ਛੁਰਲੀ \ਇੰਦਰਜੀਤ ਕਮਲ - Inderjeet Kamal

Latest

Friday, 12 September 2014

ਛੁਰਲੀ \ਇੰਦਰਜੀਤ ਕਮਲ

ਅੱਜ ਦੀ ਛੁਰਲੀ ਤੇਜੇ ਦੇ ਨਾਂ
ਤੇਜਾ ਮੇਰੇ ਕੋਲੋਂ ਦਵਾਈ ਲੈਣ ਆਇਆ | ਮੈਂ ਸਾਰੀ ਗੱਲਬਾਤ ਪੁੱਛ ਕੇ ਦਸ ਪੁੜੀਆਂ ਬੰਨ੍ਹ ਦਿਤੀਆਂ ਤੇ ਕਿਹਾ ਕਿ ਇੱਕ ਪੁੜੀ ਸਵੇਰੇ ਤੇ ਇੱਕ ਸ਼ਾਮ ਨੂੰ ਖਾਣੀ ਏ |
ਤੇਜਾ ਕਹਿੰਦਾ ," ਗ ਗ ਗ ਗ ਗ ਗਰਮ ਪਾ ਪਾ ਪਾ ਪਾਣੀ ਨਾਲ ਕਿ ਠੰ ਠੰਠੰ ਠੰ ਠੰਡੇ ਨਾਲ |"
ਮੈਂ ਕਿਹਾ ," ਇਹਦੇ ਵਾਸਤੇ ਪਾਣੀ ਦੀ ਲੋੜ ਨਹੀਂ ਹੁੰਦੀ ਮਿੱਠੀ ਦਵਾਈ ਏ |"
ਤੇਜਾ ਕਹਿੰਦਾ ," ਇ ਇ ਇੱਕ ਪੁੜੀ ਸਵੇਰੇ ਇੱਕ ਸ਼ਾ ਸ਼ਾ ਸ਼ਾ ਸ਼ਾਮੀ ਖਾਣੀ ਏ ਨਾ ?"
ਮੈਂ ਕਿਹਾ , " ਬਿਲਕੁਲ | "
ਪੰਜ ਦਿਨ ਬਾਦ ਤੇਜਾ ਆਇਆ | ਮੈਂ ਹਾਲਚਾਲ ਪੁੱਛਿਆ |
ਕਹਿੰਦਾ ," ਫ ਫ ਫ ਫਰਕ ਤਾਂ ਬਹੁਤ ਪੈ ਗਿਆ ਏ ,ਪਰ ਦਵਾਈ ਹੋਰ ਕਿੰਨੇ ਕੁ ਦਿਨ ਖਾਣੀ ਪਉ ?"
ਮੈਂ ਕਿਹਾ ," ਇੱਕ ਮਹੀਨਾ ਤਾਂ ਲੱਗ ਹੀ ਜਾਉ |"
ਕਹਿੰਦਾ , " ਇਹ ਤਾਂ ਬੜਾ ਔਖਾ ਕੰਮ ਹੈ |"
ਮੈਂ ਕਿਹਾ ," ਇਹਦੇ ਵਿੱਚ ਔਖੇ ਵਾਲੀ ਕਿਹੜੀ ਗੱਲ ਏ ?"
ਕਹਿੰਦਾ , " ਡਾਕਟਰ ਸਾਹਬ ਜਿਹਨੂੰ ਖਾਣੀ ਪੈਂਦੀ ਏ ਉਹਨੂੰ ਹੀ ਪਤਾ ਲਗਦਾ ਏ | .... ਚਲੋ , ਇਸ ਵਾਰ ਪੁੜੀਆਂ ਵਾਲਾ ਕਾਗਜ਼ ਥੋੜਾ ਪਤਲਾ ਰੱਖਿਓ , ਸੰਘ ਚ ਹੀ ਫਸ ਜਾਂਦਾ ਏ |"

2 comments: