ਇਹਦੇ ਬਾਰੇ ਕੀ ਕਹੋਗੇ ? \ ਇੰਦਰਜੀਤ ਕਮਲ
ਮੇਰੇ ਇਕ ਨਵੇਂ ਬਣੇ ਜਾਣਕਾਰ ਦਾ ਦਸੰਬਰ ਦੇ ਮਹੀਨੇ ਰਾਤ ਡੇੜ ਵਜੇ ਦੇ ਕਰੀਬ ਫੋਨ ਆਇਆ
ਕਿ ਉਹਨੂੰ ਅਚਾਨਕ ਆਪਣੇ ਮਾਤਾ ਜੀ ਨੂੰ .......... ਹਸਪਤਾਲ ਦਾਖਲ ਕਰਵਾਉਣਾ ਪੈ ਗਿਆ ਹੈ
ਡਾਕਟਰ ਨੇ ਅਠਾਰਾਂ ਸੌ ਰੁਪਏ ਜਮਾ ਕਰਵਾਉਣ ਨੂੰ ਕਿਹਾ ਹੈ
ਉਹਨੇ ਮੈਨੂੰ ਮਦਦ ਕਰਨ ਲਈ ਕਿਹਾ
ਮੈਂ ਉਠ ਕੇ ਵੇਖਿਆ ਤਾਂ ਮੇਰੇ ਕੋਲ
ਤਿੰਨ ਕੁ ਹਜ਼ਾਰ ਰੁਪਏ ਨਕਦ ਸਨ
ਮੈਂ ਨਾਲਦੇ ਕਮਰੇ ਚੋ ਆਪਣੇ ਬੇਟੇ ਕਪਿਲ ਨੂੰ ਉਠਾਇਆ ਤੇ ਉਹਨੂੰ ਸਾਰੀ ਗੱਲ ਦਸੀ
ਅਸੀਂ ਪੂਰੀ ਠੰਡ ਵਿੱਚ ਚਾਰ ਪੰਜ ਕਿਲੋਮੀਟਰ ਮੋਟਰ ਸਾਇਕਲ ਚਲਾ ਕੇ ਰਾਤ ਨੂੰ ................ ਹਸਪਤਾਲ ਪਹੁੰਚੇ ਤੇ ਪੈਸੇ ਜਮਾ ਕਰਵਾ ਕੇ
ਬਾਕੀ ਪੈਸੇ ਉਹਨੂੰ ਨਕਦ ਦੇ ਕੇ ਘਰ ਵਾਪਿਸ ਆ ਗਏ #KamalDiKalam
ਦੋ ਦਿਨ ਬਾਦ ਉਸ ਦੇ ਮਾਤਾ ਜੀ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ
ਉਹ ਮੇਰੇ ਕੋਲ ਆਇਆ ਤੇ ਕਹਿਣ ਲਗਾ ਕਿ
ਇਕ ਤਾਰੀਖ ਨੂੰ ਉਹਨੂੰ ਤਨਖਾਹ ਮਿਲੇਗੀ ਤਾਂ ਪੈਸੇ ਮੋੜ ਦੇਵੇਗਾ
ਜਦੋਂ ਉਹ ਇਕ ਤਾਰੀਖ ਨੂੰ ਮੈਨੂੰ ਰੁਪਏ ਵਾਪਿਸ ਕਰਨ ਆਇਆ ਤਾਂ ਮੈਂ ਐਂਵੇਂ ਹੀ ਪੁਛ ਲਿਆ
.............. ਅਗਰ ਕਿਸੇ ਕਰਨ ਮੇਰਾ ਫੋਨ ਜਾਂ ਮੈਂ ਨਾ ਮਿਲਦਾ ਤੇ ਉਹ ਕਿ ਕਰਦਾ
ਉਹਦਾ ਜਵਾਬ ਬੜਾ ਸਾਫ਼ ਸੀ
" ਕਰਨਾ ਕਿ ਸੀ ਹਸਪਤਾਲ ਦੇ ਸਾਹਮਣੇ A .T .M . ਉਥੋਂ ਕਢਵਾ ਲੈਂਦਾ "
ਇਹਦੇ ਬਾਰੇ ਕੀ ਕਹੋਗੇ ?
No comments:
Post a Comment