ਜੋੜਾਂ ਦੇ ਦਰਦ ਅਤੇ ਕਬਜ਼ ਦਾ ਇਲਾਜ \ ਇੰਦਰਜੀਤ ਕਮਲ - Inderjeet Kamal

Latest

Wednesday, 7 November 2018

ਜੋੜਾਂ ਦੇ ਦਰਦ ਅਤੇ ਕਬਜ਼ ਦਾ ਇਲਾਜ \ ਇੰਦਰਜੀਤ ਕਮਲ

                                                                     ਅਰਿੰਡ ਦੇ ਫਲ
                                                                     arandi ke fal
                                                                     ਅਰਿੰਡ ਦੇ ਪੌਦੇ
                                                                          ਅਰਿੰਡ  ਦੇ ਪੌਦੇ
ਸਾਡੇ ਆਸਪਾਸ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਹਨ ,ਜਿਹਨਾਂ ਨੂੰ ਜਾਣਕਾਰੀ ਦੀ ਕਮੀ ਕਾਰਨ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਉਹਨਾਂ ਦਾ ਫਾਇਦਾ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਾਂ | #KamalDiKalam 
ਸ਼ਾਇਦ ਹੀ ਕੋਈ ਪਿੰਡ ਜਾਂ ਸ਼ਹਿਰ ਅਜਿਹਾ ਹੋਵੇ ਜਿਥੇ ਸਾਨੂੰ ਖਾਲੀ ਥਾਂ ਉੱਤੇ ਅਰਿੰਡ ਦੇ ਪੌਦੇ ਉੱਗੇ ਨਾ ਮਿਲਦੇ ਹੋਣ , ਪਰ ਉਹਨਾਂ ਦੇ ਗੁਣਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਵਾਧੂ ਝਾੜੀਆਂ ਹੀ ਸਮਝ ਛੱਡਦੇ ਹਾਂ |
ਤੁਸੀਂ ਅਕਸਰ ਵੇਖਿਆ ਹੋਏਗਾ ਕਿ ਜਦੋਂ ਕਿਸੇ ਦੀ ਕਬਜ਼ ਨਾ ਟੁੱਟਦੀ ਹੋਵੇ ਤਾਂ ਡਾਕਟਰ ਉਹਨੂੰ Castor Oil ਦਾ ਇੱਕ ਚਿਮਚਾ ਦੁੱਧ ਜਾਂ ਫਲਾਂ ਦੇ ਰਸ ਵਿੱਚ ਪਾਕੇ ਪੀਣ ਦੀ ਸਲਾਹ ਦਿੰਦੇ ਹਨ ਅਤੇ ਇਹਦੇ ਨਾਲ ਕਬਜ਼ ਦੇ ਮਰੀਜ਼ ਨੂੰ ਰਾਹਤ ਮਿਲਦੀ ਹੈ | ਇਸੇ ਤਰ੍ਹਾਂ ਹੀ ਜੋੜਾਂ ਦੇ ਦਰਦ ਦੇ ਮਰੀਜ਼ ਅਤੇ ਖੁਸ਼ਕ ਚਮੜੀ ਵਾਲਿਆਂ ਨੂੰ ਵੀ Castor Oil ਦੀ ਮਾਲਿਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂਕਿ ਰੋਗੀ ਨੂੰ ਰਾਹਤ ਮਿਲ ਸਕੇ |
ਅੱਜ ਸਿਰਫ ਅਰਿੰਡ ਦੇ ਬੀਜਾਂ ਨਾਲ ਮੁਫ਼ਤ ਵਿੱਚ ਹੀ ਕੁਝ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੀ ਗੱਲ ਕਰਦੇ ਹਾਂ | ਜੋੜਾਂ ਦੇ ਦਰਦ ,ਕਬਜ਼ ,ਪੇਟ 'ਚ ਕੀੜੇ , ਚਮੜੀ ਦੀ ਖੁਸ਼ਕੀ ਅਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਬਹੁਤ ਹੀ ਆਸਾਨ ਅਤੇ ਮੁਫ਼ਤ ਦਾ ਨੁਸਖਾ ਹੈ ,ਜਿਹਨੂੰ ਗਠੀਏ ਦੇ ਰੋਗੀ ਵੀ ਆਪਣਾ ਕੇ ਰਾਹਤ ਪਾ ਸਕਦੇ ਹਨ !
ਅਰਿੰਡ ਦੇ ਫਲ ਗੋਲਗੋਲ ਹੁੰਦੇ ਹਨ ਜਿਹਨਾਂ ਉੱਪਰ ਕੰਡਿਆਂ ਵਰਗੇ ਨਰਮ ਨਰਮ ਤੀਲੇ ਜਿਹੇ ਹੁੰਦੇ ਹਨ ! ਇਹਨਾਂ ਫਲਾਂ ਦਾ ਸਵਾਦ ਉੱਤੋਂ ਤਾਂ ਕਸੈਲਾ ਹੀ ਹੁੰਦਾ ਹੈ , ਪਰ ਇਹਦੇ ਅੰਦਰੋਂ ਨਿਕਲੀ ਸਫੇਦ ਅਤੇ ਨਰਮ ਗਿਰੀ ਸਵਾਦ ਅਤੇ ਸਾਡੀ ਤੰਦਰੁਸਤੀ ਲਈ ਲਾਹੇਵੰਦ ਹੁੰਦੀ ਹੈ |
ਵਰਤੋਂ : ਅਰਿੰਡ ਦੇ ਫਲ ਨੂੰ ਤੋੜਣ 'ਤੇ ਵਿੱਚੋਂ ਬੀਜ ਨਿਕਲਦੇ ਹਨ ਅਤੇ ਬੀਜ ਦੇ ਅੰਦਰੋਂ ਨਰਮ ਚਿੱਟੀ ਗਿਰੀ ! ਇਹਨਾਂ ਗਿਰੀਆਂ ਦੀ ਵਰਤੋਂ ਦੋ ਹਫਤੇ ਕਰਨੀ ਹੈ ,ਪਰ ਵਰਤੋਂ ਦਾ ਤਰੀਕਾ ਇਹ ਹੈ ਕਿ ਪਹਿਲੇ ਦਿਨ ਇੱਕ ,ਦੂਜੇ ਦਿਨ ਦੋ, ਤੀਜੇ ਦਿਨ ਤਿੰਨ, ਚੌਥੇ ਦਿਨ ਚਾਰ, ਪੰਜਵੇ ਦਿਨ ਪੰਜ ,ਛੇਵੇਂ ਦਿਨ ਛੇ ਅਤੇ ਸਤਵੇਂ ਦਿਨ ਸੱਤ ! ਇਸੇ ਤਰ੍ਹਾਂ ਘਟਦੇ ਕਰਮ ਨੂੰ 7,6,5,4,3,2,1 'ਤੇ ਆਕੇ ਵਰਤੋਂ ਬੰਦ ਕਰ ਦਿਓ | ਵਿਸ਼ਵਾਸ ਹੈ ਕਿ ਤਰੀਕੇ ਨਾਲ ਪ੍ਰਯੋਗ ਕੀਤਾ ਗਿਆ ਇਹ ਨੁਸਖਾ ਤੁਹਾਨੂੰ ਬਹੁਤ ਫਾਇਦਾ ਕਰੇਗਾ !
ਨੋਟ : ਗਠੀਏ ਦੇ ਮਰੀਜ਼ ਕੁਝ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਪੂਰਾ ਆਰਾਮ ਲੈਣ ਲਈ ਦੁਬਾਰਾ ਵੀ ਵਰਤ ਸਕਦੇ ਹਨ | ਲਗਾਤਾਰ ਬੇਮਤਲਬ ਵਰਤੋਂ ਨਾਲ ਇਹਨਾਂ ਨਾਲ ਦਸਤ ਲੱਗ ਸਕਦੇ ਹਨ ! 
ਦੀਵਾਲੀ ਮੁਬਾਰਕ ।

No comments:

Post a Comment