ਼ਟ ਦੱਸ ਦਿੱਤਾ ਕਿ ਉਹਨਾਂ ਦੀ ਧੀ ਦੇ ਘਰ ਅੰਦਰ ਅਣਬਣ ਦਾ ਕਾਰਣ ਜ਼ਿਆਦਾਤਰ ਉਹਨਾਂ ਦੀ ਧੀ ਦੀ ਬੋਲਬਾਣੀ ਹੀ ਸੀ ਜਿਸ ਨੂੰ ਮੈਂ ਉਹਨੂੰ ਕਾਬੂ ਰੱਖਣ ਲਈ ਕਿਹਾ ਸੀ | ਕੁੜੀ ਦੀ ਮਾਂ ਨੂੰ ਮੈਂ ਇਹ ਵੀ ਕਿਹਾ ਕਿ ਉਹ ਆਪਣੀ ਧੀ ਦੇ ਪਰਿਵਾਰਕ ਮਾਮਲਿਆਂ ਵਿੱਚ ਘੱਟ ਦਖਲ ਦੇਵੇ ਤੇ ਆਪਣੀ ਧੀ ਨੂੰ ਕਹੇ ਕਿ ਉਹ ਹਮੇਸ਼ਾ ਵਾਸਤੇ ਉਹ 40 ਦਿਨਾਂ ਵਾਲੇ ਸੁਭਾਅ ਵਾਲੀ ਔਰਤ ਬਣ ਕੇ ਰਹੇ |
ਉਹ ਮੇਰੀ ਗੱਲ ਨਾਲ ਸਹਿਮਤ ਹੋਕੇ ਚਲੇ ਗਏ | ਅੱਜ ਉਹ ਕੁੜੀ ਆਪਣੇ ਘਰਵਾਲੇ ਨਾਲ ਮੇਰੇ ਕਲੀਨਿਕ ਤੇ ਆਈ | ਦੋਵੇਂ ਬਹੁਤ ਖੁਸ਼ ਸਨ | ਦੋਹਾਂ ਤੋਂ ਕੁਝ ਵਾਦੇ ਲੈਕੇ ਉਹਨਾਂ ਨੂੰ ਭੇਜ ਦਿੱਤਾ
Well Done
ReplyDeletethanks
Delete