ਜਦੋਂ ਸਾਡੇ ਡੇਰੇ ਤੇ ਵੀ ਚੜ੍ਹਾਵਾ ਚੜ੍ਹਿਆ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਜਦੋਂ ਸਾਡੇ ਡੇਰੇ ਤੇ ਵੀ ਚੜ੍ਹਾਵਾ ਚੜ੍ਹਿਆ \ ਇੰਦਰਜੀਤ ਕਮਲ


ਇੱਕ ਹੱਟਾ ਕੱਟਾ ਸੁੰਦਰ ਨੌਜਵਾਨ ਮੇਰੇ ਕਲੀਨਿਕ ਤੇ ਆਇਆ , ਉਸ ਵਕਤ ਉਹਦੇ ਚੇਹਰੇ ਤੇ ਮਾਯੂਸੀ ਸੀ | ਉਹਨੇ ਮੇਰੇ ਕੋਲ ਆਉਂਦਿਆਂ ਹੀ ਕਿਹਾ , " ਡਾਕਟਰ ਸਾਹਿਬ  , ਬਹੁਤ ਬਾਬਿਆਂ , ਤਾਂਤ੍ਰਿਕਾਂ ,ਓਝਿਆਂ ਤੋਂ ਝਾੜ ਫੂਕ ਕਰਵਾ ਚੁੱਕਾ ਹਾਂ , ਪਰ ਕੋਈ ਫਰਕ ਨਹੀਂ ਪਿਆ , ਹੁਣ ਕੁਝ ਦਿਨ ਪਹਿਲਾਂ ਹੀ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਤੇ ਚਲਾ ਆਇਆ |" ਮੈਂ ਉਹਨੂੰ ਕਿਹਾ ,
 " ਆਪਣੀ ਤਕਲੀਫ਼ ਜਰਾ ਖੁੱਲ੍ਹ ਕਰ ਦੱਸੋ |"
ਇਸ ਤੇ ਉਹ ਕਹਿਣ ਲੱਗਾ , 
" ਡਾਕਟਰ ਸਾਹਿਬ ਮੈਂ ਇੱਕ ਕੱਪੜੇ ਦਾ ਵਿਓਪਾਰੀ ਹਾਂ | ਵਿਓਪਾਰ ਦੇ ਸਿਲਸਲੇ ਵਿੱਚ ਮੈਨੂੰ ਅਕਸਰ ਮੁੰਬਈ ਜਾਣਾ ਪੈਂਦਾ ਏ | ਮੈਂ ਕਈ ਸਾਲ ਤੋਂ ਉੱਥੇ ਜਾ ਰਿਹਾ ਹਾਂ ਤੇ ਖਾਲੀ ਵਕਤ ਵਿੱਚ ਕਿਸੇ ਕਾਲ ਗਰਲ ਨੂੰ ਲੈਕੇ ਮੌਜ ਮਸਤੀ ਕਰਨ ਚਲਾ ਜਾਂਦਾ  ਹਾਂ | ਕੁਝ ਮਹੀਨੇਂ ਪਹਿਲਾਂ ਕਿਸੇ ਨੇ ਮੇਰੇ ਕੋਲ ਇੱਕ ਇਹੋ ਜਿਹੀ ਕਾਲ ਗਰਲ ਭੇਜੀ ਜਿਹਦੇ ਨਾਲ ਰਹਿਕੇ ਮੈਨੂੰ ਬਹੁਤ ਵਧੀਆ ਲੱਗਾ |ਦੂਜੀ ਵਾਰ ਵੀ ਮੈਂ ਉਸੇ ਕੁੜੀ ਦੀ ਮੰਗ ਕੀਤੀ ਤਾਂ ਉਹਨੇ ਆਪਣੀ ਕੀਮਤ ਵਧਾ ਦਿੱਤੀ | ਕੁਝ ਕੀਮਤ ਵਧ ਜਾਣ ਕਰਕੇ ਮੇਰੇ ਤੇ ਕੋਈ ਖਾਸ ਅਸਰ ਨਹੀਂ ਹੋਇਆ |ਇਸ ਵਾਰ ਉਸ ਕੁੜੀ ਦਾ ਵਿਹਾਰ ਹੋਰ ਵੀ ਚੰਗਾ ਸੀ |ਮੈਂ ਖੁਸ਼ ਹੋਕੇ ਆਪਣੇ ਮੁਕਾਮ ਤੇ ਵਾਪਸ ਆ ਗਿਆ |"         " ਤੀਸਰੀ ਵਾਰ ਵੀ ਮੈਂ ਉਸੇ ਕੁੜੀ ਦੀ ਮੰਗ ਕੀਤੀ , ਤੇ ਮੈਂ ਉਹਦੇ ਵਾਸਤੇ ਇੱਕ ਸੋਨੇ ਦਾ ਗਹਿਣਾ ਵੀ ਬਣਾਕੇ  ਲੈਕੇ ਗਿਆ ਸੀ , ਉਹ ਵੀ ਉਸ ਨੇ ਰੱਖ ਲਿਆ | ਅਗਲੀ ਵਾਰ ਜਦ ਮੈਂ ਮੁੰਬਈ ਗਿਆ ਤਾਂ ਉਹਨੇ ਮੇਰੇ ਕੋਲ ਆਉਣ ਤੋਂ ਮਨ੍ਹਾਂ ਕਰ ਦਿੱਤਾ | ਮੇਰੇ ਬਹੁਤ ਜੋਰ ਦੇਣ ਤੇ ਉਹਨੇ ਆਪਣੀ ਕੀਮਤ ਇੰਨੀ ਵਧਾ ਦਿੱਤੀ ਕਿ ਉਹ ਦੇਣੀ ਮੇਰੇ ਵੱਸ ਤੋਂ ਬਾਹਰ ਸੀ |" ਇਹ ਕਹਿਕੇ ਉਸ ਬੰਦੇ ਨੇ ਆਪਣੀ ਕਮੀਜ਼ ਉਤਾਰਨੀ ਸ਼ੁਰੂ ਕਰ ਦਿੱਤੀ |            ਮੈਂ ਵੇਖਿਆ ਉਹਦੇ ਸਰੀਰ ਤੇ ਸੜਣ ਦੇ ਛੋਟੇ ਛੋਟੇ ਗੋਲ ਗੋਲ ਬਹੁਤ ਸਾਰੇ ਨਿਸ਼ਾਨ ਸਨ | ਉਹਨੇ ਦੱਸਿਆ ਕਿ ਉਹ ਸਿਗਰਟ ਜਲਾ ਕੇ ਕਦੇ ਆਪਣੀ ਛਾਤੀ ,ਕਦੇ ਬਾਂਹ ਤੇ ਲਗਾ ਲੈਂਦਾ ਸੀ , ਇਸ ਤਰ੍ਹਾਂ ਹਰ ਕਸ਼ ਖਿਚਣ ਤੋਂ ਬਾਦ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਸਿਗਰਟ ਨਾਲ ਦਾਗ ਦਿੰਦਾ ਸੀ     " ਡਾਕਟਰ ਸਾਹਬ ਮੈਨੂੰ ਸਮਝ ਨਹੀਂ ਆ ਰਿਹਾ  ਕਿ ਮੈ ਉਹਨੂੰ ਮਿਲਣ ਨੂੰ ਇੰਨਾ ਕਿਓਂ ਤੜਫ ਰਿਹਾ ਹਾਂ ? ਕੀ ਉਹਨੇ ਮੇਰੇ ਉੱਪਰ ਕਿਸੇ ਤੋਂ ਕੁਝ ਕਰਵਾ ਦਿੱਤਾ ਹੈ ਜਾਂ ਉਹਨੇ ਮੈਨੂੰ ਕੁਝ ਖਵਾ ਪਿਆ ਦਿੱਤਾ ਹੈ ? ਅੱਜ ਮੇਰੀ ਹਾਲਤ ਇਹ ਹੋ ਗਈ ਹੈ ਕਿ ਮੈਂ ਆਪਣਾ  ਕੋਈ ਵੀ ਕੰਮ ਢੰਗ ਨਾਲ ਨਹੀਂ ਕਰ ਰਿਹਾ | ਦਿਮਾਗ ਚੋਂ ਉਹਦਾ ਖਿਆਲ ਨਿਕਲਦਾ ਹੀ ਨਹੀਂ | ਮੈਂ ਕਈ ਬਾਬੇ ,ਤਾੰਤ੍ਰਿਕਾਂ ਨੂੰ ਵਿਖਾਇਆ , ਕਈਆਂ ਨੇ ਤਾਵੀਜ਼ ਵਗੈਰਾ ਵੀ ਦਿੱਤੇ , ਪਰ ਕਿਸੇ ਨਾਲ ਕੁਝ ਨਹੀਂ ਹੋਇਆ | ਅਖੀਰ ਮੇਰੀ ਐਸੀ ਹਾਲਤ ਕਿਓਂ ਹੋ ਗਈ ਹੈ ?"     ਮੈਂ ਉਹਨੂੰ ਬਿਲਕੁਲ ਸਾਦੀ ਭਾਸ਼ਾ ਵਿੱਚ ਸਮਝਾਇਆ ਕਿ ਉਸ ਕੁੜੀ ਨੇ ਆਪਣੇ ਹਾਵਭਾਵ ਤੇ ਵਿਹਾਰ ਨਾਲ ਬਹੁਤ ਜਿਆਦਾ ਮੋਹਿਤ ਕਰ ਦਿੱਤਾ ਹੈ ਜਿਸ ਕਾਰਨ ਉਹਨੂੰ ਉਸ ਕੁੜੀ ਨਾਲ ਲਗਾਵ ਹੋ ਗਿਆ ਹੈ , ਇਸੇ ਦਾ ਫਾਇਦਾ ਉਠਾ ਕੇ ਉਹ ਉਹਨੂੰ ਬਲੈਕਮੇਲ ਕਰ ਰਹੀ ਹੈ , ਤੇ ਜਦੋਂ ਗੱਲ ਵੱਸ ਤੋਂ ਬਾਹਰ ਹੋ ਗਈ ਤਾਂ ਉਹ ਨਿਰਾਸ਼ਾ ਦੇ ਕਾਰਨ ਘੋਰ ਉਦਾਸੀ ਵਿੱਚ ਪਹੁੰਚ ਗਿਆ | ਬਾਕੀ ਜਾਦੂ ਟੂਣਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜੋ ਕਿਸੇ ਦਾ ਕੁਝ ਵਿਗਾੜ ਸਕੇ | ਉਸ ਕੁੜੀ ਨੇ ਅੱਜ ਉਹਨੂੰ ਫਸਾਇਆ ਹੈ ਤੇ ਕੱਲ੍ਹ ਕਿਸੇ ਹੋਰ ਨੂੰ ਫਸਾਉਂਦੀ ਰਹਿੰਦੀ ਹੈ | ਉਹਨੇ ਤਾਂ ਇਹ ਆਪਣਾ ਕਾਰੋਬਾਰ ਬਣਾਇਆ ਹੈ ਤੇ ਇਹੋ ਜਿਹੇ ਲੋਕਾਂ ਨੂੰ ਉੱਲੂ ਬਣਾ ਕੇ ਲੁੱਟਦੀ ਰਹਿੰਦੀ ਏ |    ਉਹਨੇ ਇਹ ਵੀ ਦੱਸਿਆ ਕਿ ਹੁਣ ਤਾਂ ਉਹਦਾ ਇਹ ਹਾਲ ਹੋ ਗਿਆ ਹੈ ਕਿ ਉਹ ਲੋਕਾਂ ਵਿੱਚ ਜਾਣਾ ਵੀ ਪਸੰਦ ਨਹੀਂ ਕਰਦਾ | ਉਹਨੂੰ ਇੱਕਲਾਪਣ ਪਸੰਦ ਹੈ ਪਰ ਇੱਕਲੇਪਣ ਵਿੱਚ ਵੀ ਉਹ ਆਪਣੇ ਆਪ ਨੂੰ ਸਿਗਰਟਾਂ ਨਾਲ ਫੂਕਦਾ ਰਹਿੰਦਾ ਹੈ | ਉਹਨੇ ਆਪਣੇ ਬਾਰੇ ਹੋਰ ਵੀ ਬਹੁਤ ਕੁਝ ਦੱਸਿਆ |        ਮੈਂ ਉਹਨੂੰ ਅੰਦਰ ਬੈਂਚ ਤੇ ਲੇਟਣ ਲਈ ਕਿਹਾ , ਉਹਦੇ ਲੇਟਣ ਤੋਂ ਬਾਦ ਮੈਂ ਸੰਮੋਹਨ ਦੀ ਕਿਰਿਆ ਸ਼ੁਰੂ ਕਰ ਦਿੱਤੀ | ਮੇਰੀ ਕੀਤੀ ਹੋਈ ਲੰਮੀ ਚੌੜੀ ਗੱਲ ਦਾ ਹੀ ਪ੍ਰਭਾਵ ਸੀ ਕਿ ਉਹ ਮੇਰੇ ਥੋੜੇ ਜਿਹੇ ਆਦੇਸ਼ ਦੇਣ ਨਾਲ ਹੀ ਸੰਮੋਹਨ ਅਵਸਥਾ ਦੀ ਸਥਿਤੀ ਵਿੱਚ ਪਹੁੰਚ ਗਿਆ | ਮੈਂ ਉਹਨੂੰ ਗੂੜੀ ਸੰਮੋਹਨ ਅਵਸਥਾ ਵਿੱਚ ਲਿਜਾਣ ਤੋਂ ਬਾਦ ਉਹਨੂੰ ਕੁਝ ਅਜਿਹੇ ਆਦੇਸ਼ ਦਿੱਤੇ ਜਿਹਨਾਂ ਨਾਲ ਉਹਦੇ ਮਨ ਵਿੱਚ ਉਸ ਕੁੜੀ ਪ੍ਰਤੀ ਨਫਰਤ ਪੈਦਾ ਹੋ ਜਾਵੇ | ਉਹਨੂੰ ਮੈਂ ਸੰਮੋਹਨ ਅਵਸਥਾ ਵਿੱਚ ਹੀ ਉਹ ਕੁੜੀ ਅਪਮਾਨਜਨਕ  ਹਾਲਤ ਵਿੱਚ ਵਿਖਾ ਦਿੱਤੀ ਤੇ ਉਹਨੂੰ ਨੀਂਦ ਤੋਂ ਜਗਾਕੇ ਕੁਝ ਗੱਲਬਾਤ ਹੋਰ ਕਰਕੇ ਅਗਲੇ ਹਫਤੇ ਆਉਣ ਲਈ ਕਿਹਾ      ਅਗਲੇ ਹਫਤੇ ਉਹ ਆਇਆ ਤਾਂ ਚਿਹਰੇ ਤੇ ਖੁਸ਼ੀ ਸੀ ,ਇਸ ਵਾਰ ਉਹਨੇ ਆਪਣਾ ਸਰੀਰ ਸਿਗਰਟਾਂ ਨਾਲ ਬਿਲਕੁਲ ਨਹੀਂ ਸਾੜਿਆ ਸੀ ,ਪਰ ਕੁਝ ਉਦਾਸੀ ਬਾਕੀ ਸੀ | ਮੈਂ ਉਹਨੂੰ ਫਿਰ ਸੰਮੋਹਿਤ ਕਰਕੇ ਕੁਝ ਜਰੂਰੀ ਆਦੇਸ਼ ਦਿੱਤੇ  ਅਤੇ ਭੇਜ ਦਿੱਤਾ |            ਤੀਸਰੇ  ਹਫਤੇ  ਉਹ ਮੇਰੇ ਕਲੀਨਿਕ ਦੇ ਅੰਦਰ ਆਇਆ ਤਾਂ ਉਹਦੇ ਹੱਥ ਵਿੱਚ ਦੋ ਪੈਕਟ  ਸਨ | ਇਹ ਦੋਵੇਂ ਪੈਕੱਟ ਉਹਨੇ ਮੇਰੇ ਅੱਗੇ ਰੱਖ ਦਿੱਤੇ | ਮੈਂ ਪੁੱਛਿਆ , " ਇਹ ਕੀ ਹੈ  ?"ਉਹਨੇ ਇੱਕ ਡੱਬਾ ਫੜ ਕੇ ਕਿਹਾ ,"ਇਹ ਤੁਹਾਡੇ ਬੱਚਿਆਂ ਵਾਸਤੇ ਹੈ " ਫਿਰ ਦੂਜਾ ਪੈਕਟ ਫੜਕੇ ਕਹਿਣ ਲੱਗਾ ,"ਇਹ ਤੁਹਾਡੇ ਵਾਸਤੇ ਹੈ "ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਹਨੇ ਉਹ ਪੈਕਟ ਲੈਣ ਲਈ ਮਜਬੂਰ ਕਰ ਦਿੱਤਾ ਫਿਰ ਉਹਨੇ ਇੱਕ ਸਵਾਲ ਕਰ ਦਿੱਤਾ ,"ਕੁਝ ਬਾਬਿਆਂ ਨੇ ਮੇਰੇ ਸਰੀਰ ਚੋਂ ਤਾਵੀਜ਼ ਵੀ ਕਢੇ ਸਨ ? ਇਹਦੇ ਵਿੱਚ ਕੁਝ ਨਾ ਕੁਝ ਤਾਂ ਹੋਵੇਗਾ ਹੀ !!"      ਮੈਂ ਕਿਹਾ ,'ਇਹਨਾਂ ਬਾਬਿਆਂ ਤਾਂਤ੍ਰਿਕਾਂ ਕੋਲ ਕੁਝ ਵੀ ਨਹੀਂ ਹੁੰਦਾ , ਬੱਸ ਸਾਡੀ ਕਮਜ਼ੋਰ ਮਾਨਸਿਕਤਾ ਵੇਖਕੇ  ਕੇ ਹੱਥ ਦੀ ਸਫਾਈ ਦੀਆਂ ਕੁਝ ਚਲਾਕੀਆਂ ਵਿਖਾਕੇ ਲੋਕਾਂ ਨੂੰ ਮੂਰਖ ਬਣਾਕੇ ਲੁੱਟਦੇ ਹਨ "ਇਸ ਤੋਂ ਬਾਦ ਮੈਂ ਉਸ ਮਰੀਜ਼ ਨੂੰ ਕੁਝ ਹੱਥ ਦੀਆਂ ਚਲਾਕੀਆਂ ਵਿਖਾਈਆਂ ਜਿਹਨਾਂ ਨੂੰ ਵੇਖਕੇ ਉਹ ਬਹੁਤ ਹੈਰਾਨ ਹੋਇਆ | ਉਹਨੇ ਮੈਨੂੰ ਕਿਹਾ ਕਿ ਅਗਰ ਇਹੋ ਚਲਾਕੀਆਂ ਮੈਂ ਇੱਕ ਬਾਬਾ ਬਣਕੇ ਕਰਾਂ ਤੇ ਮੈਂ ਲੋਕਾਂ ਤੋਂ ਪੂਜਾ  ਵੀ ਕਰਵਾ ਸਕਦਾ ਹਾਂ | 

November 30, 2013 at 6:01pm

2 comments: