ਮੇਰੇ ਕਲੀਨਿਕ ਦੇ ਸਾਹਮਣੇ ਇੱਕ ਬਹੁਤ ਵੱਡੀ ਲਗਜ਼ਰੀ ਕਾਰ ਰੁਕੀ ਉਹਦੇ ਵਿੱਚੋਂ ਇੱਕ ਖੂਬਸੂਰਤ ਬਜੁਰਗ ਔਰਤ ਤੇ ਉਹਦੇ ਨਾਲ ਇੱਕ ਨੌ ਜਵਾਨ ਮੁੰਡਾ ਤੇ ਇੱਕ ਕੁੜੀ ਸੀ ,ਕੁੜੀ ਦਾ ਡੌਰਭੌਰਾ ਚਿਹਰਾ ਵੇਖ ਕੇ ਮੈਨੂੰ ਸਮਝਣ ਚ ਦੇਰ ਨਾ ਲੱਗੀ ਕਿ ਮਰੀਜ਼ ਇਹ ਕੁੜੀ ਹੀ ਹੈ
ਉਹਨਾਂ ਆਉਂਦਿਆਂ ਹੀ ਦੱਸਿਆ ਕਿ ਕੁੜੀ ਦੀ ਯਾਦ ਸ਼ਕਤੀ ਚਲੀ ਗਈ ਹੈ . ਇਹਨੂੰ ਤਿੰਨ ਦਿਨ ਮੋਹਾਲੀ ਦੇ ਇੱਕ ਨਾਮੀ ਹਸਪਤਾਲ ਵਿੱਚ ਰੱਖਿਆ ਸਾਰੇ ਟੈਸਟ ਹੋਏ ਪਰ ਕੋਈ ਵੀ ਨੁਕਸ ਨਹੀਂ ਨਿਕਲਿਆ ਡੇੜ ਲੱਖ ਰੂਪਏ ਦਾ ਭੁਗਤਾਨ ਕਰ ਕੇ ਆ ਗਏ
ਨਾ ਇਹਨੂੰ ਭੁੱਖ ਲਗਦੀ ਹੈ ਤੇ ਨਾ ਹੀ ਨੀਂਦ ਆਉਂਦੀ ਹੈ
ਹੁਣ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਤੇ ਸੋਚਿਆ ਇਥੇ ਵੀ ਹੋ ਆਉਂਦੇ ਹਾਂ
ਮੈਂ ਉਹਨਾ ਤੋਂ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਉਸ ਮਰੀਜ਼ ਦੇ ਸੰਬੰਧ ਵਿੱਚ ਹਾਸਿਲ ਕੀਤੀ ਤੇ ਕੁੜੀ ਨੂੰ ਪੁੱਛਿਆ ' ਤੇਰਾ ਨਾਂ ਕੀ ਏ ?'
ਕਹਿੰਦੀ " ਨਾਂ ! ਮੇਰਾ ਨਾਂ ? ਮੇਰਾ ਨਾਂ ਵੀ ਹੈ ? '
ਮੈਂ ਪੁੱਛਿਆ " ਕਿਹੜੇ ਕਾਲਜ ਵਿੱਚ ਪੜ੍ਹਦੀ ਏਂ ?"
' ਮੈਂ ਪੜ੍ਹਦੀ ਵੀ ਹਾਂ ?' ਉਹਦੇ ਹਰ ਜਵਾਬ ਵਿੱਚ ਸਵਾਲ ਸੀ
ਫਿਰ ਮੈਂ ਉਹਨੂੰ ਬੈਂਚ ਤੇ ਲੰਮੇ ਪੈਣ ਨੂੰ ਕਿਹਾ ਤਾਂਕਿ ਉਸਨੂੰ ਸੰਮੋਹਿਤ ਕਰਕੇ ਅਸਲ ਕਾਰਣ ਤੱਕ ਪਹੁੰਚ ਸਕਾਂ
ਉਹਨੂੰ ਸੰਮੋਹਿਤ ਕਰਨ ਤੋਂ ਬਾਦ ਮੈਂ ਪੁੱਛਿਆ " ਕੁਝ ਨਜਰ ਆ ਰਿਹਾ ਹੈ ? "
ਉਹਦਾ ਜਵਾਬ ਸੀ "ਸੱਤ ਘੋੜੇ ਨਜਰ ਆ ਰਹੇ ਨੇ , ਸੁਨਹਿਰੀ ਘੋੜੇ ਤੇ ਬੈਠਕੇ ਮੈਂ ਇੰਗਲੈਂਡ ਜਾਵਾਂਗੀ "
ਮੈਂ ਉਹਨੂੰ ਥੋੜੀ ਹੋਰ ਗਹਿਰੀ ਨੀਂਦ ਵਿੱਚ ਲਿਜਾਕੇ ਕੁਝ ਸਵਾਲ ਕੀਤੇ ਜਿਹਨਾਂ ਦੇ ਜਵਾਬ ਉਹਨੇ ਸਹੀ ਸਹੀ ਦਿੱਤੇ
ਮੈਂ ਉਹਨੂੰ ਭੁੱਖ ਪਿਆਸ ਤੇ ਨੀਂਦ ਬਿਲਕੁਲ ਠੀਕ ਹੋ ਜਾਣਦੇ ਤੇ ਕਈ ਹੋਰ ਜਰੂਰੀ ਆਦੇਸ਼ ਦਿੱਤੇ ਤੇ ਨੀਂਦ ਤੋਂ ਜਗਾ ਦਿੱਤਾ
ਹੁਣ ਉਹ ਫਿਰ ਮੇਰੇ ਕੋਲ ਹੀ ਕੁਰਸੀ ਤੇ ਬੈਠੀ ਸੀ
ਮੈਂ ਫਿਰ ਸਵਾਲ ਕੀਤਾ , "ਤੇਰਾ ਨਾਂ ਕੀ ਹੈ ?"
ਹੁਣ ਉਹਦਾ ਲਹਿਜਾ ਸੋਚਣ ਵਾਲਾ ਸੀ , ਮੈਂ ਕਿਹਾ ਪਿਛਲੇ ਦਿਨੀਂ ਸਰਕਾਰ ਨੇ ਸਾਡੀ ਕਰੰਸੀ ਦਾ ਇੱਕ ਸਿੱਕਾ ਬੰਦ ਕੀਤਾ ਹੈ , ਉਹ ਕਿਹੜਾ ਹੈ ?"
ਕਹਿੰਦੀ " ਪੰਝੀ ਪੈਸੇ " ਤਾਂ ਮੈਂ ਕਿਹਾ ," ਉਹਨੂੰ ਕੁਝ ਹੋਰ ਵੀ ਕਹਿੰਦੇ ਨੇ "
ਕਹਿੰਦੀ, " ਚਵਾਨੀ "
ਮੈਂ ਝੱਟ ਹੀ ਫਿਰ ਸਵਾਲ ਕਰ ਦਿੱਤਾ," ਤੇਰਾ ਨਾਂ ਕੀ ਹੈ ?"
ਉਹ ਵੀ ਝੱਟ ਹੀ ਬੋਲੀ ," ਸ਼ਿਵਾਨੀ "
"ਕਿਹੜੇ ਕਾਲਜ ਵਿੱਚ ਪੜ੍ਹਦੀ ਏਂ ?" ਮੈਂ ਇੱਕ ਹੋਰ ਸਵਾਲ ਦਾਗ ਦਿੱਤਾ
"ਬਿਲਾਸਪੁਰ , ਸ਼ਾਇਦ ਗਣਪਤੀ ਕਾਲਜ !!!"
ਮੈਂ ਕਿਹਾ " ਹੈ ਤਾਂ ਉਹ ਵੀ ਗਣੇਸ਼ ਦੇ ਨਾਂ ਤੇ ਹੀ , ਪਰ ਸਿਧੀ ਗੱਲ ਕਰ "
ਉਹ ਬੜੀ ਖੁਸ਼ ਹੋਕੇ ਬੋਲੀ " ਹਾਂ ਹਾਂ ਸਿਧੀ ਵਿਨਾਇਕ "
ਮੈਂ ਉਹਨਾਂ ਨੂੰ ਕੁਝ ਆਦੇਸ਼ ਤੇ ਦਵਾਈ ਦੇਕੇ ਭੇਜ ਦਿੱਤਾ ਤੇ ਤਿੰਨ ਦਿਨ ਬਾਦ ਆਉਣ ਲਈ ਕਿਹਾ
ਅਗਲੇ ਦਿਨ ਕਲੀਨਿਕ ਖੁਲ੍ਹਦਿਆਂ ਹੀ ਉਹ ਕਾਰ ਫਿਰ ਮੇਰੇ ਕਲੀਨਿਕ ਦੇ ਬਾਹਰ ਆ ਪਹੁੰਚੀ
ਉਹ ਤਿੰਨੇ ਮੇਰੇ ਸਾਹਮਣੇ ਖੜੇ ਸਨ , ਪਰ ਕੁੜੀ ਦੇ ਚਿਹਰੇ ਤੇ ਅਲਗ ਹੀ ਰੌਨਕ ਸੀ
ਮੈਂ ਆਉਣ ਦਾ ਕਾਰਨ ਪੁੱਛਿਆ ਤਾਂ ਕੁੜੀ ਦੀ ਦਾਦੀ ਨੇ ਕਿਹਾ ਕਿ ਇਹ ਸਾਰੀ ਰਾਤ ਬਿਨ੍ਹਾਂ ਅੰਗਰੇਜ਼ੀ ਦਵਾਈ ਤੋਂ ਬਹੁਤ ਗੁੜੀ ਨੀਂਦ ਸੁੱਤੀ ਰਹੀ ਤੇ ਸਵੇਰੇ ਨਾਸ਼ਤਾ ਵੀ ਰੱਜਕੇ ਕੀਤਾ
ਜਦੋਂ ਅਸੀਂ ਇਹਨੂੰ ਕੱਲ੍ਹ ਤੁਹਾਡੇ ਵੱਲੋਂ ਕੀਤੇ ਇਲਾਜ ਦਾ ਜ਼ਿਕਰ ਕੀਤਾ ਤਾਂ ਇਹਨੇ ਤੁਹਾਨੂੰ ਮਿਲਣ ਦੀ ਜਿਦ ਕਰ ਲਈ ਤੇ ਸਾਨੂੰ ਆਉਣਾ ਪਿਆ
ਹੁਣ ਉਹ ਕੁੜੀ ਮੇਰੇ ਕੋਲ ਬੈਠੀ ਮੈਨੂੰ ਪੁੱਛ ਰਹੀ ਸੀ "ਅੰਕਲ ਮੈਂ ਸਚਮੁਚ ਤੁਹਾਡੇ ਕੋਲ ਆਈ ਸਾਂ ?
ਮੈਂ ਵੀ ਜੇਤੂ ਲਹਿਜੇ ਵਿੱਚ ਮੁਸਕਰਾਕੇ ਹਾਂ ਵਿੱਚ ਸਿਰ ਹਿਲਾ ਦਿੱਤਾ
ਉਹਨੇ ਮੇਰੇ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਆਪਣੇ ਦੁੱਖ ਫੋਲੇ
ਮੈਂ ਗੱਲਾਂ ਗੱਲਾਂ ਉਹਦੀ ਮਾਨਸਿਕਤਾ ਮਜਬੂਤ ਕਰਨ ਦੇ ਕਈ ਟੋਟਕੇ ਦੱਸ ਦਿੱਤੇ
ਕੁਝ ਦਿਨਾ ਦੇ ਇਲਾਜ ਤੋਂ ਬਾਦ ਹੁਣ ਉਹ ਬਿਲਕੁਲ ਠੀਕ ਹੈ

No comments:
Post a Comment